ਇੰਟੈਕਸ ਐਕਸਪੋ ਦਾ 15ਵਾਂ ਸੰਸਕਰਨ ਆਰਕੀਟੈਕਚਰ, ਨਿਰਮਾਣ ਤੇ ਅੰਦਰੂਨੀ ਡਿਜ਼ਾਈਨ ‘ਚ ਨਵੇਂ ਮਾਪਦੰਡ ਸਥਾਪਤ ਕਰੇਗਾ
ਲੁਧਿਆਣਾ, 26 ਨਵੰਬਰ (ਜਤਿੰਦਰ ਭੰਬੀ)- ਇੰਟੈਕਸ ਐਕਸਪੋ ਦਾ 15ਵਾਂ ਐਡੀਸ਼ਨ ਆਰਕੀਟੈਕਚਰ, ਉਸਾਰੀ ਅਤੇ ਸਜਾਵਟ ਨੂੰ ਸਮਰਪਿਤ ਇਕ ਪ੍ਰਮੁੱਖ ਸਮਾਗਮ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਜੀ. ਟੀ.
ਲੁਧਿਆਣਾ, 26 ਨਵੰਬਰ (ਜਤਿੰਦਰ ਭੰਬੀ)- ਇੰਟੈਕਸ ਐਕਸਪੋ ਦਾ 15ਵਾਂ ਐਡੀਸ਼ਨ ਆਰਕੀਟੈਕਚਰ, ਉਸਾਰੀ ਅਤੇ ਸਜਾਵਟ ਨੂੰ ਸਮਰਪਿਤ ਇਕ ਪ੍ਰਮੁੱਖ ਸਮਾਗਮ ਲੁਧਿਆਣਾ ਪ੍ਰਦਰਸ਼ਨੀ ਕੇਂਦਰ ਜੀ.ਟੀ. ਰੋਡ ਸਾਹਨੇਵਾਲ ਲੁਧਿਆਣਾ ਵਿਖੇ ਹੋਣ ਜਾ ਰਿਹਾ ਹੈ, ਜਿਸਦਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅੱਜ 27 ਨਵੰਬਰ ਨੂੰ ਦੁਪਹਿਰ 12.30 ਵਜੇ ਕਰਨਗੇ। ਜ਼ਿਕਰਯੋਗ ਹੈ ਕਿ 30 ਨਵੰਬਰ 2026 ਤੱਕ ਲੱਗਣ ਵਾਲੀ ਚਾਰ ਰੋਜ਼ਾ ਪ੍ਰਦਰਸ਼ਨੀ ਵਿਚ ਜਿੱਥੇ ਵੱਡੇ ਪੱਧਰ ‘ਤੇ ਨਾਮੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ, ਉਥੇ ਹੀ ਨਿਰਮਾਤਾਵਾਂ ਅਤੇ ਸਪਲਾਇਰਾਂ ਵਲੋਂ ਆਧੁਨਿਕ ਇੰਟੀਰੀਅਰ, ਸਮਾਰਟ ਟਾਈਲਾਂ ਅਤੇ ਸਿਰੇਮਿਕਸ, ਪਾਈਪ ਅਤੇ ਪਲੰਬਿੰਗ, ਛੱਤ ਅਤੇ ਕਲੈਡਿੰਗ, ਆਲੀਸ਼ਾਨ ਬਾਥ ਅਤੇ ਸੈਨੇਟਰੀ, ਐਲੀਵੇਟਰਜ, ਸਜਾਵਟੀ ਰੌਸ਼ਨੀ, ਘਰ ਤੇ ਦਫ਼ਤਰ ਆਟੋਮੇਸ਼ਨ, ਮਾਡਿਊਲਰ ਰਸੋਈ, ਆਰਕੀਟੈਕਚਿਰਲ ਗਲਾਸ, ਦਰਵਾਜ਼ੇ ਖਿੜਕੀਆਂ, ਲੈਂਡਸ ਸਕੇਪਿੰਗ ਤੇ ਆਧੁਨਿਕ ਫ਼ਰਨੀਚਰ ਦਾ ਪ੍ਰਦਰਸ਼ਨ ਇਕੋ ਛੱਤ ਹੇਠ ਦੇਖਣ ਨੂੰ ਮਿਲੇਗਾ। ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਇੰਟੈਕਸ ਐਕਸਪੋ ਦਾ ਉਦੇਸ਼ ਆਰਕੀਟੈਕਟਾਂ, ਇੰਟੀਰੀਅਰ ਡਿਜ਼ਾਈਨਰਾਂ, ਬਿਲਡਰਾਂ, ਡਿਵੈਲਪਰਾਂ, ਇੰਜੀਨੀਅਰਾਂ, ਠੇਕੇਦਾਰਾਂ ਅਤੇ ਨਿਰਮਾਤਾਵਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਇਹ ਨਵੇਂ ਉਤਪਾਦਾਂ, ਤਕਨੀਕਾਂ ਅਤੇ ਕਾਰੋਬਾਰੀਆਂ ਮੌਕਿਆਂ ਦੀ ਜਾਣਕਾਰੀ ਹਾਸਿਲ ਕਰਨ ਦਾ ਮਹੱਤਵਪੂਰਨ ਮੰਚ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨੀ ਵਿਚ ਆਉਣ ਵਾਲੇ ਲੋਕ ਸਿੱਧੇ ਤੌਰ ‘ਤੇ ਨਿਰਮਾਤਾਵਾਂ ਨਾਲ ਗੱਲ ਕਰ ਸਕਣਗੇ ਅਤੇ ਉਤਪਾਦਾਂ ਦੀ ਗੁਣਵੱਤਾ, ਡਿਜ਼ਾਈਨ ਤੇ ਵਰਤੋਂ ਦੀ ਤੁਲਨਾ ਕਰਕੇ ਆਪਣੀ ਲੋੜ ਅਤੇ ਬਜਟ ਮੁਤਾਬਿਕ ਢੁਕਵੇਂ ਵਿਕਲਪ ਚੁਣ ਸਕਣਗੇ। ਇਸ ਮੌਕੇ ਸੰਜੇ ਕੁਮਾਰ ਸ਼ਰਮਾ, ਬਲਬੀਰ ਕੁਮਾਰ ਬੱਗਾ, ਨਿਰੰਜਨ ਕੁਮਾਰ, ਬਲਜੀਤ ਬਾਵਾ, ਅੰਕੁਰ ਭੰਡਾਰੀ, ਅਰਜੁਨਦੀਪ ਸ਼ਰਮਾ, ਸੰਜੇ ਗੋਇਲ, ਪੂਜਾ ਵਿਰਮਾਨੀ, ਯੋਗੇਸ਼ ਸਿੰਗਲਾ, ਵਿਰੁਣੇਸ਼ ਕੁਮਾਰ, ਅੰਮ੍ਰਿਤਾ ਤਨੇਜਾ, ਗੁਰਵਿੰਦਰ ਸਿੰਘ ਸਚਦੇਵਾ, ਦਿਨੇਸ਼ ਅਗਰਵਾਲ, ਰਮਨਜੋਤ ਸਿੰਘ, ਅਨਿਲ ਅਗਰਵਾਲ, ਮਨੋਜ ਜੱਗੀ ਅਤੇ ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।