ਐਨ . ਐਸ . ਪੀ . ਐਸ . ਨੇ ‘ ਦਾਨ ਉਤਸਵ 2026’ ਮਨਾਇਆ
ਆਲਮਗੀਰ, 26 ਅਕਤੂਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ‘ਦਾਨ ਉਤਸਵ’ ਵਿਚ ਸਰਗਰਮੀ ਨਾਲ ਹਿੱਸਾ ਲਿਆ। ਇਸ ਉਪਰਾਲੇ ਲਈ ਸਕੂਲ ਨੇ ‘ਸਿਟੀ-ਨੀਡਜ਼’ ਨਾਲ ਮਿਲ ਕੇ ਸਮਾਜ ਵਿਚ ਦਿਆਲਤਾ, ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ।
ਆਲਮਗੀਰ, 26 ਅਕਤੂਬਰ (ਜਰਨੈਲ ਸਿੰਘ ਪੱਟੀ)-ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ ਨੇ ‘ਦਾਨ ਉਤਸਵ’ ਵਿਚ ਸਰਗਰਮੀ ਨਾਲ ਹਿੱਸਾ ਲਿਆ। ਇਸ ਉਪਰਾਲੇ ਲਈ ਸਕੂਲ ਨੇ ‘ਸਿਟੀ-ਨੀਡਜ਼’ ਨਾਲ ਮਿਲ ਕੇ ਸਮਾਜ ਵਿਚ ਦਿਆਲਤਾ, ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕੀਤਾ। ਉਕਤ ਨੇਕ ਕਾਰਜ ਦੇ ਹਿੱਸੇ ਵਜੋਂ ਸਕੂਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਸਟਾਫ਼ ਮੈਂਬਰਾਂ ਨੂੰ ਲੋੜਵੰਦਾਂ ਲਈ ਵਰਤੋਂ ਯੋਗ ਵਸਤੂਆਂ ਕੱਪੜੇ, ਜੁੱਤੇ, ਬਿਸਤਰੇ, ਭਾਂਡੇ, ਰਾਸ਼ਨ ਅਤੇ ਖਿਡੌਣੇ ਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਪਹਿਲਕਦਮੀ ਦਾ ਉਦੇਸ਼ ਵਿਦਿਆਰਥੀਆਂ ਵਿਚ ਹਮਦਰਦੀ, ਉਦਾਰਤਾ ਅਤੇ ਸਮਾਜ ਸੇਵਾ ਦੀ ਭਾਵਨਾ ਪੈਦਾ ਕਰਨਾ ਸੀ, ਤਾਂ ਜੋ ਉਹ ਸਮਝ ਸਕਣ ਕਿ ਦਿਆਲਤਾ ਦਾ ਇਕ ਛੋਟਾ ਜਿਹਾ ਕੰਮ ਵੀ ਕਿਸੇ ਦੇ ਜੀਵਨ ਵਿਚ ਇਕ ਅਰਥਪੂਰਨ ਬਦਲਾਅ ਲਿਆ ਸਕਦਾ ਹੈ। ਉਕਤ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਦਾਨ ਉਤਸਵ ਹਮਦਰਦੀ ਨੂੰ ਅਮਲੀ ਜਾਮਾ ਪਹਿਨਾਉਣ ਦਾ ਇਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ ਅਤੇ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਦਾ ਹੈ, ਜੋ ਦੂਜਿਆਂ ਨਾਲ ਸਾਂਝਾ ਕਰਨ, ਦੇਖਭਾਲ ਕਰਨ ਅਤੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਵਿਚ ਵਿਸ਼ਵਾਸ ਰੱਖਦੇ ਹਨ।