ਆਜ਼ਾਦ ਤੇ ਸਾਥੀਆਂ ਨੇ ਏ . ਡੀ . ਸੀ . ਪੀ . ਲੁਧਿਆਣਾ ਨਾਲ ਕੀਤੀ ਮੀਟਿੰਗ ਅਪਰਾਧਿਕ ਘਟਨਾਵਾਂ ਤੇ ਚਿੱਟੇ ਦੀ ਤਸਕਰੀ ਸਬੰਧੀ ਕਰਵਾਇਆ ਜਾਣੂ
ਲਾਡੋਵਾਲ, 4 ਨਵੰਬਰ (ਬਲਬੀਰ ਸਿੰਘ ਰਾਣਾ)- ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ, ਪੰਜਾਬ ਮੀਤ ਪ੍ਰਧਾਨ ਸ਼ਿਵਮ ਕੁਮਾਰ ਤੇ ਪੰਜਾਬ ਮੀਡੀਆ ਇੰਚਾਰਜ ਲਖਵਿੰਦਰ ਸਿੰਘ ਆਦਿ ਨੇ ਲੁਧਿਆਣਾ ਦੇ ਏ. ਡੀ.
ਲਾਡੋਵਾਲ, 4 ਨਵੰਬਰ (ਬਲਬੀਰ ਸਿੰਘ ਰਾਣਾ)- ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਪ੍ਰਧਾਨ ਆਸਾ ਸਿੰਘ ਆਜ਼ਾਦ, ਪੰਜਾਬ ਮੀਤ ਪ੍ਰਧਾਨ ਸ਼ਿਵਮ ਕੁਮਾਰ ਤੇ ਪੰਜਾਬ ਮੀਡੀਆ ਇੰਚਾਰਜ ਲਖਵਿੰਦਰ ਸਿੰਘ ਆਦਿ ਨੇ ਲੁਧਿਆਣਾ ਦੇ ਏ. ਡੀ. ਸੀ. ਪੀ. ਜ਼ੋਨ-3 ਆਈ. ਪੀ. ਐਸ. ਧਾਰਾਵੱਥ ਸਾਈਂ ਪ੍ਰਕਾਸ਼ ਨਾਲ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਚੋਰੀਆਂ ਲੁੱਟ ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਵਿਚ ਦਿਨ-ਬ-ਦਿਨ ਹੋ ਰਹੇ ਵਾਧੇ ਕਾਰਨ ਆਮ ਲੋਕਾਂ ਵਿਚ ਡਰ, ਚਿੰਤਾ ਤੇ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਹੈ। ਉਕਤ ਆਗੂਆਂ ਨੇ ਏ. ਡੀ. ਸੀ. ਪੀ. ਲੁਧਿਆਣਾ ਦੇ ਧਿਆਨ ਵਿਚ ਲਿਆਂਦਾ ਕਿ ਕਸਬਾ ਲਾਡੋਵਾਲ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ, ਪੰਜ ਢੇਰਾ, ਰਜਾਪੁਰ, ਭੋਲੇਵਾਲ ਜਦੀਦ, ਫ਼ਤਿਹਗੜ੍ਹ ਗੁੱਜਰਾਂ, ਬੌਂਕੜ ਡੋਗਰਾਂ ਅਤੇ ਕਈ ਹੋਰ ਪਿੰਡਾਂ ਵਿਚ ਚਿੱਟੇ ਵਰਗੇ ਘਾਤਕ ਨਸ਼ੇ ਦੀ ਤਸਕਰੀ ਬੇਖ਼ੌਫ ਵੱਡੇ ਪੱਧਰ ਤੇ ਹੋ ਰਹੀ ਹੈ, ਜਿਸ ਦੀ ਲਪੇਟ ਵਿਚ ਆ ਕੇ ਨੌਜਵਾਨ ਆਪਣੀ ਜ਼ਿੰਦਗੀ ਤਬਾਹ ਕਰ ਚੁੱਕੇ ਹਨ। ਉਕਤ ਆਗੂਆਂ ਨੇ ਦੱਸਿਆ ਕਿ ਨਸ਼ਿਆਂ ਕਾਰਨ ਮਾਪਿਆ ਤੇ ਸਮਾਜ ਦੇ ਹੋਰ ਲੋਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਜਦ ਕਿ ਪਿੰਡਾਂ ਦੇ ਕੁੱਝ ਸਫ਼ੇਦ ਪੋਸ਼ ਲੋਕ ਇਹਦਾ ਚਿੱਟੇ ਦੇ ਤਸਕਰਾਂ ਨੂੰ ਪਨਾਹ ਦੇ ਰਹੇ ਹਨ ਅਤੇ ਦੋਸ਼ੀਆਂ ਨੂੰ ਪੈਸੇ ਦੇ ਦਮ ’ਤੇ ਛੁਡਵਾਇਆ ਜਾਂਦਾ ਹੈ। ਕੌਮੀ ਪ੍ਰਧਾਨ ਆਜ਼ਾਦ ਅਤੇ ਹੋਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਪਿੰਡਾਂ ਵਿਚ ਨਸ਼ਿਆਂ ਨੂੰ ਨੱਥ ਪਾਉਣ ਲਈ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ, ਇਲਾਕੇ ਅੰਦਰ ਪੁਲਿਸ ਗਸ਼ਤ ਵੀ ਵਧਾਈ ਜਾਵੇ ਅਤੇ ਨਸ਼ਾ ਤਸਕਰਾਂ ਤੇ ਬਾਜ਼ ਅੱਖ ਰੱਖ ਕੇ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਉਕਤ ਆਗੂਆਂ ਨੂੰ ਏ. ਡੀ. ਸੀ. ਪੀ. ਲੁਧਿਆਣਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ਵਾਸ ਦਵਾਇਆ ਕਿ ਨਸ਼ਾ ਤਸਕਰਾਂ ‘ਤੇ ਪੁਲਿਸ ਪ੍ਰਸ਼ਾਸਨ ਵਲੋਂ ਜਲਦੀ ਹੀ ਢੁਕਵੀਂ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।