ਸਰਕਾਰ ਦੀ ਨਵੀਂ ਕਰਜ਼ਾ ਨੀਤੀ ਕਿਸਾਨਾਂ ’ ਤੇ ਬੋਝ - ਪ੍ਰਧਾਨ ਜਸਵੰਤ ਸਿੰਘ ਚਹਿਲ
ਆਲਮਗੀਰ, 22 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਹਰਨਾਮਪੁਰਾ, ਨੱਤ ਦੇ ਸਿਰਕੱਢ ਕਿਸਾਨ ਆਗੂਆਂ ਦੀ ਇਕ ਅਹਿਮ ਬੈਠਕ ਦੀ ਹਰਨਾਮਪੁਰਾ ਕੋਆਪਰੇਟਿਵ ਸੁਸਾਇਟੀ ਹਰਨਾਮਪੁਰਾ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚਹਿਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਇਲਾਕੇ ਦੇ ਕਿਸਾਨ ਭਰਾਵਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਭਰਵੀਂ ਵਿਚਾਰ ਚਰਚਾ ਕਰਨ ਉਪਰੰਤ ਹਾਜ਼ਰ ਆਗੂਆਂ ਨੇ ਸਰਕਾਰ ਵਲੋਂ ਬਣਾਈ ਕੇ.
ਆਲਮਗੀਰ, 22 ਅਕਤੂਬਰ (ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਸਥਾਨਕ ਪਿੰਡ ਹਰਨਾਮਪੁਰਾ, ਨੱਤ ਦੇ ਸਿਰਕੱਢ ਕਿਸਾਨ ਆਗੂਆਂ ਦੀ ਇਕ ਅਹਿਮ ਬੈਠਕ ਦੀ ਹਰਨਾਮਪੁਰਾ ਕੋਆਪਰੇਟਿਵ ਸੁਸਾਇਟੀ ਹਰਨਾਮਪੁਰਾ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚਹਿਲ ਦੀ ਅਗਵਾਈ ਹੇਠ ਹੋਈ। ਇਸ ਮੌਕੇ ਇਲਾਕੇ ਦੇ ਕਿਸਾਨ ਭਰਾਵਾਂ ਨੂੰ ਦਰਪੇਸ਼ ਸਮੱਸਿਆਵਾਂ ’ਤੇ ਭਰਵੀਂ ਵਿਚਾਰ ਚਰਚਾ ਕਰਨ ਉਪਰੰਤ ਹਾਜ਼ਰ ਆਗੂਆਂ ਨੇ ਸਰਕਾਰ ਵਲੋਂ ਬਣਾਈ ਕੇ. ਸੀ. ਸੀ. ਨੀਤੀ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਤੇ ਬੈਂਕ ਵਲੋਂ ਬਣਾਈ ਕੇ. ਸੀ. ਸੀ. ਨੀਤੀ ਕਿਸਾਨ ਮਾਰੂ ਹੈ ਅਤੇ ਇਸ ਵਿਚ ਸੋਧ ਕਰਨ ਦੀ ਸਖ਼ਤ ਜ਼ਰੂਰਤ ਹੈ, ਕਿਉਂਕਿ ਨਵੀਂ ਨੀਤੀ ਅਨੁਸਾਰ ਦੋ ਲੱਖ ਤੋਂ ਵਧੇਰੇ ਕਰਜ਼ਾ ਲੈਣ ਲਈ ਕਿਸਾਨ ਨੂੰ ਆਪਣੀ ਜ਼ਮੀਨ ਦੀ ਫ਼ਰਦ ਉੱਪਰ ਆੜ ਰਹਿਨ ਚੜ੍ਹਾਉਣੀ ਪਵੇਗੀ। ਪ੍ਰਧਾਨ ਚਹਿਲ ਨੇ ਦੱਸਿਆ ਕਿ ਦੋ ਲੱਖ ਤੱਕ ਦੇ ਕਰਜ਼ੇ ਵਾਲੇ ਕਿਸਾਨ ਨੂੰ 6 ਫ਼ੀਸਦੀ ਅਤੇ ਉਸ ਤੋਂ ਜ਼ਿਆਦਾ ਕਰਜ਼ੇ ਲਈ 9 ਫ਼ੀਸਦੀ ਹਿੱਸਾ ਜਮ੍ਹਾ ਕਰਵਾਉਣਾ ਪਵੇਗਾ, ਜੋ ਕਿ ਕਿਸਾਨ ਉੱਪਰ ਭਾਰ ਅਤੇ ਵਾਧੂ ਬੋਝ ਹੈ। ਉਕਤ ਆਗੂਆਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਵਿਚਲੇ ਕਿਸਾਨਾਂ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਉਕਤ ਨੀਤੀ ਵਿਚ ਤੁਰੰਤ ਬਿਨਾਂ ਕਿਸੇ ਦੇਰੀ ਦੇ ਸੋਧ ਕਰਕੇ ਕਿਸਾਨ ਭਰਾਵਾਂ ਨੂੰ ਰਾਹਤ ਪਹੁੰਚਾਈ ਜਾਵੇ। ਇਸ ਮੌਕੇ ਸੈਕਟਰੀ ਅਮਨਦੀਪ ਸਿੰਘ ਧਾਰੀਵਾਲ, ਬੰਤ ਸਿੰਘ ਮੀਤ ਪ੍ਰਧਾਨ, ਮੈਂਬਰ ਜੱਸੀ ਸਰਪੰਚ ਨੱਤ, ਚਮਕੌਰ ਸਿੰਘ ਕੋਰੀ, ਮੰਗਤ ਸਿੰਘ ਗਰੇਵਾਲ, ਤੇਜਿੰਦਰ ਸਿੰਘ ਗੁਗਲੀ, ਕਰਮਜੀਤ ਸਿੰਘ ਚਹਿਲ, ਬਲਵਿੰਦਰ ਸਿੰਘ, ਕਾਕਾ ਨੱਤ, ਸਤਨਾਮ ਸਿੰਘ (ਸਾਰੇ ਮੈਂਬਰ) ਹਾਜ਼ਰ ਸਨ।