ਫੋਰਟਿਸ ਹਸਪਤਾਲ ਨੇ ਕੱਢੀ ਵਿੰਟੇਜ ਕਾਰ ਰੈਲੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਕੈਂਸਰ ਪ੍ਰਤੀ ਕੀਤਾ ਜਾਗਰੂਕ
ਲੁਧਿਆਣਾ, 16 ਨਵੰਬਰ (ਡਾ. ਤਰਲੋਚਨ ਸਿੰਘ)- ਫੋਰਟਿਸ ਹਸਪਤਾਲ ਮਾਲ ਰੋਡ ਵਲੋਂ ਪੰਜਾਬ ਪੁਲਿਸ ਤੇ ਵਿਰਸਾ ਡਰਾਈਵ ਦੇ ਸਹਿਯੋਗ ਨਾਲ ਨਸ਼ਿਆਂ ਦੀ ਦੁਰਵਰਤੋਂ, ਕੈਂਸਰ ਦੇ ਖ਼ਤਰੇ ਦੇ ਕਾਰਨਾਂ ਅਤੇ ਸਮੇਂ ਸਿਰ ਕਲੀਨੀਕਲ ਜਾਂਚ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿੰਟੇਜ ਕਾਰ ਰੈਲੀ ਕੱਢੀ ਗਈ।
ਫ
ਫੋਰਟਿਸ ਹਸਪਤਾਲ ਵਲੋਂ ਕੱਢੀ ਵਿੰਟੇਜ ਕਾਰ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਨਾਲ ਸਨਵੀਰ ਸਿੰਘ ਭਾਮਰਾ, ਗੁਰਦਰਸ਼ਨ ਸਿੰਘ ਮਾਂਗਟ ਅਤੇ ਹੋਰ। ਅਜੀਤ ਤਸਵੀਰ
17-11-2026
ਲੁਧਿਆਣਾ, 16 ਨਵੰਬਰ (ਡਾ. ਤਰਲੋਚਨ ਸਿੰਘ)- ਫੋਰਟਿਸ ਹਸਪਤਾਲ ਮਾਲ ਰੋਡ ਵਲੋਂ ਪੰਜਾਬ ਪੁਲਿਸ ਤੇ ਵਿਰਸਾ ਡਰਾਈਵ ਦੇ ਸਹਿਯੋਗ ਨਾਲ ਨਸ਼ਿਆਂ ਦੀ ਦੁਰਵਰਤੋਂ, ਕੈਂਸਰ ਦੇ ਖ਼ਤਰੇ ਦੇ ਕਾਰਨਾਂ ਅਤੇ ਸਮੇਂ ਸਿਰ ਕਲੀਨੀਕਲ ਜਾਂਚ ਦੀ ਮਹੱਤਤਾ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਿੰਟੇਜ ਕਾਰ ਰੈਲੀ ਕੱਢੀ ਗਈ। ਫੋਰਟਿਸ ਹਸਪਤਾਲ, ਮਾਲ ਰੋਡ ਤੋਂ ਸ਼ੁਰੂ ਹੋਈ ਰੈਲੀ ਨੂੰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਆਈ. ਪੀ. ਐਸ. ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਵਿਚ ਵਿੰਟੇਜ ਕਾਰਾਂ ਦਾ ਕਾਫ਼ਲਾ ਸ਼ਾਮਿਲ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਲੰਘਦਿਆਂ ਐਸਕਾਰਟ ਕੀਤਾ। ਇਸ ਪਹਿਲਕਦਮੀ ਰਾਹੀਂ ਸਿਹਤ ਸੇਵਾਵਾਂ ਦੇਣ ਵਾਲਿਆਂ, ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੇ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਇਕ ਮੰਚ ‘ਤੇ ਲਿਆਂਦਾ ਗਿਆ, ਤਾਂ ਜੋ ਨਸ਼ਿਆਂ ਦੀ ਰੋਕਥਾਮ, ਇਲਾਜ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਬਾਰੇ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ਫੋਰਟਿਸ ਹਸਪਤਾਲ ਦੀ ਕੈਂਸਰ ਕੇਅਰ ਮਾਹਿਰ ਟੀਮ ਦੇ ਮੈਂਬਰ ਡਾ. ਦਵਿੰਦਰ ਪਾਲ, ਐਡੀਸ਼ਨਲ ਡਾਇਰੈਕਟਰ, ਮੈਡੀਕਲ ਓਨਕੋਲੋਜੀ; ਡਾ. ਅਨੀਸ਼ ਭਾਟੀਆ, ਕੰਸਲਟੈਂਟ, ਸਰਜੀਕਲ ਓਨਕੋਲੋਜੀ ਤੇ ਡਾ. ਪਰਵੀਨ ਕੌਰ, ਐਡੀਸ਼ਨਲ ਡਾਇਰੈਕਟਰ, ਰੇਡੀਏਸ਼ਨ ਓਨਕੋਲੋਜੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਰੁਪਿੰਦਰ ਸਿੰਘ, ਆਈ.ਪੀ.ਐਸ., ਐਡੀਸ਼ਨਲ ਪੁਲਿਸ ਕਮਿਸ਼ਨਰ, ਆਲਮ ਵਿਜੇ ਸਿੰਘ ਪੀ. ਪੀ. ਐਸ., ਡੀ. ਸੀ. ਪੀ.-ਸਿਟੀ, ਹਰਪਾਲ ਸਿੰਘ ਪੀ. ਪੀ. ਐਸ., ਡੀ. ਸੀ. ਪੀ.-ਇਨਵੈਸਟੀਗੇਸ਼ਨ, ਪਰਮਜੀਤ ਸਿੰਘ, ਪੀ.ਪੀ.ਐਸ., ਡੀ.ਸੀ.ਪੀ.-ਸਪੈਸ਼ਲ ਬ੍ਰਾਂਚ ਅਤੇ ਰੁਪਿੰਦਰ ਕੌਰ ਭੱਟੀ, ਪੀ. ਪੀ. ਐਸ., ਏ. ਡੀ. ਸੀ. ਪੀ.-ਇਨਵੈਸਟੀਗੇਸ਼ਨ ਵੀ ਹਾਜ਼ਰ ਰਹੇ। ਫੋਰਟਿਸ ਹਸਪਤਾਲ, ਚੰਡੀਗੜ੍ਹ ਰੋਡ ਦੇ ਫੈਸਿਲਿਟੀ ਡਾਇਰੈਕਟਰ ਸਨਵੀਰ ਸਿੰਘ ਭਾਂਬਰਾ ਤੇ ਗੁਰਦਰਸ਼ਨ ਸਿੰਘ ਮਾਂਗਟ, ਫੈਸਿਲਿਟੀ ਡਾਇਰੈਕਟਰ, ਫੋਰਟਿਸ ਹਸਪਤਾਲ, ਮਾਲ ਰੋਡ ਨੇ ਕਿਹਾ ਕਿ ਨਸ਼ਿਆਂ ਦੀ ਦੁਰਵਰਤੋਂ ਅਤੇ ਕੈਂਸਰ ਦੀ ਸਮੱਸਿਆ ਨਾਲ ਨਜਿੱਠਣ ਲਈ ਜਾਗਰੂਕਤਾ, ਸਮੇਂ ਸਿਰ ਕਾਰਵਾਈ ਤੇ ਪੂਰੇ ਭਾਈਚਾਰੇ ਦੇ ਸਹਿਯੋਗ ਦੀ ਲੋੜ ਹੈ। ਇਹ ਮੌਕਾ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਨਸ਼ਿਆਂ ਦੀ ਦੁਰਵਰਤੋਂ ਦੀ ਰੋਕਥਾਮ ਨਾਲ ਗੰਭੀਰ ਬਿਮਾਰੀਆਂ ਦਾ ਖ਼ਤਰਾ ਘਟਾਇਆ ਜਾ ਸਕਦਾ ਹੈ ਤੇ ਪਹਿਲਾਂ ਤੋਂ ਬਿਮਾਰੀ ਤੋਂ ਪ੍ਰਭਾਵਿਤ ਲੋਕਾਂ ਦੇ ਇਲਾਜ ਦੇ ਨਤੀਜਿਆਂ ਵਿਚ ਸ਼ੁਰੂਆਤੀ ਪਛਾਣ ਰਾਹੀਂ ਸੁਧਾਰ ਲਿਆਂਦਾ ਜਾ ਸਕਦਾ ਹੈ।