29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਸੂਬੇ ਦੇ ਸਾਰੇ ਉਪ - ਮੰਡਲ ਹਸਪਤਾਲਾਂ ਵਿਚ ਸੁਰੱਖਿਆ ਢਾਂਚੇ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਦੀ ਸ਼ੁਰੂਆਤ - ਡਾ . ਅਖਿਲ ਸਰੀਨ

ਲੁਧਿਆਣਾ, 28 ਅਕਤੂਬਰ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ ਨੇ ਸੂਬੇ ਭਰ ਦੇ 41 ਉਪ-ਮੰਡਲ ਹਸਪਤਾਲਾਂ ਲਈ ਪੇਸਕੋ ਰਾਹੀਂ 205 ਸੁਰੱਖਿਆ ਕਰਮਚਾਰੀਆਂ (ਹਰੇਕ ਉਪ ਮੰਡਲ ਹਸਪਤਾਲ ਲਈ ਪੰਜ ਸੁਰੱਖਿਆ ਕਰਮਚਾਰੀ) ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਹੈ।

Ad Position 21
No active advertisement
ਡਾ. ਅਖਿਲ ਸਰੀਨ 29-10-2026
ਲੁਧਿਆਣਾ, 28 ਅਕਤੂਬਰ (ਡਾ. ਤਰਲੋਚਨ ਸਿੰਘ)-ਸਿਹਤ ਵਿਭਾਗ ਨੇ ਸੂਬੇ ਭਰ ਦੇ 41 ਉਪ-ਮੰਡਲ ਹਸਪਤਾਲਾਂ ਲਈ ਪੇਸਕੋ ਰਾਹੀਂ 205 ਸੁਰੱਖਿਆ ਕਰਮਚਾਰੀਆਂ (ਹਰੇਕ ਉਪ ਮੰਡਲ ਹਸਪਤਾਲ ਲਈ ਪੰਜ ਸੁਰੱਖਿਆ ਕਰਮਚਾਰੀ) ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਹੈ। ਜਿਨ੍ਹਾਂ 34 ਉਪ-ਮੰਡਲ ਹਸਪਤਾਲਾਂ ਵਿੱਚ ‘ਯੂਜ਼ਰ ਚਾਰਜਿਜ਼’ ਦੀ ਰਾਸ਼ੀ ਨਾਕਾਫ਼ੀ ਹੈ, ਉੱਥੇ ਸੁਰੱਖਿਆ ਕਰਮਚਾਰੀਆਂ ਦੀ ਭਰਤੀ ਲਈ ਫੰਡ ਪੀ.ਐਚ.ਐਸ.ਸੀ ਵੱਲੋਂ ਮੁਹੱਈਆ ਕਰਵਾਏ ਜਾਣਗੇ। ਜਿਨ੍ਹਾਂ 07 ਉਪ-ਮੰਡਲ ਹਸਪਤਾਲਾਂ ਵਿੱਚ ‘ਯੂਜ਼ਰ ਚਾਰਜਿਜ਼’ ਦੀ ਰਾਸ਼ੀ ਲੋੜੀਂਦੀ ਹੈ (ਜਿਨ੍ਹਾਂ ਦੇ ਖਾਤੇ ਵਿੱਚ ਇੱਕ ਕਰੋੜ ਰੁਪਏ ਤੋਂ ਵੱਧ ਦੀ ਰਕਮ ਮੌਜੂਦ ਹੈ), ਉੱਥੇ ਸੁਰੱਖਿਆ ਕਰਮਚਾਰੀਆਂ ਦਾ ਖਰਚਾ ਸਬੰਧਤ ਐਸ.ਐਮ.ਓਜ ਵੱਲੋਂ ਆਪਣੇ ‘ਯੂਜ਼ਰ ਚਾਰਜਿਜ਼’ ਫੰਡ ਵਿੱਚੋਂ ਹੀ ਕੀਤਾ ਜਾਵੇਗਾ। ਸਿਹਤ ਵਿਭਾਗ ਨੇ ਪਿਛਲੇ ਸਾਲ ਸਾਰੇ ਜ਼ਿਲ੍ਹਾ ਹਸਪਤਾਲਾਂ ਲ ਈ 200 ਸੁਰੱਖਿਆ ਕਰਮਚਾਰੀਆਂ ਦੀ ਭਰਤੀ ਨੂੰ ਮਨਜ਼ੂਰੀ ਦਿੱਤੀ ਸੀ। ਇਸ ਕਦਮ ਨਾਲ ਹੁਣ ਸੂਬੇ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਉਪ-ਮੰਡਲ ਹਸਪਤਾਲਾਂ ਵਿੱਚ ਢੁਕਵੇਂ ਸੁਰੱਖਿਆ ਪ੍ਰਬੰਧ ਯਕੀਨੀ ਬਣਾਏ ਜਾ ਸਕਣਗੇ। ਇਹ ਜਾਣਕਾਰੀ ਪੀ.ਸੀ.ਐਮ.ਐਸ.ਏ ਦੇ ਸੂਬਾ ਪ੍ਰਧਾਨ ਡਾ. ਅਖਿਲ ਸਰੀਨ ਨੇ ਦਿੰਦਿਆਂ ਸਿਹਤ ਵਿਭਾਗ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਝੋਨੇ ਦੀ ਕਟਾਈ ਫ਼ਸਲ ਪੂਰੀ ਤਰ੍ਹਾਂ ਪੱਕਣ ਉਪਰੰਤ ਹੀ ਕਰਨ - ਡਿਪਟੀ ਕਮਿਸ਼ਨਰ ਅਗਲੀ ਖ਼ਬਰ ਗੁਰਤੇਜ ਕੋਹਾਰਵਾਲਾ ਦੀ ਪੁਸਤਕ ‘ ਪਾਣੀ ਦਾ ਹਾਸ਼ੀਆ ’ ’ ਤੇ ਹੋਈ ਵਿਚਾਰ - ਚਰਚਾ
Ad Position 24