06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸਰਾਭਾ ’ਚ ਘੋੜਿਆਂ ਦੀਆ ਦੌੜਾਂ ਦਾ ਵਿਧਾਇਕ ਇਯਾਲੀ ਵਲੋਂ ਉਦਘਾਟਨ ਲਵਲੀ ਗੱਬੇਮਾਜਰਾ ਦੇ ਘੋੜੇ ਪ੍ਰਧਾਨ ਮੰਤਰੀ ਨੇ ਹਾਸਲ ਕੀਤਾ ਪਹਿਲਾ ਸਥਾਨ

ਪੱਖੋਵਾਲ-ਸਰਾਭਾ, 6 ਨਵੰਬਰ ( ਖੁਸ਼ਵਿੰਦਰ ਸਿੰਘ ਸਰਾਭਾ)- ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਆਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਘੋੜੇ ਘੋੜੀਆਂ ਦੀਆਂ ਸਪੱਟਾ ਦੌੜਾਂ ਕਰਵਾਈਆਂ ਗਈਆ। ਇਨ੍ਹਾਂ ਦੌੜਾਂ ਦਾ ਉਦਘਾਟਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਫੀਤਾ ਕੱਟ ਕੇ ਕੀਤਾ।

Ad Position 21
No active advertisement
ਏ. ਐੱਸ. ਮਾਡਰਨ ਸਕੂਲ, ਖੰਨਾ ਵਿਖੇ ਕਰਵਾਏ ਸਮਾਗਮ ਦੌਰਾਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਆਂ ਵਿਦਿਆਰਥਣਾਂ। ਤਸਵੀਰ : ਸੋਨੀ ਗਿੱਲ 07-11-2026
ਪੱਖੋਵਾਲ-ਸਰਾਭਾ, 6 ਨਵੰਬਰ ( ਖੁਸ਼ਵਿੰਦਰ ਸਿੰਘ ਸਰਾਭਾ)- ਗ਼ਦਰ ਲਹਿਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ 111ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਪੋਰਟਸ ਕਲੱਬ ਸਰਾਭਾ ਵਲੋਂ ਪ੍ਰਵਾਸੀ ਪੰਜਾਬੀਆਂ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਘੋੜੇ ਘੋੜੀਆਂ ਦੀਆਂ ਸਪੱਟਾ ਦੌੜਾਂ ਕਰਵਾਈਆਂ ਗਈਆ। ਇਨ੍ਹਾਂ ਦੌੜਾਂ ਦਾ ਉਦਘਾਟਨ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਫੀਤਾ ਕੱਟ ਕੇ ਕੀਤਾ। ਇਸ ਮੌਕੇ ਉਨ੍ਹਾਂ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਬਜ਼ੁਰਗ ਮੁੱਢ ਤੋਂ ਹੀ ਘੋੜੇ ਘੋੜੀਆਂ ਰੱਖਣ ਦੇ ਸ਼ੋਕੀਨ ਰਹੇ ਹਨ ਤੇ ਗੁਰੂ ਸਾਹਿਬਾਨ ਦੇ ਸਮੇਂ ’ਚ ਇਨ੍ਹਾਂ ਘੋੜੇ ਘੋੜੀਆਂ ਨੇ ਆਵਾਜਾਈ ਦੇ ਸਾਧਨ ਦੇ ਨਾਲ ਨਾਲ ਜੰਗਾਂ ਯੁੱਧਾਂ ’ਚ ਵੀ ਸਾਡੇ ਯੋਧਿਆਂ ਦਾ ਸਾਥ ਨਿਭਾਇਆ। ਅਜੋਕੇ ਸਮੇਂ ’ਚ ਇਹ ਘੋੜੇ ਜਿੱਥੇ ਪੰਜਾਬੀਆਂ ਦੇ ਮਹਿੰਗੇ ਸ਼ੋਂਕ ਦੀ ਨਿਸ਼ਾਨੀ ਹਨ, ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਸਾਡੇ ਅਮੀਰ ਤੇ ਗੋਰਵਮਈ ਵਿਰਸੇ ਨਾਲ ਜੋੜਨ ’ਚ ਵੀ ਅਹਿਮ ਰੋਲ ਅਦਾ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੌਜਵਾਨ ਪੀੜੀ ਨੂੰ ਸਾਡੇ ਵਿਰਸੇ ਨੂੰ ਸੰਭਾਲਣ ਦੀ ਅਪੀਲ ਕੀਤੀ। ਅੱਜ ਹੋਏ ਘੋੜੇ ਘੋੜੀਆਂ ਦੀਆਂ ਦੌੜਾਂ ਦੇ ਫ਼ਸਵੇਂ ਮੁਕਾਬਲਿਆਂ ’ਚ ਲਵਲੀ ਗੱਬੇਮਾਜਰਾ ਨੇ 23 ਸਕਿੰਟ 40 ਪੁਆਇੰਟ ਟਾਈਮ ਕੱਢਦਿਆਂ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਅਰਸ਼ੀ ਕੁਹਾੜਾ, ਮੰਗੀ ਮੁਸ਼ਕਾਬਾਦ, ਤੇ ਮਲਕੀਤ ਸਿੰਘ ਧੂਰਕੋਟ ਦੇ ਘੋੜੇ ਹੀਰੇ ਨੇ 23. 41 ਸਕਿੰਟ ਦਾ ਟਾਈਮ ਕੱਢਕੇ ਦੂਜਾ ਤੇ ਜੁਝਾਰ ਕਕਰਾਲ਼ਾ ਤੇ ਜੱਗੀ ਕਕਰਾਲ਼ਾ ਦੇ ਘੋੜੇ ਕਰਮੇ ਨੇ 23 .43 ਸਕਿੰਟ ਦਾ ਟਾਈਮ ਕੱਢ ਕੇ ਤੀਜਾ ਸਥਾਨ ਹਾਸਲ ਕੀਤਾ। ਅੰਤ ’ਚ ਜੇਤੂ ਘੋੜਿਆਂ ਦੇ ਮੁਕਾਬਲਿਆਂ ’ਚ ਦੌਰਾਨ ਜੇਤੂਆਂ ਨੂੰ ਇਨਾਮਾਂ ਦੀ ਵੰਡ ਚੇਅਰਮੈਨ ਰਾਜਬੀਰ ਸਿੰਘ, ਮਨਿੰਦਰ ਸਿੰਘ, ਬਲਦੇਵ ਸਿੰਘ ਯੂ.ਐੱਸ.ਏ ਨੇ ਕੀਤੀ। ਇਸ ਮੌਕੇ ਉੱਪ ਪ੍ਰਧਾਨ ਦਵਿੰਦਰ ਸਿੰਘ, ਕੁਲਦੀਪ ਸਿੰਘ, ਅਮਰ ਸਿੰਘ, ਮਨਿੰਦਰ ਸਿੰਘ, ਜੱਗਪ੍ਰੀਤ ਸਿੰਘ ਭੈਣੀ-ਰੋੜਾਂ, ਜਗਸੀਰ ਸਿੰਘ, ਸੁਖਵਿੰਦਰ ਸਿੰਘ, ਪੰਚ ਅਜੀਤ ਸਿੰਘ, ਸਾਬਕਾ ਪੰਚ ਹਰਪ੍ਰੀਤ ਸਿੰਘ ਹੈਪੀ, ਸਰਪ੍ਰੀਤ ਸਿੰਘ, ਗੁਰਤੇਜ ਸਿੰਘ, ਆੜ੍ਹਤੀ ਅਸ਼ੋਕ ਕੁਮਾਰ, ਜਗਤਾਰ ਸਿੰਘ ਜੱਗੀ, ਸਤਵਿੰਦਰ ਸਿੰਘ ਧਾਲੀਵਾਲ ਸਟੂਡੀਓ ਵਾਲੇ, ਗੁਰਮੀਤ ਸਿੰਘ ਪੱਖੋਵਾਲ, ਚਮਕੌਰ ਸਿੰਘ ਝੰਡੇਆਣਾ, ਵਿੱਕੀ ਗੁੱਜਰਵਾਲ ਅਨਾਉਂਸਰ, ਬਲਜੀਤ ਸਿੰਘ, ਜਸਵੀਰ ਸਿੰਘ ਸੀਰਾ, ਸੋਨੀ ਪੱਖੋਵਾਲ, ਸਮੇਤ ਵੱਡੀ ਗਿਣਤੀ ’ਚ ਪ੍ਰੰਸ਼ਸ਼ਕ ਹਾਜ਼ਰ ਸਨ। 06Jag17
Ad Position 22
No active advertisement
ਪਿਛਲੀ ਖ਼ਬਰ ਏ. ਐੱਸ. ਮਾਡਰਨ ਸਕੂਲ ਖੰਨਾ ਵਲੋਂ ਦੀਵਾਲੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਮਾਨਵ ਕਲਿਆਣ ਮਿਸ਼ਨ ਪੰਜਾਬ ਵਲੋਂ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ
Ad Position 24