27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪੰਜਾਬੀ ਸਾਹਿਤ ਅਕਾਦਮੀ ਵਲੋਂ ਰਘਬੀਰ ਸਿੰਘ ਭਰਤ ਦੀ ਪੁਸਤਕ ‘ਬਨ ਫੁਲਵਾੜੀ’ ਲੋਕ ਅਰਪਣ

ਲੁਧਿਆਣਾ, 26 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਪ੍ਰਕਾਸ਼ਿਤ ਪ੍ਰਸਿੱਧ ਲੇਖਕ ਸਵ: ਰਘਬੀਰ ਸਿੰਘ ਭਰਤ ਦੀ ਪੁਸਤਕ ‘ਬਨ ਫੁਲਵਾੜੀ’ ਲੋਕ ਅਰਪਣ ਕੀਤੀ ਗਈ।

Ad Position 21
No active advertisement
ਸਵ. ਰਘਬੀਰ ਸਿੰਘ ਭਰਤ ਦੀ ਪੁਸਤਕ ਲੋਕ ਅਰਪਣ ਕਰਦੇ ਹੋਏ ਪ੍ਰੋ: ਗੁਰਭਜਨ ਗਿੱਲ, ਡਾ. ਪਾਲ ਕੌਰ, ਡਾ. ਗੁਲਜ਼ਾਰ ਪੰਧੇਰ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਅਮਰਜੀਤ ਸਿੰਘ ਟਿੱਕਾ ਅਤੇ ਹੋਰ। ਅਜੀਤ ਤਸਵੀਰ 27-10-2026
ਲੁਧਿਆਣਾ, 26 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਪ੍ਰਕਾਸ਼ਿਤ ਪ੍ਰਸਿੱਧ ਲੇਖਕ ਸਵ: ਰਘਬੀਰ ਸਿੰਘ ਭਰਤ ਦੀ ਪੁਸਤਕ ‘ਬਨ ਫੁਲਵਾੜੀ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪ੍ਰਧਾਨਗੀ ਮੰਡਲ ਵਿਚ ਪ੍ਰੋ: ਗੁਰਭਜਨ ਸਿੰਘ ਗਿੱਲ, ਡਾ. ਪਾਲ ਕੌਰ, ਡਾ. ਜਸਵਿੰਦਰ ਸਿੰਘ, ਪ੍ਰੋ: ਸੁਰਜੀਤ ਜੱਜ, ਡਾ. ਸੰਦੀਪ ਸ਼ਰਮਾ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਸਨ। ਇਸ ਮੌਕੇ ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਪ੍ਰਸਿੱਧ ਲੇਖਕ ਜਨਾਬ ਅਫ਼ਜ਼ਲ ਪਰਵੇਜ਼ ਦੀ ਪੁਸਤਕ ‘ਬਨ ਫੁਲਵਾੜੀ’ (ਪੋਠੋਹਾਰ ਦੇ ਲੋਕ ਗੀਤ) ਦਾ ਲਿੱਪ-ਅੰਤਰ ਰਘਬੀਰ ਸਿੰਘ ਭਰਤ ਨੇ ਕੀਤਾ, ਜਿਸ ਨੂੰ ਪੰਜਾਬੀ ਸਾਹਿਤ ਅਕਾਦਮੀ ਵਲੋਂ ਪ੍ਰਕਾਸ਼ਿਤ ਕੀਤਾ ਗਿਆ। ਇਹ ਕੇਵਲ ਅਤੀਤ ਦੀ ਯਾਦ ਨੂੰ ਸੰਭਾਲਣ ਦਾ ਉਪਰਾਲਾ ਨਹੀਂ, ਸਗੋਂ ਭਵਿੱਖ ਦੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀਆਂ ਸਭਿਆਚਾਰਕ ਜੜ੍ਹਾਂ ਨਾਲ ਜੋੜਨ ਦਾ ਸਾਧਨ ਵੀ ਹੈ। ਅਕਾਦਮੀ ਆਸ ਕਰਦੀ ਹੈ ਕਿ ‘ਬਨ ਫੁਲਵਾੜੀ’ ਦਾ ਇਹ ਪੰਜਾਬੀ ਰੂਪਾਂਤਰ ਖੋਜਾਰਥੀਆਂ, ਲੋਕ ਸਾਹਿਤ ਦੇ ਅਧਿਐਤਾਵਾਂ, ਗਾਇਕਾਂ, ਵਿਦਿਆਰਥੀਆਂ ਅਤੇ ਆਮ ਪਾਠਕਾਂ ਵਲੋਂ ਇਕ ਕੀਮਤੀ ਸਭਿਆਚਾਰ ਦਸਤਾਵੇਜ਼ ਵਜੋਂ ਸਵੀਕਾਰਿਆ ਜਾਵੇਗਾ। ਉਨ੍ਹਾਂ ਦੱਸਿਆ ਬਨ ਫੁਲਵਾੜੀ ਪੁਸਤਕ ਤੋਂ ਪਹਿਲਾਂ ਭਰਤ ਜੀ ਵਲੋਂ ਲਿਪੀਅੰਤਰ ਕੀਤੀ ਪੁਸਤਕ ‘ਪੰਜਾਬੀ ਸ਼ਾਇਰਾਂ ਦਾ ਤਜ਼ਕਰਾ’, ਮੌਲਾ ਬਖ਼ਸ਼ ਕੁਸ਼ਤਾ ਵੀ ਪੰਜਾਬੀ ਅਕਾਦਮੀ ਵਲੋਂ ਪ੍ਰਕਾਸ਼ਿਤ ਕੀਤੀ ਗਈ ਸੀ। ‘ਬਨ ਫੁਲਵਾੜੀ’ ਪੁਸਤਕ ਭਰਤ ਜੀ ਕੋਲ ਪਹੁੰਚ ਗਈ ਸੀ, ਪਰ ਬੜੇ ਦੁੱਖ ਅਤੇ ਅਫ਼ਸੋਸ ਦੀ ਗੱਲ ਹੈ ਕਿ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਅਤੇ ਪੁਸਤਕ ਲੋਕ ਅਰਪਣ ਸਮਾਗਮ ਵਿਚ ਸ਼ਾਮਲ ਨਾ ਹੋ ਸਕੇ। ਡਾ. ਪਾਲ ਕੌਰ ਨੇ ਕਿਹਾ ਅਕਾਦਮੀ ਲਈ ਮਾਣ ਵਾਲੀ ਗੱਲ ਹੈ ਕਿ ਪੋਠੋਹਾਰ ਦੇ ਲੋਕ ਗੀਤਾਂ ਦੀ ਇਹ ਮਹੱਤਵਪੂਰਨ ਪੁਸਤਕ ਅਕਾਦਮੀ ਦੀਆਂ ਪ੍ਰਕਾਸ਼ਨਾਵਾਂ ਦਾ ਹਿੱਸਾ ਬਣੀ ਹੈ। ਭਰਤ ਜੀ ਦੇ ਵਿਛੋੜੇ ਨਾਲ ਸ਼ਾਹਮੁਖੀ ਤੋਂ ਪੰਜਾਬੀ ਵਿਚ ਅਨੁਵਾਦ ਕਰਨ ਵਾਲਾ ਇਕ ਵੱਡਾ ਅਨੁਵਾਦਕ ਹਮੇਸ਼ਾ ਲਈ ਤੁਰ ਗਿਆ ਹੈ। ਪ੍ਰੋ. ਗੁਰਭਜਨ ਗਿੱਲ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਮੈਂ ਖ਼ੁਦ ਰਘਬੀਰ ਸਿੰਘ ਭਰਤ ਨੂੰ ਮਿਲ ਕੇ ਕਿਤਾਬਾਂ ਉਨ੍ਹਾਂ ਨੂੰ ਦੇ ਕੇ ਆਇਆ ਸੀ ਪਰ ਇਹ ਗਲ ਚਿੱਤ ਚੇਤਿਆਂ ਵਿਚ ਵੀ ਨਹੀਂ ਸੀ ਕਿ ਉਹ ਏਨੀ ਜਲਦੀ ਸਾਡੇ ਤੋਂ ਵਿੱਛੜ ਜਾਣਗੇ। ਪੋਠੋਹਾਰ ਦੇ ਗੀਤਾਂ ਦੀ ਪੁਸਤਕ ‘ਬਨ ਫੁਲਵਾੜੀ’ ਦਾ ਪੰਜਾਬੀ ਰੂਪਾਂਤਰ ਅਕਾਦਮੀ ਵਲੋਂ ਪ੍ਰਕਾ ਸ਼ਿਤ ਹੋਣਾ ਵੱਡੀ ਗੱਲ ਹੈ ਇਹ ਦੋਹਾਂ ਲੇਖਕਾਂ ਦਾ ਸਨਮਾਨ ਹੈ। ਸਮਾਗਮ ਵਿਚ ਡਾ. ਹਰੀ ਸਿੰਘ ਜਾਚਕ, ਪ੍ਰਭਜੋਤ ਸੋਹੀ, ਕੇ. ਸਾਧੂ ਸਿੰਘ, ਚਰਨਜੀਤ ਸਿੰਘ, ਅਸ਼ਵਨੀ ਜੇਤਲੀ, ਡਾ. ਗੁਰਇਕਬਾਲ ਸਿੰਘ, ਜਨਮੇਜਾ ਜੌਹਲ, ਡਾ. ਜਗਵਿੰਦਰ ਜੋਧਾ, ਭਗਵਾਨ ਢਿੱਲੋਂ, ਡਾ. ਧਨਵੰਤ ਕੌਰ, ਡਾ. ਗੁਰਚਰਨ ਕੌਰ ਕੋਚਰ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਬਲਵਿੰਦਰ ਸਿੰਘ ਔਲਖ ਗਲੈਕਸੀ, ਤਰਲੋਚਨ ਝਾਂਡੇ, ਅਮਰਜੀਤ ਸ਼ੇਰਪੁਰੀ, ਸਤਨਾਮ ਸਿੰਘ ਕੋਮਲ, ਨੇਤਰ ਸਿੰਘ ਮੂਤੋ, ਰਜਿੰਦਰ ਵਰਮਾ, ਹਰਬਖ਼ਸ਼ ਗਰੇਵਾਲ, ਅਜੀਤ ਪਿਆਸਾ, ਪਰਵਿੰਦਰ ਕਲਸੀ, ਜਗਪਾਲ ਜਮਾਲਪੁਰੀ, ਮੇਜਰ ਸਿੰਘ ਛੀਨਾ, ਅਵਤਾਰ ਜਗਰਾਉਂ, ਦਰਸ਼ਨ ਬੋਪਾਰਾਏ, ਹਰਬੰਸ ਸਿੰਘ ਅਖਾੜਾ, ਡਾ. ਸੋਮਪਾਲ ਹੀਰਾ, ਡਾ. ਕੰਵਲ ਢਿੱਲੋਂ, ਜਗਤਾਰ ਸੇਖਾ, ਸੰਧੇ ਸੁਖਬੀਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਸ਼ਾਮਿਲ ਹੋਏ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਬੇਗਮਪੁਰਾ ਸੰਕਲਪ ਇਤਿਹਾਸਿਕ ਨਗਰ ਕੀਰਤਨ ਦਾ ਲਾਡੋਵਾਲ ਵਿਖੇ ਭਰਵਾਂ ਸਵਾਗਤ
Ad Position 24