27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਐਸ . ਸੀ . ਡੀ . ਸਰਕਾਰੀ ਕਾਲਜ ਦੇ ਚਾਰ ਐਨ . ਐਸ . ਐਸ . ਵਲੰਟੀਅਰਾਂ ਦੀ ਕੌਮੀ ਪੱਧਰ ਦੇ ਰਾਕ ਕਲਾਇਬਿੰਗ ਕੈਂਪ ਲਈ ਚੋਣ

ਲੁਧਿਆਣਾ, 26 ਅਕਤੂਬਰ (ਜਸਵਿੰਦਰ ਸਿੰਘ)-ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਚਾਰ ਵਿਦਿਆਰਥੀਆਂ ਵਿਵੇਕ, ਮਨਤਸ਼ਾ, ਰਾਹੁਲ ਗੁਪਤਾ ਤੇ ਸਪਰਸ਼ ਸਿੰਘ ਨੇ ਮੇਰਾ ਯੁਵਾ ਭਾਰਤ ਵਲੋਂ ਭਾਰਤੀ ਪਰਬਤਾਰੋਹਣ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਾਦਾਮੀ, ਕਰਨਾਟਕ ਵਿਖੇ ਆਯੋਜਿਤ ਸੱਤ ਰੋਜ਼ਾ ਕੌਮੀ ਪੱਧਰ ਦੇ ਮੁੱਢਲੇ ਚੱਟਾਨ-ਚੜ੍ਹਾਈ ਸਿਖਲਾਈ ਕੈਂਪ ਵਿਚ ਭਾਗ ਲੈ ਕੇ ਕਾਲਜ, ਲੁਧਿਆਣਾ ਸ਼ਹਿਰ ਤੇ ਪੰਜਾਬ ਦਾ ਮਾਣ ਵਧਾਇਆ। ਇਸ ਪ੍ਰਾਪਤੀ ਲਈ ਕਾਲਜ ਦੇ ਵਿਦਿਆਰਥੀ ਵਿਵੇਕ ਨੂੰ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ‘ਸਰਬੋਤਮ ਸਿੱਖਿਆਰਥੀ’ ਦੀ ਟਰਾਫ਼ੀ ਨਾਲ ਸਨਮਾਨਿਤ ਕੀਤਾ।

Ad Position 21
No active advertisement
ਅਜੀਤ ਡੈਸਕ 27-10-2026
ਲੁਧਿਆਣਾ, 26 ਅਕਤੂਬਰ (ਜਸਵਿੰਦਰ ਸਿੰਘ)-ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਚਾਰ ਵਿਦਿਆਰਥੀਆਂ ਵਿਵੇਕ, ਮਨਤਸ਼ਾ, ਰਾਹੁਲ ਗੁਪਤਾ ਤੇ ਸਪਰਸ਼ ਸਿੰਘ ਨੇ ਮੇਰਾ ਯੁਵਾ ਭਾਰਤ ਵਲੋਂ ਭਾਰਤੀ ਪਰਬਤਾਰੋਹਣ ਫਾਊਂਡੇਸ਼ਨ ਦੇ ਸਹਿਯੋਗ ਨਾਲ ਬਾਦਾਮੀ, ਕਰਨਾਟਕ ਵਿਖੇ ਆਯੋਜਿਤ ਸੱਤ ਰੋਜ਼ਾ ਕੌਮੀ ਪੱਧਰ ਦੇ ਮੁੱਢਲੇ ਚੱਟਾਨ-ਚੜ੍ਹਾਈ ਸਿਖਲਾਈ ਕੈਂਪ ਵਿਚ ਭਾਗ ਲੈ ਕੇ ਕਾਲਜ, ਲੁਧਿਆਣਾ ਸ਼ਹਿਰ ਤੇ ਪੰਜਾਬ ਦਾ ਮਾਣ ਵਧਾਇਆ। ਇਸ ਪ੍ਰਾਪਤੀ ਲਈ ਕਾਲਜ ਦੇ ਵਿਦਿਆਰਥੀ ਵਿਵੇਕ ਨੂੰ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ‘ਸਰਬੋਤਮ ਸਿੱਖਿਆਰਥੀ’ ਦੀ ਟਰਾਫ਼ੀ ਨਾਲ ਸਨਮਾਨਿਤ ਕੀਤਾ। ਕੌਮੀ ਪੱਧਰ ਦੇ ਸਿਖਲਾਈ ਪ੍ਰੋਗਰਾਮ ਲਈ ਦੇਸ਼ ਭਰ ਦੇ ਵੱਖ-ਵੱਖ ਰਾਜਾਂ ’ਚੋਂ ਕੁੱਲ 30 ਭਾਗੀਦਾਰਾਂ ਦੀ ਚੋਣ ਕੀਤੀ ਗਈ ਸੀ, ਪੰਜਾਬ ਵਿਚੋਂ ਚੁਣੇ ਗਏ ਚਾਰੇ ਵਿਦਿਆਰਥੀ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ, ਲੁਧਿਆਣਾ ਦੀ ਐਨ. ਐਸ. ਐਸ. ਯੂਨਿਟ ਦੇ ਵਲੰਟੀਅਰ ਹਨ। ਇਸ ਤਰ੍ਹਾਂ ਕਾਲਜ ਦੇ ਚਾਰ ਵਿਦਿਆਰਥੀਆਂ ਦਾ ਕੌਮੀ ਪੱਧਰ ਦੇ ਇਸ ਸਾਹਸਿਕ ਸਿਖਲਾਈ ਪ੍ਰੋਗਰਾਮ ਲਈ ਚੁਣਿਆ ਜਾਣਾ ਅਤੇ ਉਨ੍ਹਾਂ ਵਿਚੋਂ ਵਿਵੇਕ ਦਾ ‘ਸਰਬੋਤਮ ਸਿੱਖਿਆਰਥੀ’ ਐਲਾਨਿਆ ਜਾਣਾ ਕਾਲਜ ਦੇ ਨਾਲ-ਨਾਲ ਲੁਧਿਆਣਾ ਸ਼ਹਿਰ ਅਤੇ ਸਮੁੱਚੇ ਪੰਜਾਬ ਲਈ ਮਾਣ ਅਤੇ ਖ਼ੁਸ਼ੀ ਦਾ ਵਿਸ਼ਾ ਹੈ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਚੱਟਾਨਾਂ ‘ਤੇ ਚੜ੍ਹਨ ਦੀਆਂ ਵੱਖ-ਵੱਖ ਤਕਨੀਕਾਂ, ਸੁਰੱਖਿਆ ਪ੍ਰਬੰਧਾਂ, ਬਚਾਅ ਕਾਰਜਾਂ ਤੇ ਰੱਸੀਆਂ ਦੀਆਂ ਗੰਢਾਂ ਦੀ ਸਹੀ ਵਰਤੋਂ ਬਾਰੇ ਵਿਹਾ ਰਕ ਸਿਖਲਾਈ ਦਿੱਤੀ ਗਈ। ਪ੍ਰਿੰਸੀਪਲ ਪ੍ਰੋ. (ਡਾ.) ਗੁਰਸ਼ਰਨਜੀਤ ਸਿੰਘ ਸੰਧੂ ਨੇ ਵਿਦਿਆਰਥੀਆਂ ਦੀ ਇਸ ਵਿਲੱਖਣ ਪ੍ਰਾਪਤੀ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੇ ਕੌਮੀ ਪੱਧਰ ਦੇ ਸਿਖਲਾਈ ਪ੍ਰੋਗਰਾਮ ਵਿਦਿਆਰਥੀਆਂ ਦੀ ਸ਼ਖ਼ਸੀਅਤ ਦੇ ਸਰਬਪੱਖੀ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਚਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਵੇਕ ਦੀ ਵਿਸ਼ੇਸ਼ ਪ੍ਰਾਪਤੀ ਦੀ ਸ਼ਲਾਘਾ ਕੀਤੀ। ਕਾਲਜ ਦੇ ਐਨ. ਐਸ. ਐਸ. ਅਧਿਕਾਰੀ ਡਾ. ਸੌਰਭ ਕੁਮਾਰ ਅਤੇ ਡਾ. ਦੇਵੀਨਾ ਘਈ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਐਨ . ਐਸ . ਪੀ . ਐਸ . ਨੇ ‘ ਦਾਨ ਉਤਸਵ 2026’ ਮਨਾਇਆ ਅਗਲੀ ਖ਼ਬਰ 1979-80 ਦੇ ਬੈਚ ਦੇ ਵਿਦਿਆਰਥੀਆਂ ਵਲੋਂ 46 ਸਾਲਾਂ ਬਾਅਦ ਸਕੂਲ ਦੇ ਮਾਸਟਰਾਂ ਦਾ ਕੀਤਾ ਸਨਮਾਨ
Ad Position 24