19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਯੂ.ਟੀ. ਕਰਮਚਾਰੀਆਂ ਦੀ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਜਾਰੀ <br/>

Ad Position 21
No active advertisement
ਅਜੀਤ ਡੈਸਕ 19-02-2026
ਚੰਡੀਗੜ੍ਹ, 18 ਫ਼ਰਵਰੀ (ਅਜਾਇਬ ਸਿੰਘ ਔਜਲਾ)-ਗੌਰਮਿੰਟ ਅਤੇ ਐਮ.ਸੀ ਕਰਮਚਾਰੀ ਅਤੇ ਵਰਕਰਜ਼, ਯੂਟੀ ਚੰਡੀਗੜ੍ਹ ਦੀ ਤਾਲਮੇਲ ਕਮੇਟੀ ਦੇ ਸੱਦੇ 'ਤੇ, ਵਾਟਰ ਵਰਕਸ ਸੈਕਟਰ 32 ਵਿਖੇ ਯੂਟੀ ਕਰਮਚਾਰੀਆਂ ਵਲੋਂ ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਨਿਰੰਤਰ ਜਾਰੀ ਰਹੀ | ਭੁੱਖ ਹੜਤਾਲ ਦੇ ਦਸਵੇਂ ਦਿਨ, 13 ਕਰਮਚਾਰੀ ਭੁੱਖ ਹੜਤਾਲ 'ਤੇ ਬੈਠੇ, ਜਿਨ੍ਹਾਂ ਵਿਚ ਇਲੈਕਟ੍ਰੀਕਲ ਵਰਕਰਜ਼ ਯੂਨੀਅਨ ਤੋਂ ਅਜੀਤ ਸਿੰਘ, ਗੌਰਵ, ਗੁਰਪਾਲ ਚੌਧਰੀ ਅਤੇ ਸੋਨੂੰ ਧੀਮਾਨ, ਸੀਵਰੇਜ ਕਰਮਚਾਰੀ ਯੂਨੀਅਨ ਤੋਂ ਮੁਕੇਸ਼, ਰਵੀ ਤੇ ਪਵਨ, ਸੀ.ਐਮ.ਸੀ ਬਾਗਬਾਨੀ ਵਰਕਰਜ਼ ਯੂਨੀਅਨ ਤੋਂ ਖਲੀਲ ਅਤੇ ਪਵਨ, ਪਬਲਿਕ ਹੈਲਥ ਯੂਨੀਅਨ ਤੋਂ ਸੁਰਿੰਦਰ ਸਿੰਘ, ਰੋਡ ਵਰਕਰਜ਼ ਯੂਨੀਅਨ ਤੋਂ ਰਾਮ ਰਤਨ ਅਤੇ ਗੁਰਮੁਖ ਸਿੰਘ ਸ਼ਾਮਲ ਹਨ | ਵਰਕਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ 10 ਦਸੰਬਰ ਤੋਂ ਰੈਲੀਆਂ ਅਤੇ ਪ੍ਰਦਰਸ਼ਨ ਕਰ ਰਹੇ ਹਨ, ਪਰ ਚੰਡੀਗੜ੍ਹ ਪ੍ਰਸ਼ਾਸਨ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਿਹਾ ਹੈ ਅਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ |
ਉਨ੍ਹਾਂ ਮੰਗ ਕੀਤੀ ਕਿ ਪ੍ਰਸ਼ਾਸਨ ਤਾਲਮੇਲ ਕਮੇਟੀ ਨਾਲ ਕੀਤੇ ਵਾਅਦੇ ਅਨੁਸਾਰ ਮਸਲੇ ਹੱਲ ਕਰੇ | ਆਗੂਆਂ ਨੇ ਮੰਗ ਕੀਤੀ ਕਿ
ਪ੍ਰਸ਼ਾਸਨ ਤੁਰੰਤ ਬਰਾਬਰ ਕੰਮ ਲਈ ਬਰਾਬਰ ਤਨਖਾਹ ਅਤੇ ਬੋਨਸ ਦੀ ਅਦਾਇਗੀ ਐਕਟ ਲਾਗੂ ਕਰੇ, ਸਮੇਂ ਸਿਰ ਤਨਖ਼ਾਹ ਦੇਵੇ, ਮੌਜੂਦਾ ਦਿਹਾੜੀਦਾਰ ਕਾਮਿਆਂ ਨੂੰ ਨਿਯਮਤ ਕਰੇ, ਛੁੱਟੀਆਂ 'ਤੇ ਰੱਖੇ ਕਾਮਿਆਂ ਨੂੰ ਬਹਾਲ ਕੀਤਾ ਜਾਵੇ, ਖਾਲੀ ਅਸਾਮੀਆਂ ਨੂੰ ਜਲਦੀ ਭਰਨ ਅਤੇ ਸੇਵਾਮੁਕਤ ਨਗਰ ਨਿਗਮ ਕਰਮਚਾਰੀਆਂ ਨੂੰ ਪੈਨਸ਼ਨ ਲਾਭ ਪ੍ਰਦਾਨ ਕਰਨ ਦੀ ਮੰਗ ਕੀਤੀ ਗਈ | ਉਨ੍ਹਾਂ ਮੰਗ ਕੀਤੀ ਕਿ ਚਾਰ ਨਵੇਂ ਕਿਰਤ ਕੋਡਾਂ ਵਿੱਚੋਂ ਕਿਰਤ ਵਿਰੋਧੀ ਧਾਰਾਵਾਂ ਹਟਾਈਆਂ ਜਾਣ | ਆਗੂਆਂ ਨੇ ਕਿਹਾ ਕਿ 9 ਫਰਵਰੀ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਸੀ ਅਤੇ 2 ਅਪ੍ਰੈਲ ਨੂੰ ਚੰਡੀਗੜ੍ਹ ਸਕੱਤਰੇਤ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ ਕਾਮਿਆਂ ਨੂੰ ਤਾਲਮੇਲ ਕਮੇਟੀ ਦੇ ਪ੍ਰਧਾਨ ਸਤਿੰਦਰ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਕਨਵੀਨਰ ਰਘਬੀਰ ਚੰਦ, ਸੀਨੀਅਰ ਮੀਤ ਪ੍ਰਧਾਨ ਰਜਿੰਦਰ ਕੁਮਾਰ, ਰਾਹੁਲ ਵੈਦ, ਰਾਮ ਦੁਲਾਰ, ਪ੍ਰੇਮ ਪਾਲ, ਅਰਿੰਦਰ ਬਿਸ਼ਟ, ਨਿਰਮਲ ਸਿੰਘ, ਜਗਮੋਹਨ ਸਿੰਘ, ਸੁਰਿੰਦਰ ਕੁਮਾਰ, ਰਾਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੇਦਾਂਤਾ ਹਸਪਤਾਲ ਨੇ ਚੰਡੀਗੜ੍ਹ 'ਚ ਨਵੇਂ ਓ.ਪੀ.ਡੀ. ਸੈਂਟਰ ਦਾ ਉਦਘਾਟਨ <br/> ਅਗਲੀ ਖ਼ਬਰ ਸੁਨੀਲ ਕੁਮਾਰ ਕਤਲ ਮਾਮਲਾ: ਦੋਸ਼ੀਆਨ ਪੰਕਜ ਤੇ ਇਕ ਮਹਿਲਾ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ <br/>
Ad Position 24