ਰਾਸ਼ਟਰੀ ਦੁੱਧ ਦਿਵਸ ਮਨਾਇਆ
ਲੁਧਿਆਣਾ, 29 ਨਵੰਬਰ (ਜਸਵਿੰਦਰ ਸਿੰਘ)- ਰਮੇਸ਼ਵਰ ਵੈੱਲਫੇਅਰ ਟਰੱਸਟ ਲੁਧਿਆਣਾ ਵਲੋਂ ਵਿਭਾਵਾਣੀ ਦੇ ਪ੍ਰਧਾਨ ਪੰਕਜ ਠਾਕੁਰ ਦੀ ਅਗਵਾਈ ਹੇਠ ਸਨਰਾਈਜਿੰਗ ਪਬਲਿਕ ਸਕੂਲ ਪਿੰਡ ਤਾਜਪੁਰ ਸਾਹਿਬਾਣਾ ਰੋਡ ਵਿਖੇ ਰਾਸ਼ਟਰੀ ਦੁੱਧ ਦਿਵਸ ਮਿਲਕਫੈੱਡ ਪੰਜਾਬ ਅਤੇ ਵੇਰਕਾ ਲੁਧਿਆਣਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦਾ ਉਦੇਸ਼ ਰਾਸ਼ਟਰੀ ਦੁੱਧ ਦਿਹਾੜੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਦੁੱਧ ਉਤਪਾਦਨ ਅਤੇ ਦੁੱਧ ਕ੍ਰਾਂਤੀ ਦੇ ਜਨਕ ਅਤੇ ਮਿਲਕ ਮੈਨ ਆਫ਼ ਇੰਡੀਆ ਡਾਕਟਰ ਵਰਗੀਜ਼ ਕੁਰੀਅਨ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਰਾਸ਼ਟਰੀ ਦੁੱਧ ਦਿਵਸ ਵਜੋਂ ਹਰ ਸਾਲ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ।
ਲੁਧਿਆਣਾ, 29 ਨਵੰਬਰ (ਜਸਵਿੰਦਰ ਸਿੰਘ)- ਰਮੇਸ਼ਵਰ ਵੈੱਲਫੇਅਰ ਟਰੱਸਟ ਲੁਧਿਆਣਾ ਵਲੋਂ ਵਿਭਾਵਾਣੀ ਦੇ ਪ੍ਰਧਾਨ ਪੰਕਜ ਠਾਕੁਰ ਦੀ ਅਗਵਾਈ ਹੇਠ ਸਨਰਾਈਜਿੰਗ ਪਬਲਿਕ ਸਕੂਲ ਪਿੰਡ ਤਾਜਪੁਰ ਸਾਹਿਬਾਣਾ ਰੋਡ ਵਿਖੇ ਰਾਸ਼ਟਰੀ ਦੁੱਧ ਦਿਵਸ ਮਿਲਕਫੈੱਡ ਪੰਜਾਬ ਅਤੇ ਵੇਰਕਾ ਲੁਧਿਆਣਾ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦਾ ਉਦੇਸ਼ ਰਾਸ਼ਟਰੀ ਦੁੱਧ ਦਿਹਾੜੇ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਤੇ ਦੁੱਧ ਉਤਪਾਦਨ ਅਤੇ ਦੁੱਧ ਕ੍ਰਾਂਤੀ ਦੇ ਜਨਕ ਅਤੇ ਮਿਲਕ ਮੈਨ ਆਫ਼ ਇੰਡੀਆ ਡਾਕਟਰ ਵਰਗੀਜ਼ ਕੁਰੀਅਨ ਦੀ ਜ਼ਿੰਦਗੀ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਰਾਸ਼ਟਰੀ ਦੁੱਧ ਦਿਵਸ ਵਜੋਂ ਹਰ ਸਾਲ ਪੂਰੇ ਭਾਰਤ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ’ਤੇ ਰਾਮੇਸ਼ਵਰ ਵੈੱਲਫੇਅਰ ਟਰੱਸਟ ਲੁਧਿਆਣਾ ਦੇ ਸਕੱਤਰ ਵਲੋਂ ਸਮੂਹ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੁੱਧ ਇਕ ਬਹੁਤ ਹੀ ਪੌਸ਼ਟਿਕ ਪੀਣ ਵਾਲਾ ਪਦਾਰਥ ਹੈ, ਜਿਸ ਵਿਚ ਕੈਲਸ਼ੀਅਮ ਅਤੇ ਹੋਰ ਖਣਿਜ ਅਤੇ ਵਿਟਾਮਿਨ ਮੌਜੂਦ ਹਨ। ਇਸ ਮੌਕੇ ਪੰਜਾਬ ਸਰਕਾਰ ਅਤੇ ਮਿਲਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ, ਜਨਰਲ ਮੈਨੇਜਰ ਮਾਰਕੀਟਿੰਗ, ਡਿਪਟੀ ਜਨਰਲ ਮੈਨੇਜਰ ਅਤੇ ਵੇਰਕਾ ਲੁਧਿਆਣਾ ਦੇ ਜ਼ਿਲ੍ਹਾ ਮੈਨੇਜਰ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਵਲੋਂ ਇਸ ਪ੍ਰੋਗਰਾਮ ਨੂੰ ਕਰਾਉਣ ਵਿਚ ਪੂਰਾ ਸਹਿਯੋਗ ਦਿੱਤਾ ਅਤੇ ਸਮੂਹ ਹਾਜ਼ਰ ਬੱਚਿਆਂ ਤੇ ਵਿਅਕਤੀਆਂ ਨੂੰ ਦੁੱਧ ਵੰਡਿਆ ਗਿਆ।