05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਤਿੰਨ ਨਗਰ ਨਿਗਮਾਂ ਤੇ ਨਗਰ ਕੌਂਸਲਾਂ ਤੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਨੂੰ ਲੈ ਕੇ ਕੱਢਿਆ ਡਰਾਅ

Ad Position 21
No active advertisement
ਅਜੀਤ ਡੈਸਕ 23-01-2026
ਪੰਚਕੂਲਾ, 22 ਜਨਵਰੀ (ਕਪਿਲ)-ਹਰਿਆਣਾ ਦੇ ਤਿੰਨ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਨੂੰ ਲੈ ਕੇ ਅੱਜ ਡਰਾਅ ਕੱਢਿਆ ਗਿਆ | ਇਹ ਡਰਾਅ ਪੰਚਕੂਲਾ ਦੇ ਸੈਕਟਰ-4 ਸਥਿਤ ਅਰਬਨ ਲੋਕਲ ਬਾਡੀ ਮੁੱਖ ਦਫ਼ਤਰ ਵਿਖੇ ਆਈ. ਏ. ਐੱਸ. ਵਰਿੰਦਰ ਕੁਮਾਰ ਦਹੀਆ ਅਤੇ ਕਮੇਟੀ ਦੇ ਹੋਰ ਮੈਂਬਰਾਂ ਦੀ ਮੌਜੂਦਗੀ 'ਚ ਕੱਢਿਆ ਗਿਆ | ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਨਗਰ ਨਿਗਮ ਚੋਣਾਂ 'ਚ ਮੇਅਰ ਅਹੁਦੇ ਲਈ ਅੰਬਾਲਾ ਤੋਂ ਮਹਿਲਾ ਬੀ. ਸੀ. (ਬੀ), ਜਦਕਿ ਪੰਚਕੂਲਾ ਅਤੇ ਸੋਨੀਪਤ ਲਈ ਓਪਨ ਸ਼੍ਰੇਣੀ ਤੋਂ ਮੇਅਰ ਅਹੁਦੇ ਦਾ ਉਮੀਦਵਾਰ ਖੜ੍ਹਾ ਹੋ ਸਕੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਰਿੰਦਰ ਕੁਮਾਰ ਦਹੀਆ ਨੇ ਦੱਸਿਆ ਕਿ ਅੱਜ ਪੰਚਕੂਲਾ, ਅੰਬਾਲਾ ਅਤੇ ਸੋਨੀਪਤ ਦੀਆਂ ਨਗਰ ਨਿਗਮ ਚੋਣਾਂ ਦੇ ਮੇਅਰ ਅਹੁਦੇ ਅਤੇ ਨਗਰ ਪ੍ਰੀਸ਼ਦਾਂ ਲਈ ਡਰਾਅ ਕੱਢੇ ਗਏ ਹਨ | ਉਨ੍ਹਾਂ ਦੱਸਿਆ ਕਿ ਅੰਬਾਲਾ ਨਗਰ ਨਿਗਮ 'ਚ ਮੇਅਰ ਅਹੁਦਾ ਮਹਿਲਾ ਬੀ. ਸੀ. (ਬੀ) ਲਈ ਰਾਖਵਾਂ ਰੱਖਿਆ ਗਿਆ ਹੈ, ਜਦਕਿ ਪੰਚਕੂਲਾ ਅਤੇ ਸੋਨੀਪਤ 'ਚ ਮੇਅਰ ਪਦ ਓਪਨ ਰਹੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਇਲਾਵਾ ਰੇਵਾੜੀ ਨਗਰ ਪ੍ਰੀਸ਼ਦ ਐੱਸ. ਸੀ. (ਮਹਿਲਾ), ਧਾਰੂਹੇੜਾ 'ਚ ਓਪਨ, ਉਕਲਾਨਾ 'ਚ ਮਹਿਲਾ ਓਪਨ ਅਤੇ ਸਾਂਪਲਾ 'ਚ ਓਪਨ ਸ਼੍ਰੇਣੀ ਰੱਖੀ ਗਈ ਹੈ |


Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਸ਼ਹਿਰ 'ਚ ਕੱਢੇ ਗਏ 1000 ਕਰੋੜ ਤੋਂ ਵੱਧ ਦੇ ਸਾਂਝੇ ਟੈਂਡਰ ਨੂੰ ਲੈ ਕੇ ਹੰਗਾਮਾ ਜਾਰੀ <br/> ਅਗਲੀ ਖ਼ਬਰ ਸੀ. ਟੀ. ਈ. ਸਰਟੀਫ਼ਿਕੇਟ ਦੇ ਬਦਲੇ ਰਿਸ਼ਵਤ ਲੈਂਦੇ ਦੋ ਮੁਲਾਜ਼ਮ ਗਿ੍ਫ਼ਤਾਰ <br/>
Ad Position 24