ਭਾਜਪਾ ਜ਼ਿਲ੍ਹਾ ਪ੍ਰਧਾਨ ਮੌਦਗਿਲ ਵਲੋਂ ਵੱਖ - ਵੱਖ ਸੈੱਲਾਂ ਦੇ ਮੁਖੀਆਂ ਦੀਆਂ ਨਿਯੁਕਤੀਆਂ
ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬੈਂਸ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਪਾਰਟੀ ਦਾ ਵਿਸਥਾਰ ਕਰਦਿਆਂ ਵੱਖ-ਵੱਖ ਸੈਲਾਂ ਦੇ ਮੁਖੀਆਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਤਹਿਤ ਵਿਨੋਦ ਕਾਲੀਆ ਨੂੰ ਸੀਨੀਅਰ ਸਿਟੀਜਨ ਸੈਲ, ਨਰਿੰਦਰ ਦੱਤ ਨੂੰ ਐਨ.
ਲੁਧਿਆਣਾ, 6 ਨਵੰਬਰ (ਭੁਪਿੰਦਰ ਸਿੰਘ ਬੈਂਸ)- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਪਾਰਟੀ ਦਾ ਵਿਸਥਾਰ ਕਰਦਿਆਂ ਵੱਖ-ਵੱਖ ਸੈਲਾਂ ਦੇ ਮੁਖੀਆਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਇਸ ਤਹਿਤ ਵਿਨੋਦ ਕਾਲੀਆ ਨੂੰ ਸੀਨੀਅਰ ਸਿਟੀਜਨ ਸੈਲ, ਨਰਿੰਦਰ ਦੱਤ ਨੂੰ ਐਨ. ਜੀ. ਓ. ਸੈੱਲ, ਸੌਰਵ ਸਿੰਘ ਠਾਕੁਰ ਨੂੰ ਪ੍ਰਰਵਾਂਚਲ ਸੈੱਲ, ਸੰਜੇ ਸ਼ਰਮਾ ਨੂੰ ਟਰਾਂਸਪੋਰਟ ਸੈਲ, ਕ੍ਰਾਂਤੀ ਡੋਗਰਾ ਨੂੰ ਹਿਮਾਚਲ ਸੈੱਲ ਅਤੇ ਰੌਬਿਨ ਚੁੱਘ ਨੂੰ ਪੁਲਿਸ ਤੇ ਪ੍ਰਸ਼ਾਸਨਿਕ ਸੈਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਸੁਨੀਲ ਮੌਦਗਿਲ ਨੇ ਕਿਹਾ ਕਿ ਪਾਰਟੀ ਦਾ ਉਦੇਸ਼ ਸਮਾਜ ਦੇ ਹਰ ਵਰਗ ਨੂੰ ਸੰਗਠਨ ਨਾਲ ਜੋੜਕੇ ਜਨ ਸੇਵਾ ਤੇ ਰਾਸ਼ਟਰ ਹਿੱਤੱ ਦੇ ਕੰਮਾਂ ਨੂੰ ਅੱਗ ਵਧਾਉਣਾ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਹਰਸ਼ ਸ਼ਰਮਾ, ਸ਼ੀਨੂ ਚੁੱਘ, ਕੈਲਾਸ਼ ਚੌਧਰੀ, ਸਾਰੇ ਸੈਲਾਂ ਦੇ ਇੰਚਾਰਜਾਂ ਸਮੇਤ ਹੋਰ ਭਾਜਪਾ ਵਰਕਰ ਹਾਜ਼ਰ ਸਨ।