ਹਲਕਾ ਗਿੱਲ ਇੰਚਾਰਜ ਕੁਲਦੀਪ ਸਿੰਘ ਕੇ . ਡੀ . ਵੈਦ ਦੀ ਅਗਵਾਈ ਹੇਠ ਸੰਗਰੂਰ ਰੈਲੀ ਲਈ ਵੱਡਾ ਕਾਫ਼ਲਾ ਰਵਾਨਾ
ਡੇਹਲੋਂ, 4 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਸੰਗਰੂਰ ਅੰਦਰ ਇਨਸਾਫ਼ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਅੱਜ ਹਲਕਾ ਗਿੱਲ ਇੰਚਾਰਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ.
ਡੇਹਲੋਂ, 4 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵਲੋਂ ਸੰਗਰੂਰ ਅੰਦਰ ਇਨਸਾਫ਼ ਰੈਲੀ ਵਿਚ ਸ਼ਮੂਲੀਅਤ ਕਰਨ ਲਈ ਅੱਜ ਹਲਕਾ ਗਿੱਲ ਇੰਚਾਰਜ ਸਾਬਕਾ ਵਿਧਾਇਕ ਕੁਲਦੀਪ ਸਿੰਘ ਕੇ. ਡੀ. ਵੈਦ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਵੱਡਾ ਕਾਫ਼ਲਾ ਰਵਾਨਾ ਹੋਇਆ। ਇਸ ਸਮੇਂ ਸਾਬਕਾ ਵਿਧਾਇਕ ਕੇ. ਡੀ. ਵੈਦ ਨੇ ਕਿਹਾ ਕਿ ਹਲਕਾ ਗਿੱਲ ਦੇ ਕਾਂਗਰਸੀ ਵਰਕਰ ਆਪਣੇ ਮਹਿਬੂਬ ਆਗੂ ਰਾਹੁਲ ਗਾਂਧੀ ਨੂੰ ਮਿਲਣ ਤੇ ਉਨ੍ਹਾਂ ਦੇ ਵਿਚਾਰ ਸੁਣਨ ਲਈ ਬੇਹੱਦ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੌਰਾਨ ਹੋ ਰਹੀ ਇਤਿਹਾਸਕ ਰੈਲੀ ਸੂਬੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਲਈ ਰਾਹ ਦਸੇਰਾ ਬਣੇਗੀ ਕਿਉਂਕਿ ਕਾਂਗਰਸ ਪਾਰਟੀ ਵਲੋਂ ਦੇਸ਼ ਦੇ ਲੋਕਾਂ ਨੂੰ ਸੁਖਮਈ ਜੀਵਨ ਬਤੀਤ ਕਰਨ ਲਈ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਹੀ ਮੁੱਖ ਮਕਸਦ ਹੈ। ਇਸ ਸਮੇਂ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਗੁਰਮੀਤ ਸਿੰਘ ਜਿੱਪੀ ਮਾਜਰੀ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸੀਲੋਂ, ਸਾਬਕਾ ਸਰਪੰਚ ਨਿਰਮਲ ਸਿੰਘ ਨਿੰਮ੍ਹਾ, ਸਰਪੰਚ ਜੰਗਬਹਾਦਰ ਸਿੰਘ ਮੁਕੰਦਪੁਰ, ਸਾਬਕਾ ਸਰਪੰਚ ਮਹਾਂ ਸਿੰਘ ਰੁੜਕਾ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀ, ਜਗਦੀਪ ਸਿੰਘ ਲਾਲੀ ਲਲਤੋਂ, ਸਾਬਕਾ ਸਰਪੰਚ ਜਸਵੀਰ ਸਿੰਘ ਜਸਦੇਵ ਨਗਰ, ਇੰਦਰਜੀਤ ਸਿੰਘ ਗਿੱਲ, ਸਾਬਕਾ ਸਰਪੰਚ ਨਰਿੰਦਰਜੀਤ ਸਿੰਘ ਨਿੰਦਾ ਰਣੀਆਂ, ਸਰਪੰਚ ਲਖਵਿੰਦਰ ਸਿੰਘ, ਸਰਪੰਚ ਜਗਦੇਵ ਸਿੰਘ, ਸਰਪੰਚ ਗੁਰਦੀਪ ਸਿੰਘ ਬਿੱਲੂ ਮਾਜਰੀ, ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ ਬਿੱਲਾ, ਸਾਬਕਾ ਸਰਪੰਚ ਰਵਦੀਪ ਸਿੰਘ ਬਿੱਟੂ ਪੋਹੀੜ, ਪਰਮਿੰਦਰ ਸਿੰਘ ਗਾਬੀ ਪੋਹੀੜ, ਗੁਰਪ੍ਰੀਤ ਸਿੰਘ ਗਿੱਲ, ਗੁਰਦੀਪ ਸਿੰਘ, ਚੰਚਲ ਸਿੰਘ ਰਾਣਾ, ਮਾਨ ਸਿੰਘ ਗੁਰਮ, ਮਨਸੁਖਬੀਰ ਸਿੰਘ, ਸਾਬਕਾ ਸਰਪੰਚ ਗੁਰਜੀਤ ਸਿੰਘ ਧਾਂਦਰਾ, ਗੁਰਪ੍ਰੀਤ ਸਿੰਘ ਚਹਿਲ, ਸਾਬਕਾ ਸਰਪੰਚ ਬਰਲਾਜ ਸਿੰਘ ਦਿਓਲ, ਗੁਰਜੀਤ ਸਿੰਘ, ਬਲਦੇਵ ਸਿੰਘ, ਲਛਮਣ ਸਿੰਘ, ਬਲਦੇਵ ਸਿੰਘ, ਹਰਚਰਨ ਸਿੰਘ ਤੇ ਹੋਰ ਹਾਜ਼ਰ ਸਨ।