06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਮੀਟਿੰਗ ਹੋਈ ਪਾਰਟੀ ਨੇ ਲਗਾਏ ਐੱਸ. ਸੀ., ਬੀ. ਸੀ. ਵਿੰਗ ਦੇ ਨਵੇਂ ਸਰਕਲ ਪ੍ਰਧਾਨ

ਪਾਇਲ, 5 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਇਕ ਮੀਟਿੰਗ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿਚ ਪਾਇਲ ਦਫ਼ਤਰ ਵਿਖੇ ਹੋਈ। ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਸਮੇਂ ਸਮੇਂ ’ਤੇ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।

Ad Position 21
No active advertisement
ਅਜੀਤ ਡੈਸਕ 07-11-2026
ਪਾਇਲ, 5 ਨਵੰਬਰ (ਰਜਿੰਦਰ ਸਿੰਘ, ਨਿਜ਼ਾਮਪੁਰ)- ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਦੀ ਇਕ ਮੀਟਿੰਗ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਦੀ ਅਗਵਾਈ ਵਿਚ ਪਾਇਲ ਦਫ਼ਤਰ ਵਿਖੇ ਹੋਈ। ਇਸ ਮੌਕੇ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਮੇਸ਼ਾ ਮਿਹਨਤੀ ਵਰਕਰਾਂ ਨੂੰ ਸਮੇਂ ਸਮੇਂ ’ਤੇ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਇਸ ਲੜੀ ਅਧੀਨ ਬੂਟਾ ਸਿੰਘ ਰੌਣੀ, ਨਾਜ਼ਰ ਸਿੰਘ ਕੁਹਲੀ, ਹਰਜੀਤ ਸਿੰਘ ਘਲੋਟੀ, ਰਣਜੀਤ ਸਿੰਘ ਕਾਕਾ ਦੋਰਾਹਾ, ਹਰਜਿੰਦਰ ਸਿੰਘ ਜੋਗੀ ਮਾਜਰਾ, ਜਸਵੰਤ ਸਿੰਘ ਬਿਲਾਸਪੁਰ ਸਰਕਲ ਪ੍ਰਧਾਨ ਐੱਸ. ਸੀ. ਵਿੰਗ ਅਤੇ ਈਸ਼ਵਰ ਲਾਲ ਪਾਇਲ, ਬਲਵਿੰਦਰ ਸਿੰਘ ਕੂਹਲ਼ੀ ਖ਼ੁਰਦ, ਸੁਰਜੀਤ ਸਿੰਘ ਦੋਰਾਹਾ, ਗੁਰਜੀਤ ਸਿੰਘ ਧਮੋਟ, ਜੀਵਨ ਸਿੰਘ ਰਾਜਗੜ੍ਹ, ਰਣਜੀਤ ਸਿੰਘ ਮਲੌਦ ਬੀ. ਸੀ. ਵਿੰਗ ਦੇ ਸਰਕਲ ਪ੍ਰਧਾਨ ਲਗਾਏ ਗਏ ਹਨ। ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹਾਈ ਕਮਾਨ ਦੇ ਹੁਕਮਾਂ ਤਹਿਤ ਪਾਰਟੀ ਦੀ ਮਜ਼ਬੂਤੀ ਲਈ ਹਲਕੇ ਵਿਚ ਹੋਰ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਪਾਇਲ ਵਿਚ ਲਗਾਏ ਉਮੀਦਵਾਰ ਮਨਜੀਤ ਸਿੰਘ ਮਦਨੀਪੁਰ ਦੀ ਜਿੱਤ ਯਕੀਨੀ ਬਣਾਉਣ ਲਈ ਹਲਕਾ ਪਾਇਲ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ, ਜਿਸ ਤਹਿਤ ਪਾਰਟੀ ਨੂੰ ਹਲਕੇ ਦੇ ਲੋਕਾਂ ਵਲੋਂ ਭਰਮਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਹਲਕਾ ਪਾਇਲ ਨੂੰ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ ਅਤੇ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕੀਤੇ ਜਾਣਗੇ। ਇਸ ਮੌਕੇ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਕੌਮੀ ਮੀਤ ਪ੍ਰਧਾਨ ਗੁਰਜੀਤ ਸਿੰਘ ਪੰਧੇਰ ਖੇੜੀ, ਮਨਜੀਤ ਸਿੰਘ ਕਢਾਣੀ ਖ਼ੁਰਦ, ਬਲਵੰਤ ਸਿੰਘ ਘਲੋਟੀ, ਹਰਿੰਦਰਪਾਲ ਸਿੰਘ ਹਨੀ, ਹਰਪ੍ਰੀਤ ਸਿੰਘ ਰੌਣੀ, ਕੰਵਰਦੀਪ ਸਿੰਘ ਜੱਗੀ ਦੋਰਾਹਾ, ਅਮਰੀਕ ਸਿੰਘ ਰੋਣੀ, ਜਸ਼ਨਜੀਤ ਸਿੰਘ ਰੌਣੀ, ਦਰਸ਼ਨ ਸਿੰਘ ਰੌਣੀ, ਸੋਹਣ ਸਿੰਘ ਭੰਗੂ ਜਰਗ, ਪ੍ਰਿਤਪਾਲ ਸਿੰਘ ਝੱਮਟ, ਮਨਦੀਪ ਸਿੰਘ ਸਰਪੰਚ ਚਾਪੜਾ, ਸਾਬਕਾ ਸਰਪੰਚ ਗੁਰਦੇਵ ਸਿੰਘ ਧਮੋਟ ਕਲਾਂ, ਜਥੇਦਾਰ ਜੋਰਾ ਸਿੰਘ ਸਹਾਰਨਮਾਜਰਾ, ਵਿਜੇ ਕੁਮਾਰ ਨੇਤਾ, ਮਨਪ੍ਰੀਤ ਸਿੰਘ ਬਿੱਲਾ, ਬੇਅੰਤ ਸਿੰਘ ਪੰਧੇਰ ਖੇੜੀ ਆਦਿ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਾਰਡ ’ਚ ਖਾਲੀ ਪਏ ਪਲਾਟਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣ- ਅਮਨ ਕਟਾਰੀਆ ਲਾਪਰਵਾਹੀ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ... ਅਗਲੀ ਖ਼ਬਰ ਵਪਾਰੀਆਂ ਦੀਆਂ ਮੁਸ਼ਕਿਲਾਂਵਾਂ ਨੂੰ ਪਹਿਲ ਦੇ ਅਧਾਰ ’ ਤੇ ਹੱਲ ਕੀਤਾ ਜਾਵੇਗਾ - ਵਿਧਾਇਕ ਭੋਲਾ ਗਰੇਵਾਲ ਵਪਾਰੀ ਆਗੂ ਸੁਰਜੀ...
Ad Position 24