26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਪੀ. ਏ. ਯੂ. ਅਥਾਰਿਟੀ ਵਲੋਂ ਰਿਸ਼ਵਤਖ਼ੋਰੀ ਖ਼ਿਲਾਫ਼ ਵੱਡੀ ਕਾਰਵਾਈ

ਲੁਧਿਆਣਾ, 26 ਨਵੰਬਰ (ਜਸਵਿੰਦਰ ਸਿੰਘ)- ਪੀ. ਏ.

Ad Position 21
No active advertisement
ਅਜੀਤ ਡੈਸਕ 27-11-2026
ਲੁਧਿਆਣਾ, 26 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਦੇ ਨਵ ਨਿਯੁਕਤ ਉਪ ਕੁਲਪਤੀ ਡਾ. ਐਚ. ਐਸ. ਧਾਲੀਵਾਲ ਨੇ ਖਾਲੀ ਪਏ ਅਹੁਦਿਆਂ ’ਤੇ ਅਧਿਕਾਰੀਆਂ ਨੂੰ ਤਾਇਨਾਤ ਕਰਕੇ ਦਿਖਾ ਦਿੱਤਾ ਹੈ ਕਿ ਉਹ ਆਰਾਮ ਨਾਲ ਬੈਠ ਕੇ ਕੰਮ ਕਰਨ ਵਾਲੇ ਨਹੀਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਰਿਸ਼ਵਤਖ਼ੋਰੀ ’ਤੇ ਨਕੇਲ ਕਸਦਿਆਂ ਇਕ ਸੁਪਰਡੈਂਟ ਦੇ ਉੱਪਰ ਵੀ ਵਿਭਾਗੀ ਕਾਰਵਾਈ ਕਰ ਦਿੱਤੀ ਹੈ, ਜਿਸ ਨਾਲ ਰਿਸ਼ਵਤਖੋਰ ਅਧਿਕਾਰੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਪੀ. ਏ. ਯੂ. ਨੂੰ ਪਿਆਰ ਕਰਨ ਵਾਲਿਆਂ ਵਿਚ ਇਕ ਉਮੀਦ ਦੀ ਕਿਰਨ ਜਾਗੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਕਾਪੀ ਮੁਤਾਬਿਕ ਰਿਸ਼ਵਤਖ਼ੋਰੀ, ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਨਕੇਲ ਕੱਸਦੇ ਹੋਏ ਕਥਿਤ ਦੋਸ਼ੀ ਅਸ਼ਵਨੀ ਕੁਮਾਰ ਨੋਰੀਅਲ ਸੁਪਰਡੈਂਟ, ਜੋ ਕਿ ਰਿਜਨਲ ਰਿਸਰਚ ਸਟੇਸ਼ਨ ਕਪੂਰਥਲਾ ਵਿਖੇ ਤਾਇਨਾਤ ਸੀ, ਖ਼ਿਲਾਫ਼ ਵਿਭਾਗੀ ਕਾਰਵਾਈ ਕਰਦੇ ਹੋਏ ਸੁਪਰਡੈਂਟ ਦੇ ਅਹੁਦੇ ਤੋਂ ਰਿਵਰਟ ਕਰਕੇ ਸੀਨੀਅਰ ਸਹਾਇਕ ਬਣਾ ਦਿੱਤਾ ਗਿਆ ਅਤੇ ਉਸ ਦੀ ਤਨਖ਼ਾਹ ਵੀ ਘੱਟ ਕਰ ਦਿੱਤੀ ਗਈ ਹੈ। ਅਸ਼ਵਨੀ ਨੋਰੀਅਲ ਜਦੋਂ ਰਿਜਨਲ ਰਿਸਰਚ ਸਟੇਸ਼ਨ ਗੁਰਦਾਸਪੁਰ ਵਿਖੇ ਬਤੌਰ ਸੁਪਰਡੈਂਟ ਤਾਇਨਾਤ ਸੀ, ਉਸ ਸਮੇਂ ਉਸ ਦੇ ਖ਼ਿਲਾਫ਼ ਰਿਸਰਚ ਸਟੇਸ਼ਨ ਦੇ ਮੁਲਾਜ਼ਮਾਂ ਅਤੇ ਰਿਟਾਇਰੀਆਂ ਵਲੋਂ ਉਪ-ਕੁਲਪਤੀ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਅਸ਼ਵਨੀ ਨੋਰੀਅਲ ਵਲੋਂ ਕੰਮ ਕਰਨ ਲਈ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਸ ਵਲੋਂ ਰਿਸਰਚ ਸਟੇਸ਼ਨ ਤੋਂ ਲੀਚੀਆਂ ਚੋਰੀ ਕਰਕੇ ਲਿਆਂਦੀਆਂ ਗਈਆਂ। ਇਸ ਉਪਰੰਤ ਅਸ਼ਵਨੀ ਨੋਰੀਅਲ ਦੀ ਰਿਜਨਲ ਰਿਸਰਚ ਸਟੇਸ਼ਨ ਕਪੂਰਥਲਾ ਵਿਖੇ ਬਦਲੀ ਕਰਕੇ ਦੋਨੋਂ ਕੇਸਾਂ ਵਿਚ ਉਪ-ਕੁਲਪਤੀ ਵਲੋਂ ਇਨਕੁਆਰੀ ਕਮੇਟੀਆਂ ਬਣਾ ਕੇ ਜਾਂਚ ਪੜਤਾਲ ਕਰਵਾਈ ਗਈ, ਜਿਸ ਵਿਚ ਉਸ ਨੂੰ ਦੋਸ਼ੀ ਪਾਇਆ ਗਿਆ। ਪੀ. ਏ. ਯੂ. ਦਾ ਅਕਸ ਖ਼ਰਾਬ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ- ਉਪ ਕੁਲਪਤੀ ਡਾ. ਧਾਲੀਵਾਲ ਉਪ ਕੁਲਪਤੀ ਡਾ. ਐਚ.ਐਸ. ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਥਿਤ ਦੋਸ਼ੀ ਖ਼ਿਲਾਫ਼ ਸ਼ਿਕਾਇਤਾਂ ਆਈਆਂ ਹੋਈਆਂ ਸਨ ਤੇ ਪਿਛਲੇ ਲੰਬੇ ਸਮੇਂ ਤੋਂ ਹੀ ਪੜਤਾਲ ਕੀਤੀ ਜਾ ਰਹੀ ਸੀ। ਗਠਿਤ ਕਮੇਟੀ ਵਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਕ ਉੱਚੀ ਸੁੱਚੀ ਸੰਸਥਾ ਹੈ ਅਤੇ ਦੇਸ਼ ਦਾ ਮਾਣ ਹੈ। ਯੂਨੀਵਰਸਿਟੀ ਦਾ ਅਕਸ ਖ਼ਰਾਬ ਕਰਨ ਦਾ ਅਧਿਕਾਰ ਕਿਸੇ ਕੋਲ ਨਹੀਂ ਹੈ। ਮੇਰੇ ਖ਼ਿਲਾਫ਼ ਸਾਜ਼ਿਸ਼ ਕੀਤੀ ਗਈ- ਅਸ਼ਵਨੀ ਨੋਰੀਅਲ ਅਸ਼ਵਨੀ ਨੋਰਿਅਲ ਖ਼ਿਲਾਫ਼ ਕੀਤੀ ਗਈ ਵਿਭਾਗੀ ਕਾਰਵਾਈ ਬਾਰੇ ਜਦੋਂ ਅਸ਼ਵਨੀ ਨੋਰੀਅਲ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਗਈ ਹੈ। ਵਿਭਾਗ ਵਲੋਂ ਕੀਤੀ ਗਈ ਜਾਂਚ ਪੜਤਾਲ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪੀ. ਏ. ਯੂ. ਅਥਾਰਿਟੀ ਅੱਗੇ ਪੇਸ਼ ਹੋਣਗੇ ਤੇ ਆਪਣਾ ਪੱਖ ਰੱਖਣਗੇ। ਉਨ੍ਹਾਂ ਕਿਹਾ ਕਿ ਮੈਂ ਕਿਸੇ ਕੋਲੋਂ ਵੀ ਕੋਈ ਰਿਸ਼ਵਤ ਨਹੀਂ ਮੰਗੀ ਅਤੇ ਲੀਚੀਆਂ ਚੋਰੀਆਂ ਕਰਨ ਦੇ ਦੋਸ਼ ਵੀ ਬੇਬੁਨਿਆਦ ਹਨ। ਕਮੇਟੀ ਵਲੋਂ ਕੀਤੀ ਗਈ ਨਿਰਪੱਖ ਜਾਂਚ ਪੜਤਾਲ- ਡੀਨ ਡਾ. ਮਨਜੀਤ ਸਿੰਘ ਸੰਬੰਧਿਤ ਕੇਸ ਦੇ ਇਨਕੁਆਰੀ ਅਫ਼ਸਰ ਡੀਨ ਡਾ. ਮਨਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਕੀਤੀ ਗਈ ਜਾਂਚ ਪੜਤਾਲ ਤੱਥਾਂ ਦੇ ਆਧਾਰ ’ਤੇ ਕੀਤੀ ਗਈ ਹੈ। ਕੋਈ ਵੀ ਇਕ ਤਰਫਾ ਜਾਂਚ ਪੜਤਾਲ ਨਹੀਂ ਹੋਈ। ਸ਼ਿਕਾਇਤਕਰਤਾਂਵਾ ਵਲੋਂ ਦਿੱਤੇ ਗਏ ਸਬੂਤਾਂ ਦੇ ਆਧਾਰ ਅਤੇ ਡੂੰਘਾਈ ਨਾਲ ਜਾਂਚ ਪੜਤਾਲ ਕਰਕੇ ਹੀ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਤੋਂ ਬਾਅਦ ਹੀ ਅਥਾਰਿਟੀ ਵਲੋਂ ਬਣਦੀ ਕਾਰਵਾਈ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮੋਗਾ ਦੀ ‘ ਖੁਸ਼ਹਾਲ ਪੰਜਾਬ ਮਹਾਂ ਰੈਲੀ ‘ ਚ ਭਾਰੀ ਇਕੱਠ ਨੇ ਵਿਰੋਧੀ ਪਾਰਟੀਆਂ ਦੇ ਉਡਾਏ ਹੋਸ਼ - ਵਿਧਾਇਕ ਗਰੇਵਾਲ ਅਗਲੀ ਖ਼ਬਰ ਕੜਵੱਲ ਦੀ ਅਗਵਾਈ ਹੇਠ ਸ਼ੁਰੂ ਕੀਤੀ ‘ ਜਵਾਨੀ ਸੰਭਾਲ ’ ਸਾਈਕਲ ਯਾਤਰਾ ’ ਚ ਪੁੱਜੇ ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਨੂੰ ਮਜ਼...
Ad Position 24