27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਐਫ.ਐਂਡ.ਸੀ.ਸੀ. ਦੀ ਬੈਠਕ ’ਚ ਪ੍ਰਸਤਾਵਾਂ ’ਤੇ ਉਠੇ ਸਵਾਲ

ਲੁਧਿਆਣਾ, 27 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਬੈਠਕ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ, ਟੈਂਡਰਾਂ, ਵਿੱਤੀ ਮਾਮਲਿਆਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਪ੍ਰਸਤਾਵਾਂ ’ਤੇ ਚਰਚਾ ਹੋਈ।

Ad Position 21
No active advertisement
ਵਿੱਤ ਤੇ ਠੇਕਾ ਕਮੇਟੀ ਦੀ ਹੋਈ ਮੀਟਿੰਗ ਦੌਰਾਨ ਮੌਜੂਦ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪ੍ਰਿੰਸ ਜੌਹਰ, ਕੌਂਸਲਰ ਗੌਰਵ ਭੱਟੀ। ਤਸਵੀਰ-ਸੇਵਕ ਸਿੰਘ 28-10-2026
ਲੁਧਿਆਣਾ, 27 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਬੈਠਕ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ ਅਤੇ ਕਮੇਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਬੈਠਕ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ, ਟੈਂਡਰਾਂ, ਵਿੱਤੀ ਮਾਮਲਿਆਂ ਅਤੇ ਵੱਖ-ਵੱਖ ਪ੍ਰਸ਼ਾਸਨਿਕ ਪ੍ਰਸਤਾਵਾਂ ’ਤੇ ਚਰਚਾ ਹੋਈ। ਕਈ ਪ੍ਰਸਤਾਵਾਂ ’ਤੇ ਫ਼ੈਸਲੇ ਲਏ ਗਏ, ਜਦਕਿ ਕੁੱਝ ਮਾਮਲਿਆਂ ਨੂੰ ਹੋਰ ਵਿਚਾਰ ਲਈ ਅਗਲੀ ਬੈਠਕ ਤੱਕ ਪੈਡਿੰਗ ਰੱਖਿਆ ਗਿਆ। ਬੈਠਕ ’ਚ ਕੌਂਸਲਰ ਤੇ ਕਮੇਟੀ ਮੈਂਬਰ ਗੌਰਵ ਭੱਟੀ ਨੇ ਵੀ ਕਈ ਪ੍ਰਸਤਾਵਾਂ ਸਬੰਧੀ ਸਵਾਲ ਚੁੱਕੇ। ਉਨ੍ਹਾਂ ਵਲੋਂ ਖ਼ਾਸ ਤੌਰ ’ਤੇ ਵੱਡੇ ਵਿਕਾਸ ਕਾਰਜਾਂ ਦੇ ਟੈਂਡਰ, ਪਿਛਲੀ ਕਾਰਗੁਜ਼ਾਰੀ, ਨਿਗਮ ਦੇ ਫ਼ੰਡਾਂ ਦੀ ਵਰਤੋਂ ਅਤੇ ਨਵੀਆਂ ਨਿਯੁਕਤੀਆਂ ਨਾਲ ਜੁੜੇ ਵਿੱਤੀ ਪ੍ਰਭਾਵਾਂ ਨੂੰ ਧਿਆਨ ਵਿਚ ਰੱਖਣ ਦੀ ਗੱਲ ਰੱਖੀ ਗਈ। 49 ਪ੍ਰਸਤਾਵਾਂ ’ਤੇ ਵਿਚਾਰ ਤੋਂ ਬਾਅਦ 18 ਟੇਬਲ ਏਜੰਡੇ ਵੀ ਬੈਠਕ ’ਚ ਰੱਖੇ ਗਏ। ਕੌਂਸਲਰ ਗੌਰਵ ਭੱਟੀ ਨੇ ਇਨ੍ਹਾਂ ਪ੍ਰਸਤਾਵਾਂ ਦਾ ਪੂਰਾ ਅਧਿਐਨ ਕਰਨ ਲਈ ਸਮਾਂ ਮੰਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਬਿਨਾਂ ਏਜੰਡੇ ਨੂੰ ਪੜ੍ਹੇ ਅਤੇ ਤੱਥਾਂ ਦੀ ਜਾਂਚ ਕੀਤੇ ਤੁਰੰਤ ਫ਼ੈਸਲਾ ਲੈਣਾ ਉਚਿੱਤ ਨਹੀਂ। ਇਸ ਤੋਂ ਬਾਅਦ ਇਨ੍ਹਾਂ 18 ਟੇਬਲ ਏਜੰਡਿਆਂ ’ਤੇ ਉਸ ਮੌਕੇ ਵਿਚਾਰ ਨਹੀਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸੜਕਾਂ ਨਿਰਮਾਣ ਲਈ ਸੋਮਾਇਆ ਕੰਪਨੀ ਨੂੰ ਲਗਭਗ 20 ਕਰੋੜ ਰੁਪਏ ਦੇ ਕੰਮ ਦੇਣ ਦੇ ਪ੍ਰਸਤਾਵ ’ਤੇ ਵੀ ਚਰਚਾ ਹੋਈ। ਭੱਟੀ ਨੇ ਕਿਹਾ ਕਿ ਕੰਪਨੀ ਨੂੰ ਨਵੇਂ ਕੰਮ ਦੇਣ ਤੋਂ ਪਹਿਲਾਂ ਕੀਤੇ ਕੰਮਾਂ ਦੀ ਗੁਣਵੱਤਾ ਅਤੇ ਕਾਰਗੁਜ਼ਾਰੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕੰਪਨੀ ਦੀ ਮਸ਼ੀਨਰੀ, ਤਕਨੀਕੀ ਸਮਰੱਥਾ ਅਤੇ ਨਿਰਧਾਰਿਤ ਸਮੇਂ ਵਿਚ ਕੰਮ ਮੁਕੰਮਲ ਕਰਨ ਦੀ ਸਮਰੱਥਾ ਨੂੰ ਵੀ ਪਰਖਣ ਦੀ ਮੰਗ ਕੀਤੀ। ਮਦ ਨੰਬਰ 6 ਅਤੇ 12 ਤਹਿਤ ਹੀਰਾ ਨਗਰ ਵਿਚ ਦੋ ਟਿਊਬਵੈੱਲ ਲਗਾਉਣ ਦਾ ਮਾਮਲਾ ਵੀ ਬੈਠਕ ਵਿਚ ਚਰਚਾ ਦਾ ਵਿਸ਼ਾ ਬਣਿਆ। ਇਕ ਟਿਊਬਵੈੱਲ ਵਾਰਡ ਨੰਬਰ 75 ਤੋਂ ਸ਼ਿਫ਼ਟ ਕਰਨ ਅਤੇ ਦੂਜੇ ਨੂੰ ਨਵਾਂ ਪਾਸ ਕਰਨ ਦੀ ਗੱਲ ਸਾਹਮਣੇ ਆਈ। ਇਸ ’ਤੇ ਸਪਸ਼ਟੀਕਰਨ ਦਿੰਦਿਆਂ ਮੇਅਰ ਵਲੋਂ ਕਿਹਾ ਗਿਆ ਕਿ ਦੋਵੇਂ ਟਿਊਬਵੈੱਲ ਇਕੋ ਥਾਂ ਨਹੀਂ ਲਗਾਏ ਜਾਣਗੇ ਅਤੇ ਨਵੇਂ ਟਿਊਬਵੈੱਲ ਨੂੰ ਵਾਰਡ ਨੰਬਰ 75 ਵਿਚ ਸ਼ਿਫ਼ਟ ਕੀਤਾ ਜਾਵੇਗਾ। ਇਸ ਮੌਕੇ ਸੈਂਟਰਲ ਹਲਕੇ ਦੀਆਂ ਵੱਖ-ਵੱਖ ਗਲੀਆਂ ਤੇ ਵਿਕਾਸ ਕਾਰਜਾਂ ਨਾਲ ਸਬੰਧਿਤ ਪ੍ਰਸਤਾਵਾਂ ਨੂੰ ਅਗਲੀ ਕਮੇਟੀ ਦੀ ਬੈਠਕ ਵਿਚ ਵਿਚਾਰਨ ਲਈ ਰੱਖਿਆ ਗਿਆ। ਇਸ ਮੌਕੇ ਫੋਕਲ ਪੁਆਇੰਟ ਦੇ ਖਾਲੀ ਪਲਾਟ ਤੇ ਪਾਰਕ ਬਣਾਉਣ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ। ਜੀਵਾਸ਼ਰਯ ਗਊਸ਼ਾਲਾ ਸੰਸਥਾ ਐਗਰੀਮੈਂਟ ਕਰਨ ਨਾਲ ਸਬੰਧਿਤ ਪ੍ਰਸਤਾਵ ਨੂੰ ਵੀ ਬੈਠਕ ਵਿਚ ਮਨਜ਼ੂਰੀ ਨਹੀਂ ਮਿਲੀ। ਇਸ ਨਾਲ ਹੀ ਵਾਰਡ ਨੰਬਰ 25 ਵਿਚ ਸੀਵਰੇਜ ਲਾਈਨ ਪਾਉਣ ਨਾਲ ਸਬੰਧਿਤ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਪ੍ਰਸਤਾਵ ਨੂੰ ਪੈਡਿੰਗ ਰੱਖਿਆ ਗਿਆ। ਇਸ ਮੌਕੇ ਗੀਤਾ ਬਜਾਜ ਨੂੰ ਰਿਟੇਨਰਸ਼ਿਪ ਤੋਂ ਹਟਾ ਕੇ ਕੇਸ ਟੂ ਕੇਸ ਪੈਨਲ ’ਤੇ ਰੱਖਣ ਅਤੇ ਉਨ੍ਹਾਂ ਦੀ ਥਾਂ ਅਭੇ ਸਹੋਤਾ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਨਦੇਹ ’ਤੇ ਪਾਰਟ ਟਾਈਮ ਲਾਅ ਅਫ਼ਸਰ ਰੱਖਣ ਦੇ ਪ੍ਰਸਤਾਵ ’ਤੇ ਵੀ ਕੌਂਸਲਰ ਭੱਟੀ ਨੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਨਿਯੁਕਤੀ ਤੋਂ ਪਹਿਲਾਂ ਸਬੰਧਿਤ ਵਿਅਕਤੀ ਦੇ ਤਜਰਬੇ, ਪ੍ਰੈਕਟਿਸ, ਪਹਿਲਾਂ ਲੜੇ ਕੇਸਾਂ ਅਤੇ ਕਾਰਗੁਜ਼ਾਰੀ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਯੋਗ ਉਮੀਦਵਾਰਾਂ ਦੀ ਚੋਣ ਲਈ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਦੀ ਗੱਲ ਵੀ ਕਹੀ। ਇਸ ਮੌਕੇ ਨਿਗਮ ਕਮਿਸ਼ਨਰ ਅੰਕੁਰ ਮਹਿੰਦਰੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਹੁਣ ਸਿਰਫ਼ ਲੋਕਾਂ ਦਾ ਧਿਆਨ ਵੋਟ ਚੋਰੀ ਦੇ ਮੁੱਦੇ ਤੋਂ ਹਟਾਉਣ ਲਈ ਮਲਕ ਅਰਜੁਨ ਖੜਗੇ ਦਾ ਵਿਰੋਧ ਕਰ ਰਹੀ ਹੈ - ਬਾਵਾ ਅਗਲੀ ਖ਼ਬਰ ਸੁੰਦਰ ਨਗਰ ਵਿਖੇ ਹੌਜ਼ਰੀ ਫ਼ੈਕਟਰੀ ’ ਚ ਲੱਗੀ ਭਿਆਨਕ ਅੱਗ
Ad Position 24