26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਗਵਾਨ ਸ੍ਰੀ ਤਿਰੂਪਤੀ ਬਾਲਾਜੀ ਦੀ ਰੱਥ ਯਾਤਰਾ ਲਈ ਸੱਦਾ ਨੌਜਵਾਨ ਪੀੜ੍ਹੀ ਨੂੰ ਧਰਮ ਨਾਲ ਜੋੜਨ ਲਈ ਧਾਰਮਿਕ ਸਮਾਗਮ ਸਮੇਂ ਦੀ ਲੋੜ- ਭਗਵੰਤ ਮਾਨ

ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ੍ਰੀ ਤਿਰੂਪਤੀ ਬਾਲਾਜੀ ਟਰੱਸਟ ਵਲੋਂ 20 ਦਸੰਬਰ ਨੂੰ ਲੁਧਿਆਣਾ ਵਿਖੇ ਕੱਢੀ ਜਾ ਰਹੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਟਰੱਸਟ ਦੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚ ਦੇਵਾ , ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਗੁੰਬਰ, ਹਰੀਮਾ ਦੁੱਲਾ, ਬੀ.

Ad Position 21
No active advertisement
ਅਜੀਤ ਡੈਸਕ 27-11-2026
ਲੁਧਿਆਣਾ, 26 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸ੍ਰੀ ਤਿਰੂਪਤੀ ਬਾਲਾਜੀ ਟਰੱਸਟ ਵਲੋਂ 20 ਦਸੰਬਰ ਨੂੰ ਲੁਧਿਆਣਾ ਵਿਖੇ ਕੱਢੀ ਜਾ ਰਹੀ ਭਗਵਾਨ ਸ਼੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਟਰੱਸਟ ਦੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚ ਦੇਵਾ , ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਗੁੰਬਰ, ਹਰੀਮਾ ਦੁੱਲਾ, ਬੀ. ਹਰਜਾਈ, ਸੰਜੇ ਸਭਰਵਾਲ, ਤੀਰਥ ਸਿੰਘ, ਰਮਨ ਤਲਵਾੜ, ਸੰਜੇ ਸ਼ਰਮਾ ਆਦਿ ਹਾਜ਼ਰ ਸਨ। ਇਸ ਸੱਦੇ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਭਗਵਾਨ ਤਿਰੂਪਤੀ ਬਾਲਾਜੀ ਰਥ ਯਾਤਰਾ ਵਰਗੀਆਂ ਧਾਰਮਿਕ ਰਸਮਾਂ ਨੌਜਵਾਨ ਪੀੜ੍ਹੀ ਨੂੰ ਧਾਰਮਿਕ ਸਦਭਾਵਨਾ ਨਾਲ ਜੋੜਨ ਅਤੇ ਕਦਰਾਂ-ਕੀਮਤਾਂ ਪ੍ਰਦਾਨ ਕਰਨ ਲਈ ਜ਼ਰੂਰੀ ਹਨ। ਰਥ ਯਾਤਰਾ ਵਰਗੇ ਤਿਉਹਾਰ ਧਾਰਮਿਕ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਹਨ ਅਤੇ ਅਜਿਹੇ ਸਮਾਗਮ ਆਪਸੀ ਪਿਆਰ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਮੁੱਖ ਮੰਤਰੀ ਨੂੰ ਸੱਦੇ ਬਾਰੇ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਅਧਿਕਾਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਥ ਯਾਤਰਾ ਨੂੰ ਬਹੁਤ ਭਾਵਨਾ ਨਾਲ ਸਵੀਕਾਰ ਕੀਤਾ ਤੇ ਉਨ੍ਹਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਆਪਣੇ ਪੂਰੇ ਯਤਨਾਂ ਦਾ ਭਰੋਸਾ ਦਿੱਤਾ ਕਿਉਂਕਿ ਰਥ ਯਾਤਰਾ ਹੁਣ ਨਾ ਸਿਰਫ਼ ਲੁਧਿਆਣਾ ਲਈ ਸਗੋਂ ਪੂਰੇ ਪੰਜਾਬ ਲਈ ਇਕ ਪ੍ਰਮੁੱਖ ਤਿਉਹਾਰ ਬਣ ਗਈ ਹੈ। ਇਸ ਤੋਂ ਇਲਾਵਾ ਪ੍ਰਬੰਧਕਾਂ ਵਲੋਂ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ, ਜਿਨ੍ਹਾਂ ਵਿਚ ਬਿੰਦੀਆਂ ਮੈਦਾਨ ਕੌਂਸਲਰ ਨਿਧੀ ਗੁਪਤਾ, ਸਾਕਸ਼ੀ ਜੁਲਕਾ ਨੂੰ ਵੀ ਸੱਦਾ ਪੱਤਰ ਦਿੱਤਾ ਗਿਆ। ਇਸ ਮੌਕੇ ਸੰਨੀ ਭੱਲਾ, ਸੰਦੀਪ ਜਿੰਦਲ, ਮਨੂ ਬੇਦੀ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੰਜੇ ਸਭਰਵਾਲ, ਅਮਿਤ ਵਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਕਾ ਆਤਮ ਨਗਰ ’ਚ 27 ਨੂੰ ਕੱਢਿਆ ਜਾਵੇਗਾ ਇਨਸਾਫ਼ ਮਾਰਚ- ਬੈਂਸ ਅਗਲੀ ਖ਼ਬਰ ਇੰਟੈਕਸ ਐਕਸਪੋ ਦਾ 15ਵਾਂ ਸੰਸਕਰਨ ਆਰਕੀਟੈਕਚਰ, ਨਿਰਮਾਣ ਤੇ ਅੰਦਰੂਨੀ ਡਿਜ਼ਾਈਨ ‘ਚ ਨਵੇਂ ਮਾਪਦੰਡ ਸਥਾਪਤ ਕਰੇਗਾ
Ad Position 24