ਹਲਕਾ ਦੱਖਣੀ ਤੋਂ ਬਾਵਾ ਦੀ ਅਗਵਾਈ ’ ਚ ਕਾਂਗਰਸੀ ਵਰਕਰ ਸੰਗਰੂਰ ਲਈ ਹੋਏ ਰਵਾਨਾ
ਡਾਬਾ/ਲੁਹਾਰਾ, 4 ਨਵੰਬਰ (ਕੁਲਵੰਤ ਸਿੰਘ ਸੱਪਲ)- ਵਿਧਾਨ ਸਭਾ ਹਲਕਾ ਦੱਖਣੀ ਤੋਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ. ਬੀ.
ਡਾਬਾ/ਲੁਹਾਰਾ, 4 ਨਵੰਬਰ (ਕੁਲਵੰਤ ਸਿੰਘ ਸੱਪਲ)- ਵਿਧਾਨ ਸਭਾ ਹਲਕਾ ਦੱਖਣੀ ਤੋਂ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਵਰਕਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ (ਓ.ਬੀ.ਸੀ.) ਦੀ ਅਗਵਾਈ ਹੇਠ ਹਰ ਵਾਰਡ ਤੋਂ ਕਾਂਗਰਸੀ ਵਰਕਰਾਂ ਦਾ ਜਥਾ ਸੰਗਰੂਰ ਲਈ ਰਾਹੁਲ ਗਾਂਧੀ ਦੇ ਵਿਚਾਰ ਸੁਣਨ ਲਈ ਰਵਾਨਾ ਹੋਇਆ। ਇਹ ਜਥਾ ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਓ.ਬੀ.ਸੀ. ਦੇ ਦਫ਼ਤਰ ਤੋਂ ਬੇਗੋਆਣਾ ਰੋਡ ਤੋਂ ਰਵਾਨਾ ਹੋਇਆ। ਇਸ ਸਮੇਂ ਮੁੱਖ ਤੌਰ ‘ਤੇ ਗੁਰਨਾਮ ਸਿੰਘ ਕਲੇਰ, ਮੋਹਨ ਸਿੰਘ ਸੂਬੇਦਾਰ, ਡਾ. ਰਣਬੀਰ ਸਿੰਘ ਸੇਖੋਂ, ਸਮਾਜਸੇਵੀ ਪਰਮਜੀਤ ਸਿੰਘ ਸੈਣੀ ਹਾਜ਼ਰ ਸਨ ਜਦ ਕਿ ਕਾਫ਼ਲੇ ਵਿਚ ਮਨਜੀਤ ਸਿੰਘ ਹੰਸਪਾਲ ਪ੍ਰਧਾਨ ਪੀ.ਪੀ.ਸੀ.ਸੀ. (ਓ.ਬੀ.ਸੀ.) ਵਿਸ਼ੇਸ਼ ਤੌਰ ‘ਤੇ ਬਟਾਲੇ ਤੋਂ ਸ਼ਾਮਿਲ ਹੋਏ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਓ.ਬੀ.ਸੀ. ਨੂੰ ਆਬਾਦੀ ਦੇ ਆਧਾਰ ’ਤੇ ਟਿਕਟਾਂ ਦੇਣ ਦਾ ਵਾਅਦਾ ਕਰ ਚੁੱਕੇ ਹਨ। ਲੋੜ ਹੈ ਅਸੀਂ ਵੀ ਸੜਕਾਂ ’ਤੇ ਉਤਰ ਕੇ ਵੋਟ ਚੋਰੀ ਖ਼ਿਲਾਫ਼ ਰਾਹੁਲ ਗਾਂਧੀ ਦਾ ਸਾਥ ਦੇਈਏ। ਉਨ੍ਹਾਂ ਸਚਿਨ ਪਾਇਲਟ ਵਲੋਂ ਕੀਤੀ ਜਾ ਰਹੀ ਮਿਹਨਤ ਦੀ ਸ਼ਲਾਘਾ ਕੀਤੀ। ਇਸ ਸਮੇਂ ਵਿਧੀ ਚੰਦ ਰਾਣਾ, ਬੀਬੀ ਮਨਜੀਤ ਕੌਰ, ਮਮਤਾ ਰਾਣੀ, ਮੰਗਤ ਸਿੰਘ ਨੀਲੋਂ, ਅਮਨ ਕੁਮਾਰ ਆਦਿ ਹਾਜ਼ਰ ਸਨ।