18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੁਹਾਲੀ ਦੇ ਸੈਕਟਰ-67 'ਚ ਚੱਲ ਰਹੇ ਸਪਾ ਸੈਂਟਰ 'ਤੇ ਛਾਪਾ <br/>

Ad Position 21
No active advertisement
ਅਜੀਤ ਡੈਸਕ 29-01-2026
ਐੱਸ. ਏ. ਐੱਸ. ਨਗਰ, 28 ਜਨਵਰੀ (ਕਪਿਲ ਵਧਵਾ)-ਸਥਾਨਕ ਥਾਣਾ ਫੇਜ਼-11 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਸੈਕਟਰ-67 ਸਥਿਤ ਸੀ. ਪੀ. ਮਾਲ ਨੇੜੇ ਇਕ ਇਮਾਰਤ 'ਚ ਸਪਾ ਸੈਂਟਰ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਵਿਰੁੱਧ ਕਾਰਵਾਈ ਕੀਤੀ ਹੈ | ਪੁਲਿਸ ਵਲੋਂ ਜਾਂਚ ਉਪਰੰਤ ਸਪਾ ਸੈਂਟਰ ਦੇ ਸੰਚਾਲਕ ਰੋਮੀ ਪਾਸੀ ਖ਼ਿਲਾਫ਼ ਸੰਬੰਧਕ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇਸ ਮਾਮਲੇ 'ਚ ਇਮਾਰਤ ਦੇ ਮਾਲਕ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜਿਸ ਬਾਰੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ | ਪੁਲਿਸ ਵਲੋਂ ਦਰਜ ਮਾਮਲੇ ਅਨੁਸਾਰ ਸਪਾ ਸੈਂਟਰ ਦੇ ਮਾਲਕ 'ਤੇ ਬਾਹਰੀ ਰਾਜਾਂ ਤੋਂ ਭੋਲੀਆਂ-ਭਾਲੀਆਂ ਨੌਜਵਾਨ ਲੜਕੀਆਂ ਨੂੰ ਇਥੇ ਲਿਆ ਕੇ ਉਨ੍ਹਾਂ ਤੋਂ ਦੇਹ ਵਪਾਰ ਕਰਵਾਏ ਜਾਣ ਦੇ ਗੰਭੀਰ ਦੋਸ਼ ਹਨ | ਇਸ ਛਾਪੇ ਦੌਰਾਨ ਮੌਕੇ ਤੋਂ ਮਿਲੀਆਂ ਨੌਜਵਾਨ ਲੜਕੀਆਂ ਦੇ ਬਿਆਨ ਵੀ ਪੁਲਿਸ ਨੇ ਜਾਂਚ ਦਾ ਹਿੱਸਾ ਬਣਾਏ ਹਨ | ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਦੇ ਨਿਰਦੇਸ਼ਾਂ 'ਤੇ ਸਥਾਨਕ ਥਾਣਾ ਫੇਜ਼-11 ਦੇ ਮੁਖੀ ਇੰਸਪੈਕਟਰ ਅਮਨ ਬੈਦਵਾਣ ਦੀ ਅਗਵਾਈ ਹੇਠ ਇਹ ਕਾਰਵਾਈ ਅੰਜਾਮ ਦਿੱਤੀ ਗਈ ਹੈ | ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਥਾਨਕ ਸੈਕਟਰ-67 ਦੀ ਇਕ ਇਮਾਰਤ 'ਤੇ 'ਗੋਲਡਨ ਯੂਨਿਸੈਕਸ ਸਪਾ' ਦਾ ਬੋਰਡ ਲੱਗਿਆ ਹੋਇਆ ਹੈ, ਜਿਸ 'ਚ ਗੈਰ-ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ | ਸੂਚਨਾ ਦੀ ਤਸਦੀਕ ਤੋਂ ਬਾਅਦ ਪੁਲਿਸ ਟੀਮ ਨੇ ਸਪਾ ਸੈਂਟਰ 'ਚ ਦਬਿਸ਼ ਦੇ ਕੇ ਜਾਂਚ ਕੀਤੀ, ਜਿਸ ਦੌਰਾਨ ਉਕਤ ਦੋਸ਼ ਸਹੀ ਪਾਏ ਗਏ | ਇਸ ਉਪਰੰਤ ਸਪਾ ਸੰਚਾਲਕ ਰੋਮੀ ਪਾਸੀ ਖ਼ਿਲਾਫ਼ ਕੇਸ ਦਰਜ ਕਰ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇਮਾਰਤ ਦੇ ਮਾਲਕ ਦੀ ਭੂਮਿਕਾ ਸੰਬੰਧੀ ਜਾਂਚ ਜਾਰੀ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਮਨਰੇਗਾ ਸੈੱਲ ਦੇ ਚੇਅਰਮੈਨ ਭੀਮ ਸਿੰਘ ਕੋਟਲੀ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਮੋਰਨੀ ਵਿਖੇ ਚਾਰ ਨੌਜਵਾਨ ਗੱਡੀ ਸਮੇਤ ਖਾਈ 'ਚ ਡਿੱਗੇ <br/>
Ad Position 24