16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਵਾਰਡ ਨੰਬਰ 66 ’ ਚ ਸੜਕਾਂ ਦੇ ਨਿਰਮਾਣ ’ ਤੇ ਖਰਚ ਹੋਣਗੇ 1 ਕਰੋੜ 64 ਲੱਖ ਰੁਪਏ - ਰੋਹਿਤ ਸਿੱਕਾ

ਲੁਧਿਆਣਾ, 16 ਨਵੰਬਰ (ਭੁਪਿੰਦਰ ਸਿੰਘ ਬੈਂਸ)- ਹਲਕਾ ਉਤਰੀ ਦੇ ਦੁਰਗਾਪੁਰੀ ਇਲਾਕੇ ਵਿਚ ਵਾਰਡ ਨੰਬਰ 66 ਦੇ ਕੌਂਸਲਰ ਰੋਹਿਤ ਸਿੱਕਾ ਨੇ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਇਨ੍ਹਾਂ ਕੰਮਾਂ ਤੇ ਕੁੱਲ 1 ਕਰੋੜ 64 ਲੱਖ ਰੁਪਏ ਖਰਚ ਕੀਤੇ ਜਾਣਗੇ।

Ad Position 21
No active advertisement
ਅਜੀਤ ਡੈਸਕ 17-11-2026
ਲੁਧਿਆਣਾ, 16 ਨਵੰਬਰ (ਭੁਪਿੰਦਰ ਸਿੰਘ ਬੈਂਸ)- ਹਲਕਾ ਉਤਰੀ ਦੇ ਦੁਰਗਾਪੁਰੀ ਇਲਾਕੇ ਵਿਚ ਵਾਰਡ ਨੰਬਰ 66 ਦੇ ਕੌਂਸਲਰ ਰੋਹਿਤ ਸਿੱਕਾ ਨੇ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ। ਇਨ੍ਹਾਂ ਕੰਮਾਂ ਤੇ ਕੁੱਲ 1 ਕਰੋੜ 64 ਲੱਖ ਰੁਪਏ ਖਰਚ ਕੀਤੇ ਜਾਣਗੇ। ਗਲੀ ਨੰਬਰ 12 ਤੋਂ 14 ਤਕ ਸੜਕ ਦਾ ਨਿਰਮਾਣ 70 ਲੱਖ ਅਤੇ ਗਲੀ ਨੰਬਰ 9 ਤੋਂ 12 ਤਕ ਸੜਕ ਦਾ ਨਿਰਮਾਣ 95 ਲੱਖ ਰੁਪਏ ਦੀ ਲਾਗਤ ਨਾਲ ਕਰਵਾਇਆ ਜਾਵੇਗਾ। ਕੌਂਸਲਰ ਰੋਹਿਤ ਸਿੱਕਾ ਨੇ ਕਿਹਾ ਕਿ ਵਾਰਡ ਵਿਚ ਬੁਨਿਆਦੀ ਸਹੂਲਤਾਂ ਦਾ ਵਿਕਾਸ ਉਨ੍ਹਾਂ ਦੀ ਪਹਿਲ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਯਤਨ ਜਾਰੀ ਰਹਿਣਗੇ। ਇਸ ਮੌਕੇ ਸਾਬਕਾ ਕੌਂਸਲਰ ਐਨੀ ਸਿੱਕਾ, ਵਿਜੇ ਗਰਗ, ਰਵਿਨੰਦਨ ਸ਼ਰਮਾ, ਸੰਜੇ ਗੁਪਤਾ, ਨਵੀਨ ਡੋਗਰਾ, ਅਮਿਤ ਜੈਨ, ਖੇਮ ਚੰਦ, ਅਨਿਲ ਸ਼ਰਮਾ, ਅਸ਼ੋਕ ਸਰੀਨ, ਕਨਿਕਾ ਤੇ ਭਾਵਨਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਾ ਕੂੜੇ ਤੋਂ ਰਾਹਤ , ਨਾ ਬੁੱਢੇ ਦਰਿਆ ਦੀ ਸਫ਼ਾਈ ਕਰੋੜਾਂ ਦੇ ਖ਼ਰਚੇ ’ਤੇ ਭਾਜਪਾ ਨੇ ਮੰਗਿਆ ਹਿਸਾਬ ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24