ਪੰਜਾਬ ਦੇ ਕਾਲਜ ਪ੍ਰੋਫ਼ੈਸਰਾਂ ਨੇ ਉੱਚ ਸਿੱਖਿਆ ’ ਚ ਸੁਧਾਰਾਂ ਲਈ ਪਰਗਟ ਸਿੰਘ ਵੱਲ ਕੀਤਾ ਰੁਖ਼
ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਏ. ਯੂ.
ਲੁਧਿਆਣਾ, 11 ਨਵੰਬਰ (ਜਸਵਿੰਦਰ ਸਿੰਘ)- ਏ. ਯੂ. ਸੀ. ਟੀ. ਦਾ ਇਕ 20 ਮੈਂਬਰੀ ਵਫ਼ਦ ਪੰਜਾਬ ਕਾਂਗਰਸ ਦੇ ਵਰਤਮਾਨ ਪ੍ਰਧਾਨ ਤੇ ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੂੰ ਚੰਡੀਗੜ ਵਿਚ ਉਨ੍ਹਾਂ ਦੇ ਸਰਕਾਰੀ ਨਿਵਾਸ ਤੇ ਮਿਲਿਆ। ਵਫ਼ਦ ਵਲੋਂ ਪਰਗਟ ਸਿੰਘ ਨਾਲ ਚੱਲੀ 70 ਮਿੰਟ ਦੀ ਮੀਟਿੰਗ ਵਿਚ ਪੰਜਾਬ ਦੀ ਉੱਚ ਸਿੱਖਿਆ ਦੇ ਵਿਚ ਲਿਆਉਂਦੇ ਜਾਣ ਵਾਲੇ ਸੁਧਾਰਾਂ ਦੇ ਮੁੱਦੇ ਤੇ ਗੱਲਬਾਤ ਹੋਈ। ਜੱਥੇਬੰਦੀ ਦੇ ਪ੍ਰਧਾਨ ਪ੍ਰੋ. ਤਰੁਣ ਘਈ ਅਤੇ ਜੁਆਇੰਟ ਸਕੱਤਰ ਪ੍ਰੋ.ਅੰਮ੍ਰਿਤਪਾਲ ਨੇ ਦੱਸਿਆ ਕਿ ਪਰਗਟ ਸਿੰਘ ਨਾਲ ਅਸੀਂ ਇਨ੍ਹਾਂ ਵੱਡੇ ਸੁਧਾਰਾਂ ਤੇ ਗੱਲ ਕੀਤੀ ਕਿ ਮੌਜੂਦਾ ਗ੍ਰਾਂਟ ਇਨ ਏਡ ਪਾਲਿਸੀ ਵਿਚ ਅਨ ਏਡਿਡ ਪੋਸਟਾਂ ਨੂੰ ਸ਼ਾਮਿਲ ਕਰਨਾ, ਜਿਸ ਨਾਲ ਅਨ ਏਡਿਡ ਪੋਸਟਾਂ ’ਤੇ ਕੰਮ ਕਰਦੇ ਅਧਿਆਪਕਾਂ ਨੂੰ ਵੀ ਸਰਕਾਰ ਵਲੋਂ ਏਡ ਮਿਲਣੀ ਸ਼ੁਰੂ ਹੋਵੇ ਤੇ ਨਾਲ ਹੀ ਕਾਲਜ ਮੈਨੇਜਮੈਂਟਾਂ ਦੀ ਵਿੱਤੀ ਸਥਿਤੀ ਵਿਚ ਸੁਧਾਰ ਆਵੇ। ਇਸ ਤੋਂ ਇਲਾਵਾ 1925 ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਦੀ ਵਰਤਮਾਨ 75 ਫੀਸਦੀ ਗਰਾਂਟ ਨੂੰ 95 ਫੀਸਦੀ ਕੀਤੇ ਜਾਣ ਦੀ ਵੀ ਚਰਚਾ ਹੋਈ। ਵਫ਼ਦ ਵਲੋਂ ਪੰਜਾਬ ਪੱਧਰ ’ਤੇ ਇਕ ਸੈਮੀਨਾਰ ਇਸ ਮਹੀਨੇ ਕਰਵਾਉਣ ’ਤੇ ਵੀ ਗੱਲ ਹੋਈ, ਜਿਸ ਵਿਚ ਪੰਜਾਬ ਪ੍ਰਭਾਰੀ ਸਚਿਨ ਪਾਇਲਟ ਤੇ ਪੰਜਾਬ ਪ੍ਰਧਾਨ ਪਰਗਟ ਸਿੰਘ ਪੰਜਾਬ ਦੀ ਉੱਚ ਸਿੱਖਿਆ ਵਿਚ ਕਿਵੇਂ ਸੁਧਾਰ ਆਉਣਗੇ ਬਾਰੇ ਆਪਣਾ ਤੇ ਆਪਣੀ ਪਾਰਟੀ ਦਾ ਪੱਖ ਰੱਖਣ, ਜਿਸ ਉਪਰ ਉਨ੍ਹਾਂ ਨੇ ਸੈਮੀਨਾਰ ਵਿਚ ਸਚਿਨ ਪਾਇਲਟ ਅਤੇ ਖ਼ੁਦ ਆਉਣ ਦੀ ਹਾਮੀ ਭਰੀ। ਵਫ਼ਦ ਵਿਚ ਮੋਦੀ ਕਾਲਜ ਪਟਿਆਲਾ, ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ, ਖ਼ਾਲਸਾ ਕਾਲਜ, ਪਟਿਆਲਾ, ਪਟੇਲ ਕਾਲਜ, ਰਾਜਪੁਰਾ, ਜੀ. ਟੀ. ਬੀ. ਕਾਲਜ, ਦਾਖਾ ਤੇ ਰਾਇਕੋਟ ਕਾਲਜ ਦੇ ਪ੍ਰੋਫੈਸਰ ਸ਼ਾਮਿਲ ਹੋਏ।