ਸੁਪ੍ਰੀਨਾ ਦੀਪ ਕੌਰ ਨੇ ਵਪਾਰਕ ਪਾਇਲਟ ਬਣ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ - ਕੌਂਸਲਰ ਜਗਮੀਤ ਨੋਨੀ
ਡਾਬਾ/ਲੁਹਾਰਾ, 11 ਨਵੰਬਰ (ਕੁਲਵੰਤ ਸਿੰਘ ਸੱਪਲ)- ਸੁਪ੍ਰੀਨਾ ਦੀਪ ਕੌਰ ਨੇ ਆਪਣੀ ਮਿਹਨਤ, ਲਗਨ, ਹੌਸਲੇ ਅਤੇ ਦ੍ਰਿੜ੍ਹ ਇਰਾਦੇ ਸਦਕਾ ਯੂਨਾਈਟਿਡ ਏਅਰਲਾਈਨਜ਼ ਵਿਚ ਵਪਾਰਕ ਪਾਇਲਟ ਬਣ ਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ, ਸਗੋਂ ਆਪਣੇ ਇਲਾਕੇ ਅਤੇ ਪੰਜਾਬ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਸੁਪ੍ਰੀਨਾ ਦੀਪ ਕੌਰ ਕਲਾਸਿਕ ਡੈਕੋਰੇਟਰ (ਰੁੜਕੀ) ਦੇ ਮਾਲਕ ਜਸਵੰਤ ਸਿੰਘ ਦੀ ਸਪੁੱਤਰੀ ਅਤੇ ਗੁਰਮੇਲ ਸਿੰਘ ਸਪਾਲ (ਲੁਧਿਆਣਾ) ਦੀ ਦੋਹਤੀ ਹਨ।
ਡਾਬਾ/ਲੁਹਾਰਾ, 11 ਨਵੰਬਰ (ਕੁਲਵੰਤ ਸਿੰਘ ਸੱਪਲ)- ਸੁਪ੍ਰੀਨਾ ਦੀਪ ਕੌਰ ਨੇ ਆਪਣੀ ਮਿਹਨਤ, ਲਗਨ, ਹੌਸਲੇ ਅਤੇ ਦ੍ਰਿੜ੍ਹ ਇਰਾਦੇ ਸਦਕਾ ਯੂਨਾਈਟਿਡ ਏਅਰਲਾਈਨਜ਼ ਵਿਚ ਵਪਾਰਕ ਪਾਇਲਟ ਬਣ ਕੇ ਨਾ ਸਿਰਫ਼ ਆਪਣੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ, ਸਗੋਂ ਆਪਣੇ ਇਲਾਕੇ ਅਤੇ ਪੰਜਾਬ ਦਾ ਨਾਮ ਵੀ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਸੁਪ੍ਰੀਨਾ ਦੀਪ ਕੌਰ ਕਲਾਸਿਕ ਡੈਕੋਰੇਟਰ (ਰੁੜਕੀ) ਦੇ ਮਾਲਕ ਜਸਵੰਤ ਸਿੰਘ ਦੀ ਸਪੁੱਤਰੀ ਅਤੇ ਗੁਰਮੇਲ ਸਿੰਘ ਸਪਾਲ (ਲੁਧਿਆਣਾ) ਦੀ ਦੋਹਤੀ ਹਨ। ਉਨ੍ਹਾਂ ਨੇ ਆਪਣੀ ਫਲਾਈਟ ਟ੍ਰੇਨਿੰਗ ਫਲੋਰੀਡਾ (ਅਮਰੀਕਾ) ਤੋਂ ਸਫਲਤਾਪੂਰਵਕ ਪੂਰੀ ਕਰਕੇ ਆਪਣੇ ਸੁਪਨੇ ਨੂੰ ਹਕੀਕਤ ਵਿਚ ਬਦਲਿਆ ਹੈ। ਇਸ ਮੌਕੇ ਜਗਮੀਤ ਸਿੰਘ ਨੋਨੀ ਕੌਂਸਲਰ ਵਾਰਡ ਨੰਬਰ 42 ਵਲੋਂ ਸੁਪ੍ਰੀਨਾ ਦੀਪ ਕੌਰ ਅਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ, ਉੱਥੇ ਸੁਪ੍ਰੀਨਾ ਦੀਪ ਕੌਰ ਦੀ ਇਹ ਪ੍ਰਾਪਤੀ ਸਮਾਜ ਲਈ ਇੱਕ ਪ੍ਰੇਰਨਾਦਾਇਕ ਉਦਾਹਰਨ ਹੈ। ਸੁਪ੍ਰੀਨਾ ਦੀ ਇਸ ਉਪਲਬਧੀ ਨਾਲ ਸਮੁੱਚੇ ਪਰਿਵਾਰ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕਾ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ ਹੈ।