27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹਥਿਆਰਬੰਦ ਲੁਟੇਰਾ ਕਾਰੋਬਾਰੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਹੋਇਆ ਫ਼ਰਾਰ

ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੁਮਾਰ ਮੰਡੀ ਵਿਚ ਇਕ ਹਥਿਆਰਬੰਦ ਲੁਟੇਰਾ ਕਾਰੋਬਾਰੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮਾਡਲ ਟਾਊਨ ਦਾ ਰਹਿਣ ਵਾਲਾ ਰਾਹੁਲ ਕੁਮਾਰ ਘੁਮਾਰ ਮੰਡੀ ਕੁੱਝ ਖਾਣ ਪੀਣ ਲਈ ਗਿਆ ਸੀ, ਜਦੋਂ ਉਹ ਉੱਥੇ ਕੁੱਝ ਖਾਣ ਦਾ ਸਾਮਾਨ ਲੈ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਨੇੜੇ ਇਕ ਨੌਜਵਾਨ ਆਇਆ।

Ad Position 21
No active advertisement
ਅਜੀਤ ਡੈਸਕ 28-10-2026
ਲੁਧਿਆਣਾ, 27 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਘੁਮਾਰ ਮੰਡੀ ਵਿਚ ਇਕ ਹਥਿਆਰਬੰਦ ਲੁਟੇਰਾ ਕਾਰੋਬਾਰੀ ਦੇ ਗਲੇ ਵਿਚੋਂ ਸੋਨੇ ਦੀ ਚੇਨ ਲੁੱਟ ਕੇ ਫ਼ਰਾਰ ਹੋ ਗਿਆ। ਜਾਣਕਾਰੀ ਅਨੁਸਾਰ ਮਾਡਲ ਟਾਊਨ ਦਾ ਰਹਿਣ ਵਾਲਾ ਰਾਹੁਲ ਕੁਮਾਰ ਘੁਮਾਰ ਮੰਡੀ ਕੁੱਝ ਖਾਣ ਪੀਣ ਲਈ ਗਿਆ ਸੀ, ਜਦੋਂ ਉਹ ਉੱਥੇ ਕੁੱਝ ਖਾਣ ਦਾ ਸਾਮਾਨ ਲੈ ਰਿਹਾ ਸੀ ਤਾਂ ਇਸ ਦੌਰਾਨ ਉਸ ਦੇ ਨੇੜੇ ਇਕ ਨੌਜਵਾਨ ਆਇਆ। ਕੁੱਝ ਦੇਰ ਤਾਂ ਉਹ ਉਥੇ ਹੀ ਖੜ੍ਹਾ ਰਿਹਾ, ਬਾਅਦ ਵਿਚ ਉਸ ਨੇ ਉਸ ਦੇ ਗਲੇ ਵਿਚੋਂ ਸੋਨੇ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਿਆ। ਚੇਨ ਦੀ ਕੀਮਤ 6 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਇਹ ਘਟਨਾ ਉੱਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ ਹੈ। ਪੁਲਿਸ ਨੇ ਸੀ.ਸੀ. ਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਲਈ ਹੈ ਤੇ ਲੁਟੇਰੇ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਅੱਗੇ ਕਿਹਾ ਕਿ ਡਿਵੀਜ਼ਨ ਨੰਬਰ 8 ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਇਕ ਅਣਪਛਾਤੇ ਦੋਸ਼ੀ ਵਿਰੁੱਧ ਐਫ.ਆਈ.ਆਰ. ਦਰਜ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਸਕੂਟਰ ਸਵਾਰ ਦੀ ਮੌਤ ਅਗਲੀ ਖ਼ਬਰ ਭਾਜਪਾ ਹੁਣ ਸਿਰਫ਼ ਲੋਕਾਂ ਦਾ ਧਿਆਨ ਵੋਟ ਚੋਰੀ ਦੇ ਮੁੱਦੇ ਤੋਂ ਹਟਾਉਣ ਲਈ ਮਲਕ ਅਰਜੁਨ ਖੜਗੇ ਦਾ ਵਿਰੋਧ ਕਰ ਰਹੀ ਹੈ - ਬਾਵਾ
Ad Position 24