16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਜੀ . ਐਨ . ਡੀ . ਈ . ਸੀ . ਦੀ ਸਾਲਾਨਾ ਐਲੂਮਨੀ ਮੀਟ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਪੁਰਾਣੀਆਂ ਯਾਦਾਂ ਨੂੰ ਕੀਤਾ ਤਾਜ਼ਾ

ਆਲਮਗੀਰ, 16 ਨਵੰਬਰ (ਜਰਨੈਲ ਸਿੰਘ ਪੱਟੀ)- ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਿਖੇ ਸਾਲਾਨਾ ਐਲੂਮਨੀ ਮੀਟ ਕਰਵਾਈ ਗਈ। ਇਸ ਮੌਕੇ ਦੁਨੀਆ ਭਰ ਤੋਂ ਸਾਲ 1962 ਤੋਂ ਲੈ ਕੇ 2026 ਤੱਕ ਦੇ ਵੱਖ-ਵੱਖ ਬੈਚਾਂ ਨਾਲ ਸਬੰਧਿਤ ਲਗਪਗ 150 ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 17-11-2026
ਆਲਮਗੀਰ, 16 ਨਵੰਬਰ (ਜਰਨੈਲ ਸਿੰਘ ਪੱਟੀ)- ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਵਿਖੇ ਸਾਲਾਨਾ ਐਲੂਮਨੀ ਮੀਟ ਕਰਵਾਈ ਗਈ। ਇਸ ਮੌਕੇ ਦੁਨੀਆ ਭਰ ਤੋਂ ਸਾਲ 1962 ਤੋਂ ਲੈ ਕੇ 2026 ਤੱਕ ਦੇ ਵੱਖ-ਵੱਖ ਬੈਚਾਂ ਨਾਲ ਸਬੰਧਿਤ ਲਗਪਗ 150 ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ 1976 ਬੈਚ ਦੇ ਗੋਲਡਨ ਜੁਬਲੀ ਮੈਂਬਰਾਂ ਨੇ ਹਾਜ਼ਰੀ ਭਰੀ, ਜਦਕਿ ਉੱਤਰੀ ਅਮਰੀਕਾ ਤੋਂ ਵੀ ਲਗਪਗ 10 ਸਾਬਕਾ ਵਿਦਿਆਰਥੀਆਂ ਨੇ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਇਸ ਮਿਲਣੀ ਨੂੰ ਹੋਰ ਯਾਦਗਾਰ ਬਣਾ ਦਿੱਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਸਮੂਹ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਸੰਸਥਾ ਨਾਲ ਉਨ੍ਹਾਂ ਦੇ ਲਗਾਤਾਰ ਜੁੜਾਓ ਦੀ ਸ਼ਲਾਘਾ ਕੀਤੀ। ਸਮਾਗਮ ਦਾ ਪ੍ਰਮੁੱਖ ਆਕਰਸ਼ਣ ਜੈਨਕੋ ਐਲੂਮਨੀ ਐਸੋਸੀਏਸ਼ਨ ਦੇ ਉਦਾਰ ਸਹਿਯੋਗ ਨਾਲ ਤਿਆਰ ਕੀਤੇ ਗਏ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਨਵੇਂ ਡਿਜੀਟਲ ਕਲਾਸ-ਰੂਮ ਦਾ ਉਦਘਾਟਨ ਰਿਹਾ। ਇਸ ਮੌਕੇ ਜੀ. ਏ. ਏ. ਦੇ ਪ੍ਰਧਾਨ ਇੰਜ. ਐਸ .ਐਮ. ਐਸ. ਸੰਧੂ ਨੇ ਭਵਿੱਖ ਵਿਚ ਵੀ ਕਾਲਜ ਨੂੰ ਇਸੇ ਤਰ੍ਹਾਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜੈਨਕੋ ਐਲੂਮਨੀ ਐਸੋਸੀਏਸ਼ਨ ਦੀ ਸਾਲ 2026-28 ਲਈ ਨਵੀਂ ਕਾਰਜਕਾਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਸਾਬਕਾ ਚੀਫ਼ ਇੰਜੀਨੀਅਰ ਅਤੇ ਇਨਫੋਟੈਕ ਦੇ ਚੇਅਰਮੈਨ ਇੰਜ. ਐਸ.ਐਮ.ਐਸ. ਸੰਧੂ ਨੂੰ ਲਗਾਤਾਰ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ। ਸੇਵਾਮੁਕਤ ਏਅਰ ਮਾਰਸ਼ਲ ਆਰ. ਕੇ. ਐੱਸ. ਸ਼ੇਰਾ ਤੇ ਪ੍ਰੋ: ਰਣਜੋਧ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਇੰਜ. ਐੱਚ.ਐੱਸ. ਢਿੱਲੋਂ ਸਾਬਕਾ ਸੁਪਰਡੈਂਟ ਇੰਜੀਨੀਅਰ, ਇੰਜ. ਰਾਕੇਸ਼ ਗਰਗ, ਸਾਬਕਾ ਚੀਫ਼ ਇੰਜੀਨੀਅਰ ਅਤੇ ਇੰਜ. ਅਰਸ਼ਦੀਪ ਸਿੰਘ, ਮੈਨੇਜਿੰਗ ਡਾਇਰੈਕਟਰ, ਪਾਇਨੀਅਰ ਕਰੇਨਜ਼ ਨੂੰ ਸੈਕਟਰੀ ਚੁਣਿਆ ਗਿਆ। ਇਸ ਤੋਂ ਇਲਾਵਾ ਸਾਲ 1972 ਤੋਂ 2026 ਤੱਕ ਦੇ ਵੱਖ-ਵੱਖ ਬੈਚਾਂ ਦੀ ਨੁਮਾਇੰਦਗੀ ਕਰਨ ਵਾਲੇ 15 ਕਾਰਜਕਾਰੀ ਮੈਂਬਰ ਦੀ ਵੀ ਚੋਣ ਕੀਤੀ ਗਈ। ਇਸ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਆਪਣੇ ਕਾਲਜ ਜੀਵਨ ਦੀਆਂ ਯਾਦਾਂ ਤਾਜ਼ਾ ਕੀਤੀਆਂ। ਇਸ ਸਮਾਗਮ ਨੇ ਜੀ. ਐਨ. ਡੀ. ਈ. ਸੀ. ਤੇ ਇਸ ਦੇ ਸਾਬਕਾ ਵਿਦਿਆਰਥੀਆਂ ਦਰਮਿਆਨ ਮਜ਼ਬੂਤ ਰਿਸ਼ਤਿਆਂ ਨੂੰ ਹੋਰ ਪੱਕਾ ਕਰਦਿਆਂ ਸੰਸਥਾ ਦੀ ਨਿਰੰਤਰ ਤਰੱਕੀ, ਵਿਕਾਸ ਅਤੇ ਉਤਮਤਾ ਲਈ ਸਾਂਝੀ ਵਚਨਬੱਧਤਾ ਨੂੰ ਉਜਾਗਰ ਕੀਤਾ।
Ad Position 22
No active advertisement
ਪਿਛਲੀ ਖ਼ਬਰ ਫੋਰਟਿਸ ਹਸਪਤਾਲ ਨੇ ਕੱਢੀ ਵਿੰਟੇਜ ਕਾਰ ਰੈਲੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੇ ਕੈਂਸਰ ਪ੍ਰਤੀ ਕੀਤਾ ਜਾਗਰੂਕ ਅਗਲੀ ਖ਼ਬਰ ਹਲਕਾ ਪੱਧਰ ਦੇ ਸਕੂਲਾਂ / ਕਾਲਜਾਂ ’ ਚ ਲੇਖ ਲਿਖਣ ਤੇ ਪ੍ਰਸ਼ਨੋਤਰੀ ਮੁਕਾਬਲੇ ਅੱਜ ਕਰਵਾਏ ਜਾਣਗੇ
Ad Position 24