16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਐਚ . ਵੀ . ਐਮ . ਗਲੋਬਲ ਸਕੂਲ ’ ਚ ਬਾਲ ਦਿਵਸ ਤੇ ਵਿਸ਼ਵ ਦਿਆਲਤਾ ਦਿਵਸ ਮਨਾਇਆ

ਲੁਧਿਆਣਾ, 16 ਨਵੰਬਰ (ਭੁਪਿੰਦਰ ਸਿੰਘ ਬੈਂਸ)- ਐਚ. ਵੀ.

Ad Position 21
No active advertisement
ਅਜੀਤ ਡੈਸਕ 17-11-2026
ਲੁਧਿਆਣਾ, 16 ਨਵੰਬਰ (ਭੁਪਿੰਦਰ ਸਿੰਘ ਬੈਂਸ)- ਐਚ. ਵੀ. ਐਮ. ਗਲੋਬਲ ਸਕੂਲ, ਸੈਕਟਰ 32 ਵਿਖੇ ਬਾਲ ਦਿਵਸ ਅਤੇ ਵਿਸ਼ਵ ਦਿਆਲਤਾ ਦਿਵਸ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਸਭਿਆਚਾਰਕ ਪੇਸ਼ਕਾਰੀਆਂ, ਗੀਤਾਂ, ਡਾਂਸ, ਰਚਨਾਤਮਿਕ ਗਤੀਵਿਧੀਆਂ ਅਤੇ ਵਿਸ਼ੇਸ਼ ਨੋ ਬੈਗ ਡੇ ਵਿਚ ਭਾਗ ਲਿਆ। ਇਸ ਤੋ ਇਲਾਵਾ ਫਾਇਰ ਲੈਸ ਕੁਕਿੰਗ ਮੁਕਾਬਲੇ ਰਾਹੀਂ ਬੱਚਿਆਂ ਨੇ ਸਿਹਤਮੰਦ ਖਾਣ ਪੀਣ ਅਤੇ ਪਕਵਾਨਾਂ ਦੀ ਸਜਾਵਟ ਦੇ ਹੁਨਰ ਦਿਖਾਏ। ਵਿਸ਼ਵ ਦਿਆਲਤਾ ਦਿਵਸ ਮੌਕੇ ਬੱਚਿਆਂ ਨੂੰ ਦੂਜਿਆਂ ਨਾਲ ਪਿਆਰ ਅਤੇ ਦਿਆਲਤਾ ਨਾਲ ਪੇਸ਼ ਆਉਣ ਦਾ ਸੰਦੇਸ਼ ਦਿੱਤਾ ਗਿਆ। ਸਕੂਲ ਦੀ ਪ੍ਰਿੰਸੀਪਲ ਪ੍ਰਗਤੀ ਕਪੂਰ ਨੇ ਕਿਹਾ ਕਿ ਬੱਚਿਆਂ ਦੀ ਸਿਰਜਣਧਾਰਾ ਅਤੇ ਆਤਮ ਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ ਸਕੂਲ ਦਾ ਮੁੱਖ ਉਦੇਸ਼ ਹੈ। ਸਕੂਲ ਦੇ ਚੇਅਰਮੈਨ ਡੀ.ਪੀ. ਸ਼ਰਮਾ ਅਤੇ ਡਾਇਰੈਕਟਰ ਮੀਨਾ ਸ਼ਰਮਾ ਨੇ ਵੀ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਦੇ ਨਾਲ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਵੀ ਜ਼ਰੂਰੀ ਹੈ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਦੀਆਂ ਟੁੱਟੀਆਂ ਸੜਕਾਂ ਤੇ ਲਟਕਦੇ ਪ੍ਰੋਜੈਕਟ ਮਾਨ ਸਰਕਾਰ ਦੇ ਦਾਅਵਿਆਂ ਦੀ ਖੋਲ੍ਹ ਰਹੇ ਹਨ ਪੋਲ - ਸਿਮਰਜੀਤ ਸਿੰਘ... ਅਗਲੀ ਖ਼ਬਰ ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 66 ਵਿਖੇ ਸੜਕਾਂ ਦਾ ਨਿਰਮਾਣ ਕਾਰਜਾਂ ਦਾ ਉਦਘਾਟਨ
Ad Position 24