17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਛੱਠ ਪੂਜਾ ਦਾ ਤਿਉਹਾਰ ਭਾਰਤ ਦੀ ਅਨੇਕਤਾ ’ ਚ ਏਕਤਾ ਦਾ ਪ੍ਰਤੀਕ - ਬਾਵਾ

ਡਾਬਾ/ਲੁਹਾਰਾ, 17 ਨਵੰਬਰ (ਕੁਲਵੰਤ ਸਿੰਘ ਸੱਪਲ)- ਛੱਠ ਪੂਜਾ ਦਾ ਤਿਉਹਾਰ ਭਾਰਤ ਦੀ ਅਨੇਕਤਾ ਵਿਚ ਏਕਤਾ ਦਾ ਪ੍ਰਤੀਕ ਹੈ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.

Ad Position 21
No active advertisement
ਅਜੀਤ ਡੈਸਕ 18-11-2026
ਡਾਬਾ/ਲੁਹਾਰਾ, 17 ਨਵੰਬਰ (ਕੁਲਵੰਤ ਸਿੰਘ ਸੱਪਲ)- ਛੱਠ ਪੂਜਾ ਦਾ ਤਿਉਹਾਰ ਭਾਰਤ ਦੀ ਅਨੇਕਤਾ ਵਿਚ ਏਕਤਾ ਦਾ ਪ੍ਰਤੀਕ ਹੈ। ਇਹ ਸ਼ਬਦ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ) ਨੇ ਹਲਕਾ ਦੱਖਣੀ ਵਿਚ ਉੱਤਰ ਪ੍ਰਦੇਸ਼ ਬਿਹਾਰ ਤੋਂ ਆਏ ਮਿਹਨਤੀ ਲੋਕਾਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਕਿ ਸਾਡੀਆਂ ਬੇਟੀਆਂ, ਭੈਣਾਂ, ਮਾਵਾਂ ਜਿਨ੍ਹਾਂ ਨੇ ਤਿੰਨ ਦਿਨ ਤੋਂ ਜਲ ਵੀ ਗ੍ਰਹਿਣ ਨਹੀਂ ਕੀਤਾ। ਉਨ੍ਹਾਂ ਵਲੋਂ ਵੱਖ ਵੱਖ ਕਿਸਮ ਦੇ ਫਰੂਟ, ਮਿਠਾਈਆਂ ਦਾ ਅਸਤ ਹੋ ਰਹੇ ਸੂਰਜ ਨੂੰ ਸ਼ਰਧਾ ਸਤਿਕਾਰ ਨਾਲ ਅਰਗ ਦਿੱਤਾ ਗਿਆ। ਇਹ ਵੱਖਰੀ ਖੂਬਸੂਰਤੀ ਹੈ ਕਿ ਛੁਪਦੇ ਸੂਰਜ ਦੀ ਪੂਜਾ ਹੁੰਦੀ ਹੈ। ਬਾਵਾ ਨੇ ਕਿਹਾ ਕਿ ਇਤਿਹਾਸ ਵਿਚ ਆਉਂਦਾ ਹੈ ਕਿ ਕਰਨ ਨੇ ਵੀ ਮਹਾਂਭਾਰਤ ਕਾਲ ਵਿਚ ਛੱਠ ਪੂਜਾ ਕਰਕੇ ਸੂਰਜ ਦੇਵਤਾ ਦੀ ਅਰਾਧਨਾ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਪਰਿਵਾਰ, ਪਰਿਵਾਰਾਂ ਦੀ ਸੁੱਖ ਸ਼ਾਂਤੀ, ਤਰੱਕੀ, ਸਿਹਤਯਾਬੀ, ਬੱਚਿਆਂ ਦੇ ਉਜਵਲ ਭਵਿੱਖ ਲਈ ਪ੍ਰਾਰਥਨਾ ਕਰਕੇ ਮਨਾਇਆ ਜਾਂਦਾ ਹੈ। ਬਾਵਾ ਨੇ ਕਿਹਾ ਕਿ ਇਹਨਾਂ ਮਿਹਨਤੀ ਪਰਿਵਾਰਾਂ ਦਾ ਲੁਧਿਆਣਾ ਦੀ ਤਰੱਕੀ ਵਿਚ ਵੱਡਾ ਯੋਗਦਾਨ ਹੈ। ਇਸ ਸਮੇਂ ਸਮਾਜਸੇਵੀ ਅਮਿਤ ਕੁਮਾਰ ਨੇ ਬਾਵਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਲੋੜ ਹੈ ਪੂਜਾ ਦੇ ਅਸਥਾਨ ‘ਤੇ ਢੁਕਵੇਂ ਪ੍ਰਬੰਧ ਕੀਤੇ ਜਾਣ ਤਾਂ ਬਾਵਾ ਨੇ ਵਿਸ਼ਵਾਸ ਦਿਵਾਇਆ ਕਿ ਅਗਲੇ ਸਾਲ ਹੋਰ ਬਿਹਤਰ ਪ੍ਰਬੰਧ ਪ੍ਰਭੂ ਦੀ ਕਿਰਪਾ ਨਾਲ ਕਰਵਾਵਾਂਗੇ। ਇਸ ਸਮੇਂ ਸ਼ਿਵ ਕੁਮਾਰ ਮਾਹਤੋਂ, ਅਮਰਿੰਦਰ ਸ਼੍ਰੀਵਾਸਤਵ, ਹਰਸ਼ ਕੁਮਾਰ, ਮਨਜੀਤ ਕੁਮਾਰ, ਵਿਕਾਸ ਰਾਏ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਾਈਂ ਪਬਲਿਕ ਸਕੂਲ ’ ਚ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ -1, ਦੁੱਗਰੀ ਵਿਖੇ ਜਪ - ਤਪ ਸਮਾਗਮ ਕਰਵਾਇਆ
Ad Position 24