17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਆਜ਼ਾਦੀ ਦੇ ਪਰਵਾਨਿਆਂ ਨੂੰ ਬਾਵਾ ਨੇ ਹਲਕਾ ਦੱਖਣੀ ਵਿਖੇ ਸ਼ਰਧਾ ਸਤਿਕਾਰ ਕੀਤਾ ਭੇਟ

ਡਾਬਾ/ਲੁਹਾਰਾ, 17 ਨਵੰਬਰ (ਕੁਲਵੰਤ ਸਿੰਘ ਸੱਪਲ)- ਆਜ਼ਾਦੀ ਦੇ ਪਰਵਾਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਕੱਟੀਆਂ ਤਾਂ ਕਿ ਸਾਨੂੰ ਭਾਰਤ ਵਾਸੀਆਂ ਨੂੰ ਆਜ਼ਾਦੀ ਮਿਲੇ। ਅਸੀਂ ਵੋਟ ਨਾਲ ਆਪਣਾ ਨੇਤਾ ਆਪਣੀ ਸਰਕਾਰ ਚੁਣੀਏ।

Ad Position 21
No active advertisement
ਅਜੀਤ ਡੈਸਕ 18-11-2026
ਡਾਬਾ/ਲੁਹਾਰਾ, 17 ਨਵੰਬਰ (ਕੁਲਵੰਤ ਸਿੰਘ ਸੱਪਲ)- ਆਜ਼ਾਦੀ ਦੇ ਪਰਵਾਨੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਜੇਲ੍ਹਾਂ ਕੱਟੀਆਂ ਤਾਂ ਕਿ ਸਾਨੂੰ ਭਾਰਤ ਵਾਸੀਆਂ ਨੂੰ ਆਜ਼ਾਦੀ ਮਿਲੇ। ਅਸੀਂ ਵੋਟ ਨਾਲ ਆਪਣਾ ਨੇਤਾ ਆਪਣੀ ਸਰਕਾਰ ਚੁਣੀਏ। ਅੱਜ ਉਨ੍ਹਾਂ ਮਹਾਨ ਦੇਸ਼ ਭਗਤਾਂ ਲਾਲਾ ਲਾਜਪਤ ਰਾਏ, ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀ ਸ਼ਹੀਦ ਵਿਸ਼ਨੂੰ ਗਣੇਸ਼ ਪਿਗਲੇ, ਸ਼ਹੀਦ ਜਗਤ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸੁਰੈਣ ਸਿੰਘ (ਸੀਨੀਅਰ), ਸ਼ਹੀਦ ਸਿੰਘ (ਜੂਨੀਅਰ) ਨੂੰ ਦੇਸ਼ ਭਗਤ ਯਾਦਗਾਰੀ ਸੁਸਾਇਟੀ ਪੰਜਾਬ ਵਲੋਂ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਦੀ ਅਗਵਾਈ ਵਿਚ ਸ਼ਰਧਾ ਸਤਿਕਾਰ ਭੇਟ ਕਰਕੇ ਯਾਦ ਕੀਤਾ ਗਿਆ। ਇਹ ਸਮਾਗਮ ਹਲਕਾ ਦੱਖਣੀ ਵਿਚ ਬੇਗੋਆਣਾ ਰੋਡ ਵਿਖੇ ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ (ਓ.ਬੀ.ਸੀ) ਦੇ ਦਫ਼ਤਰ ਵਿਖੇ ਕਰਵਾਇਆ ਗਿਆ, ਜਿਸ ਵਿਚ ਪ੍ਰਿਥਵੀ ਚੰਦ ਸ਼ਰਮਾ, ਮਮਤਾ ਰਾਣੀ, ਅਮਿਤ ਕੁਮਾਰ, ਦਰਸ਼ਨ ਸਿੰਘ, ਕਲਿਆਣ ਸਿੰਘ ਮੁੱਖ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਬੋਲਦੇ ਬਾਵਾ ਨੇ ਕਿਹਾ ਕਿ ਅੱਜ ਅਸੀਂ ਲਾਲਾ ਲਾਜਪਤ ਰਾਏ ਦੇ ਨਾਲ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਸ਼ਰਧਾ ਸਤਿਕਾਰ ਭੇਂਟ ਕਰ ਰਹੇ ਹਾਂ, ਜਿਨ੍ਹਾਂ ਨੇ ਆਪਣੀ ਜਾਨ ਦੀ ਆਹੂਤੀ ਭਾਰਤ ਦੀ ਆਜ਼ਾਦੀ ਲਈ ਦਿੱਤੀ। ਇਸ ਸਮੇਂ ਅਮਰਜੀਤ ਕੌਰ, ਮਨੀ ਸਿੰਘ, ਰਿੰਕਾ ਗੁਪਤਾ, ਨੀਲਮ ਸ਼ਰਮਾ, ਲਲਿਤਾ ਦੇਵੀ, ਜਸਵੰਤ ਕੌਰ, ਕੁਲਵੰਤ ਸਿੰਘ, ਕਮਲ ਸ਼ੁਕਲਾ, ਅਮਰ ਲੂੰਬਾ, ਲਵਪ੍ਰੀਤ ਸਿੰਘ ਤੇ ਰਵੀ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ ਚ ਅਮਨ - ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਫੇਲ੍ਹ , 5 ਲੱਖ ਕਰੋੜ ਦੇ ਉਦਯੋਗ ਪੰਜਾਬ ਛੱਡ ਕੇ ਚਲੇ ਗਏ - ਹਰਸਿਮ... ਅਗਲੀ ਖ਼ਬਰ ਸ਼ਹੀਦ ਸਰਾਭਾ ਦੇ ਸੁਪਨਿਆਂ ਦਾ ਸਮਾਜ ਸਿਰਜਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ - ਗਰੇਵਾਲ
Ad Position 24