ਦਿਆਨੰਦ ਹਸਪਤਾਲ ਵਿਖੇ ਐਂਟੀਮਾਈਕ੍ਰੋਬੀਅਲ ਰੇਜਸਿਟੈਂਸ ਬਾਰੇ ਸੈਮੀਨਾਰ - ਕਮ - ਵਰਕਸ਼ਾਪ ਕਰਵਾਈ
ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਦਿਆਨੰਦ ਹਸਪਤਾਲ ਦੇ ਡਿਪਾਰਟਮੈਂਟ ਆਫ਼ ਮਾਈਕ੍ਰੋਬਾਇਓਲੋਜੀ ਵਲੋਂ ਇੰਡੀਅਨ ਐਸੋਸੀਏਸ਼ਨ ਆਫ਼ ਮੈਡੀਕਲ ਮਾਈਕ੍ਰੋਬਾਇਓਲੋਜੀ, ਨਾਰਥ-ਵੈਸਟ ਚੈਪਟਰ ਦੇ ਸਹਿਯੋਗ ਨਾਲ ‘’ਏ.
ਲੁਧਿਆਣਾ, 17 ਨਵੰਬਰ (ਡਾ. ਤਰਲੋਚਨ ਸਿੰਘ)- ਦਿਆਨੰਦ ਹਸਪਤਾਲ ਦੇ ਡਿਪਾਰਟਮੈਂਟ ਆਫ਼ ਮਾਈਕ੍ਰੋਬਾਇਓਲੋਜੀ ਵਲੋਂ ਇੰਡੀਅਨ ਐਸੋਸੀਏਸ਼ਨ ਆਫ਼ ਮੈਡੀਕਲ ਮਾਈਕ੍ਰੋਬਾਇਓਲੋਜੀ, ਨਾਰਥ-ਵੈਸਟ ਚੈਪਟਰ ਦੇ ਸਹਿਯੋਗ ਨਾਲ ‘’ਏ. ਐੱਮ. ਆਰ. ਲੈਬ ਤੋਂ ਮਰੀਜ਼ ਦੇ ਇਲਾਜ ਸਬੰਧੀ ਫ਼ੈਸਲਿਆਂ ਤੱਕ ਦੀ ਦੂਰੀ ਘਟਾਉਣਾ’’ ਵਿਸ਼ੇ ‘ਤੇ ਸੈਮੀਨਾਰ-ਕਮ-ਵਰਕਸ਼ਾਪ ਕਰਵਾਈ ਗਈ। ਇਸ ਦਾ ਮੁੱਖ ਵਿਸ਼ਾ ‘’ਵਨ ਹੈਲਥ, ਵਨ ਐਕਸ਼ਨ: ਐਂਟੀਮਾਈਕ੍ਰੋਬੀਅਲ ਰੇਜਸਿਟੈਂਸ ਨੂੰ ਹੁਣੇ ਰੋਕੋ’’ ਸੀ। ਸੈਮੀਨਾਰ ਦਾ ਉਦਘਾਟਨ ਹਸਪਤਾਲ ਮੈਨੇਜਮੈਂਟ ਸੁਸਾਇਟੀ ਦੇ ਖ਼ਜ਼ਾਨਚੀ ਮੁਕੇਸ਼ ਵਰਮਾ ਵਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਵਾਂਡਰ, ਡਾ. ਸੰਦੀਪ ਕੌਸ਼ਲ, ਡਾ. ਵੀਨੂ ਗੁਪਤਾ, ਰੁਪਿੰਦਰ ਬਖ਼ਸ਼ੀ, ਪ੍ਰਧਾਨ, ਆਈ. ਏ. ਐੱਮ. ਐੱਮ. ਨਾਰਥ-ਵੈਸਟ ਚੈਪਟਰ ਅਤੇ ਮੈਂਬਰ, ਪੀ.ਐੱਮ.ਸੀ. ਸਮੇਤ ਹੋਰ ਫੈਕਲਟੀ ਮੈਂਬਰ ਵੀ ਮੌਜੂਦ ਸਨ। ਵਿਗਿਆਨਕ ਸੈਸ਼ਨ ਦੌਰਾਨ ਪ੍ਰਸਿੱਧ ਮਾਹਿਰਾਂ ਡਾ. ਸੋਨਲ ਸਕਸੈਨਾ, ਐੱਮ. ਏ. ਐੱਮ. ਸੀ, ਨਵੀਂ ਦਿੱਲੀ, ਡਾ. ਰੇਣੂ ਗੁਪਤਾ, ਆਈ.ਐੱਚ.ਬੀ.ਏ.ਐੱਸ., ਦਿੱਲੀ, ਡਾ. ਰਾਜੇਸ਼ ਮਹਾਜਨ ਤੇ ਡਾ. ਅਮਿਤ ਕੇ. ਮੰਡਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਵਰਤੋਂ, ਕਈ ਦਵਾਈਆਂ ਦੇ ਅਸਰ ਤੋਂ ਬਚਣ ਵਾਲੇ ਜੀਵਾਣੂਆਂ ਦੇ ਇਲਾਜ ਤੇ ਜਲਦੀ ਜਾਂਚ ਕਰਨ ਦੇ ਆਧੁਨਿਕ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਸਪਤਾਲਾਂ ਵਿਚ ਐਂਟੀਮਾਈਕ੍ਰੋਬੀਅਲ ਸਟੀਵਰਡਸ਼ਿਪ ਪ੍ਰੋਗਰਾਮ ਲਾਗੂ ਕਰਨ ਬਾਰੇ ਇਕ ਵਿਸ਼ੇਸ਼ ਵਰਕਸ਼ਾਪ ਵੀ ਕਰਵਾਈ ਗਈ। ਇਸ ਨੂੰ ਡਾ. ਸੋਨਲ ਸਕਸੈਨਾ ਅਤੇ ਡਾ. ਰੇਣੂ ਗੁਪਤਾ ਨੇ ਸੰਚਾਲਿਤ ਕੀਤਾ। ਪ੍ਰੋਗਰਾਮ ਦੌਰਾਨ ‘’ਏ.ਐੱਮ.ਆਰ. ਐਂਟੀਮਾਈਕ੍ਰੋਬੀਅਲ ਸਟੀਵਰਡਸ਼ਿਪ ਤੋਂ ਨਵੇਂ ਇਲਾਜ ਤਰੀਕਿਆਂ ਤੱਕ’’ ਵਿਸ਼ੇ ‘ਤੇ ਇਕ ਪੈਨਲ ਚਰਚਾ ਵੀ ਕਰਵਾਈ ਗਈ। ਇਸ ਦਾ ਸੰਚਾਲਨ ਡਾ. ਵਿਕਾਸ ਗੌਤਮ ਨੇ ਕੀਤਾ। ਇਸ ਮੌਕੇ ਮਾਈਕ੍ਰੋਬਾਇਓਲੋਜੀ ਵਿਭਾਗ ਦੀ ਮੁਖੀ ਡਾ. ਵੀਨੂ ਗੁਪਤਾ ਨੇ ਐਂਟੀਮਾਈਕ੍ਰੋਬੀਅਲ ਰੇਜਸਿਟੈਂਸ ਨਾਲ ਨਜਿੱਠਣ ਲਈ ਵੱਖ-ਵੱਖ ਮੈਡੀਕਲ ਵਿਭਾਗਾਂ ਦੇ ਆਪਸੀ ਸਹਿਯੋਗ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਇਹ ਸੈਮੀਨਾਰ ਐਂਟੀਬਾਇਓਟਿਕ ਦਵਾਈਆਂ ਦੀ ਸਹੀ ਅਤੇ ਜ਼ਿੰਮੇਵਾਰ ਵਰਤੋਂ ਨੂੰ ਉਤਸ਼ਾਹਿਤ ਕਰਨ, ਲੈਬਾਰਟਰੀ ਅਤੇ ਕਲੀਨੀਕਲ ਵਿਭਾਗਾਂ ਵਿਚਕਾਰ ਤਾਲਮੇਲ ਵਧਾਉਣ ਅਤੇ ਐਂਟੀਮਾਈਕ੍ਰੋਬੀਅਲ ਰੇਜਸਿਟੈਂਸ ਵਿਰੁੱਧ ਸਾਂਝੇ ਯਤਨਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਅਕਾਦਮਿਕ ਪਹਿਲ ਸਾਬਤ ਹੋਈ।