ਅਕਾਲੀ - ਭਾਜਪਾ ਗੱਠਜੋੜ ਹੋਣ ਦੀ ਖੁਸ਼ੀ ’ ਚ ਸੋਖੀ ਦੀ ਅਗਵਾਈ ਹੇਠ ਲੱਡੂ ਵੰਡੇ
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ‘ਤੇ ਹੋਏ ਪਵਿੱਤਰ ਗਠਜੋੜ ਦੀ ਖੁਸ਼ੀ ਵਿਚ ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ. ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਦੁੱਗਰੀ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।
ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ‘ਤੇ ਹੋਏ ਪਵਿੱਤਰ ਗਠਜੋੜ ਦੀ ਖੁਸ਼ੀ ਵਿਚ ਹਲਕਾ ਆਤਮ ਨਗਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਸ. ਜਗਬੀਰ ਸਿੰਘ ਸੋਖੀ ਦੀ ਅਗਵਾਈ ਹੇਠ ਦੁੱਗਰੀ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਸ. ਸੋਖੀ ਨੇ ਕਿਹਾ ਕਿ ਇਹ ਗਠਜੋੜ ਦੋ ਸਿਆਸੀ ਪਾਰਟੀਆਂ ਵਿਚ ਨਹੀਂ ਸਗੋਂ ਪੰਜਾਬ ਦੇ ਲੋਕਾਂ ਵਿਚ ਹੋਇਆ ਹੈ ਅਤੇ ਇਸ ਗਠਜੋੜ ਦੀ ਪੰਜਾਬ ਨੂੰ ਲੋੜ ਵੀ ਸੀ। ਕਿਉਂਕਿ ਇਹ ਗਠਜੋੜ ਹੀ ਆਮ ਆਦਮੀ ਪਾਰਟੀ ਦੇ ਲੋਟੂ ਟੋਲੇ ਜਿਸ ਨੇ ਸੂਬੇ ਨੂੰ ਲੁੱਟਦੇ ਹੋਏ ਆਰਥਿਕ ਤਬਾਹੀ ਦੇ ਕੰਢੇ ‘ਤੇ ਲਿਆ ਖੜਾ ਕੀਤਾ ਹੈ ਨੂੰ ਸਤਾ ਤੋਂ ਬਾਹਰ ਕਰਨ ਦਾ ਕੰਮ ਕਰੇਗਾ। ਉਨ੍ਹਾ ਕਿਹਾ ਕਿ ਸਿਆਸਤ ਦਾ ਵਪਾਰ ਕਰਨ ਵਾਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਜਾਬ ਵਾਸੀਆਂ ਨੂੰ ਬਦਲਾਅ ਦਾ ਸਬਜ਼ਬਾਗ ਦਿਖਾ ਕੇ ਸਤਾ ਹਾਸਲ ਕਰ ਲਈ। ਇਸ ਉਪਰੰਤ ਪੰਜਾਬੀ ਖਜਾਨੇ ਅਤੇ ਪੰਜਾਬ ਸਿਰ ਕਰਜ਼ਾ ਚੁੱਕ ਕੇ ਦਿੱਲੀ ਵਾਲੇ ਕਥਿਤ ਠੱਗਾਂ ਨੇ ਆਪਣੇ ਘਰ ਭਰ ਲਏ ਅਤੇ ਪੰਜਾਬ ਵਾਸੀਆਂ ਵਲੋਂ ਚੁਣੇ ਗਏ ਵਿਧਾਇਕਾਂ ਨੇ ਵੀ ਆਪਣੇ ਮਕਾਨਾਂ ਨੂੰ ਕੋਠੀਆਂ ਅਤੇ ਆਪਣੇ ਸਕੂਟਰਾਂ - ਮੋਟਰ ਸਾਈਕਲਾਂ ਨੂੰ ਲਗਜ਼ਰੀ ਗੱਡੀਆਂ ਵਿਚ ਤਬਦੀਲ ਕਰ ਲਿਆ। ਸ. ਸੋਖੀ ਨੇ ਅੱਗੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਆਪ ਆਗੂਆਂ ਨੂੰ ਨਕਾਰਦੇ ਹੋਏ ਭਾਜਪਾ ਤੇ ਵਿਸ਼ਵਾਸ਼ ਜਤਾਇਆ। ਇਸ ਉਪਰੰਤ ਆਮ ਆਦਮੀ ਪਾਰਟੀ ਦਾ ਸਾਰਾ ਖਰਚਾ ਪੰਜਾਬ ਸਿਰੋਂ ਚੱਲਣ ਲੱਗਾ ਅਤੇ ਪੰਜਾਬ ਤੇਜ਼ੀ ਨਾਲ ਕਰਜ਼ਾਈ ਹੁੰਦਾ ਆਰਥਿਕ ਤਬਾਹੀ ਦੇ ਕੰਡੇ ‘ਤੇ ਆ ਖਲੋਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਨੂੰ ਅਕਾਲੀ-ਭਾਜਪਾ ਗਠਜੋੜ ਹੀ ਮੁੜ ਵਿਕਾਸ ਦੀਆਂ ਲੀਹਾਂ ‘ਤੇ ਤੋਰ ਸਕਦਾ ਹੈ। ਇਸ ਮੌਕੇ ਸ. ਸੌਖੀ ਦੇ ਨਾਲ ਪ੍ਰਵੀਨ ਭਾਰਤੀ, ਕੁਲਦੀਪ ਸਿੰਘ ਖਾਲਸਾ, ਅਪਜਿੰਦਰ ਸਿੰਘ ਗੋਲਡੀ, ਮਨਵਿੰਦਰ ਸਿੰਘ ਗਾਂਧੀ, ਜੌਂਟੀ ਨਾਹਰ, ਜਤਿੰਦਰ ਬੌਬੀ, ਜਤਿੰਦਰ ਪਾਲ ਸਲੂਜਾ, ਹਰਜੀਤ ਸਿੰਘ ਕੈਂਥ, ਗੁਰਚਰਨ ਸਿੰਘ ਗੁਰੂ ਸਮੇਤ ਸਮੁੱਚੀ ਟੀਮ ਹਾਜ਼ਰ ਸੀ।