ਮਾਲਵਾ ਸੈਂਟਰਲ ਕਾਲਜ ਵਿਖੇ ਓਰੀਗਾਮੀ ਵਰਕਸ਼ਾਪ ਕਰਵਾਈ
ਲੁਧਿਆਣਾ, 27 ਅਕਤੂਬਰ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ, ਲੁਧਿਆਣਾ ਵਿਖੇ ਰਾਜਿੰਦਰ ਰਾਏ ਵਲੋਂ ਓਰੀਗਾਮੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਵਿਚ ਰਚਨਾਤਮਿਕਤਾ, ਕਲਾਤਮਕ ਹੁਨਰ ਅਤੇ ਵਿਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ।
ਲੁਧਿਆਣਾ, 27 ਅਕਤੂਬਰ (ਜਸਵਿੰਦਰ ਸਿੰਘ)-ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ, ਲੁਧਿਆਣਾ ਵਿਖੇ ਰਾਜਿੰਦਰ ਰਾਏ ਵਲੋਂ ਓਰੀਗਾਮੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਵਿਦਿਆਰਥਣਾਂ ਵਿਚ ਰਚਨਾਤਮਿਕਤਾ, ਕਲਾਤਮਕ ਹੁਨਰ ਅਤੇ ਵਿਹਾਰਕ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਸੀ। ਵਰਕਸ਼ਾਪ ਦੌਰਾਨ ਵਿਦਿਆਰਥਣਾਂ ਨੂੰ ਕਾਗਜ਼ ਨੂੰ ਵੱਖ-ਵੱਖ ਢੰਗਾਂ ਨਾਲ ਮੋੜ ਕੇ ਸੁੰਦਰ ਕਲਾਕ੍ਰਿਤੀਆਂ ਬ ਣਾਉਣ ਦੀ ਕਲਾ ਸਿੱਖਣ ਅਤੇ ਨਵੀਆਂ ਤਕਨੀਕਾਂ ਨਾਲ ਜਾਣੂ ਹੋਣ ਦਾ ਮੌਕਾ ਮਿਲਿਆ। ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਤ੍ਰਿਪਤਾ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਜਾਣਕਾਰੀ ਭਰਪੂਰ ਤੇ ਦਿਲਚਸਪ ਵਰਕਸ਼ਾਪ ਕਰਵਾਉਣ ਲਈ ਰਾਜਿੰਦਰ ਰਾਏ ਦਾ ਧੰਨਵਾਦ ਕੀਤਾ।