ਸੰਵਿਧਾਨ ਦਿਵਸ ਮੌਕੇ ਪੁਰਾਣੀ ਪੈਨਸ਼ਨ ਦੀ ਮੰਗ ਕਰਨ ਵਾਲੇ ਮੁਲਾਜ਼ਮ ਨਜ਼ਰਬੰਦ
ਲੁਧਿਆਣਾ, 26 ਨਵੰਬਰ (ਜਤਿੰਦਰ ਭੰਬੀ)-ਪਿੰਡ ਖਾਸੀ ਕਲਾਂ ’ਚ ਚੱਲ ਰਹੇ ਪੰਜ ਰੋਜ਼ਾ ਫੁੱਟਬਾਲ ਮਹਾਂਕੁੰਭ ਦੇ ਦੂਜੇ ਦਿਨ 100 ਤੋਂ ਜ਼ਿਆਦਾ ਬੈਲ ਗੱਡੀਆਂ ਦੌੜੀਆਂ, ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਉੱਘੇ ਸਮਾਜ ਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਨੇ ਦੱਸਿਆ ਕਿ ਅੱਜ ਫੁੱਟਬਾਲ ਦੇ ਮੈਚਾਂ ਤੋਂ ਇਲਾਵਾ 100 ਤੋਂ ਜ਼ਿਆਦਾ ਬੈਲ ਗੱਡੀਆਂ ਨੇ ਭਾਗ ਲਿਆ। ਜੇਤੂ ਟੀਮਾਂ ਨੂੰ ਮੋਟਰਸਾਈਕਲ ਅਤੇ ਬਿਜਲੀ ਵਾਲੀਆਂ ਸਕੂਟਰੀਆਂ ਨਾਲ ਸਨਮਾਨ ਕੀਤਾ ਗਿਆ।
ਲੁਧਿਆਣਾ, 26 ਨਵੰਬਰ (ਜਤਿੰਦਰ ਭੰਬੀ)-ਪਿੰਡ ਖਾਸੀ ਕਲਾਂ ’ਚ ਚੱਲ ਰਹੇ ਪੰਜ ਰੋਜ਼ਾ ਫੁੱਟਬਾਲ ਮਹਾਂਕੁੰਭ ਦੇ ਦੂਜੇ ਦਿਨ 100 ਤੋਂ ਜ਼ਿਆਦਾ ਬੈਲ ਗੱਡੀਆਂ ਦੌੜੀਆਂ, ਜਿਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਖੇਡ ਮੇਲੇ ਦੇ ਮੁੱਖ ਪ੍ਰਬੰਧਕ ਉੱਘੇ ਸਮਾਜ ਸੇਵੀ ਸਰਪੰਚ ਕਰਮਜੀਤ ਸਿੰਘ ਖਾਸੀ ਗਰੇਵਾਲ ਨੇ ਦੱਸਿਆ ਕਿ ਅੱਜ ਫੁੱਟਬਾਲ ਦੇ ਮੈਚਾਂ ਤੋਂ ਇਲਾਵਾ 100 ਤੋਂ ਜ਼ਿਆਦਾ ਬੈਲ ਗੱਡੀਆਂ ਨੇ ਭਾਗ ਲਿਆ। ਜੇਤੂ ਟੀਮਾਂ ਨੂੰ ਮੋਟਰਸਾਈਕਲ ਅਤੇ ਬਿਜਲੀ ਵਾਲੀਆਂ ਸਕੂਟਰੀਆਂ ਨਾਲ ਸਨਮਾਨ ਕੀਤਾ ਗਿਆ। 100 ਤੋਂ ਜ਼ਿਆਦਾ ਹੋਰ ਭਾਗ ਲੈਣ ਵਾਲੀਆਂ ਸਾਰੀਆਂ ਬੈਲ ਗੱਡੀਆਂ ਨੂੰ 1100 ਦਾ ਨਕਦ ਇਨਾਮ ਦਿੱਤਾ ਗਿਆ। ਗਰੇਵਾਲ ਨੇ ਦੱਸਿਆ ਕਿ 29 ਨਵੰਬਰ ਨੂੰ ਕਬੱਡੀ ਦੇ ਮੁਕਾਬਲੇ ਹੋਣਗੇ। ਇਸੇ ਦਿਨ ਸ਼ਾਮੀਂ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲੇ ਦਾ ਖੁੱਲ੍ਹਾ ਅਖਾੜਾ ਲੱਗੇਗਾ। ਉਨ੍ਹਾਂ ਦੱਸਿਆ ਕਿ ਅੱਜ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਸਾਬਕਾ ਕੌਂਸਲਰ ਪਾਲ ਸਿੰਘ ਗਰੇਵਾਲ ਪੁੱਜੇ। ਉਨ੍ਹਾਂ ਦੱਸਿਆ ਕਿ ਫੁੱਟਬਾਲ ਦੀ ਜੇਤੂ ਟੀਮ ਨੂੰ 1 ਲੱਖ 1 ਹਜ਼ਾਰ ਦਾ ਨਕਦ ਇਨਾਮ ਅੰਮ੍ਰਿਤਪਾਲ ਸਿੰਘ ਗਰੇਵਾਲ ਵਲੋਂ, ਜਦਕਿ ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 71 ਹਜ਼ਾਰ ਦਾ ਨਗਦ ਇਨਾਮ ਪਰਮਜੀਤ ਸਿੰਘ ਗਰੇਵਾਲ ਆਸਟ੍ਰੇਲੀਆ ਵਲੋਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਨੰਬਰ ’ਤੇ ਆਉਣ ਵਾਲੀ ਕਬੱਡੀ ਦੀ ਟੀਮ ਨੂੰ 1 ਲੱਖ ਦਾ ਨਗਦ ਇਨਾਮ ਸੁਖਦੇਵ ਸਿੰਘ ਪੱਪਾ ਗਿੱਲ ਵਲੋਂ ਤੇ ਦੂਜੇ ਨੰਬਰ ’ਤੇ ਆਉਣ ਵਾਲੀ ਕਬੱਡੀ ਦੀ ਟੀਮ ਨੂੰ ਸਪੋਰਟਸ ਕਲੱਬ ਖਾਸੀ ਕਲਾਂ ਵਲੋਂ 70 ਹਜ਼ਾਰ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਪੱਪਾ ਗਿੱਲ, ਦਲਜੀਤ ਸਿੰਘ ਗਰੇਵਾਲ, ਲਾਲੀ ਗਰੇਵਾਲ, ਪ੍ਰਿਤਪਾਲ ਸਿੰਘ ਗਰੇਵਾਲ, ਨਿਰਮਲ ਸਿੰਘ ਨਿੰਮਾ, ਰਣਜੀਤ ਸਿੰਘ ਰਾਣਾ ਗਿੱਲ, ਰਿੰਕਲ ਸੈਣੀ, ਜਿੰਦਰ ਚੇਅਰਮੈਨ, ਰਾਜਾ ਸੋਮਲ , ਸੁਖਵਿੰਦਰ ਸਿੰਘ ਸੁੱਖੀ ਝੱਜ, ਬਾਬਾ ਬਲਦੇਵ ਸਿੰਘ, ਦਵਿੰਦਰ ਸਿੰਘ ਗਿੱਲ, ਪਵਿੱਤਰ ਸਿੰਘ ਗਿੱਲ ਪ੍ਰਧਾਨ ਸਪੋਰਟਸ ਕਲੱਬ, ਗੁਰਵਿੰਦਰ ਗਰਚਾ ਮੀਤ ਪ੍ਰਧਾਨ ਤੇ ਹੋਰ ਹਾਜ਼ਰ ਸਨ।