22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੈਨੀਟੋਬਾ ਦੇ ਮੰਤਰੀ ਨੇ ਵੈਟਰਨਰੀ ਯੂਨੀਵਰਸਿਟੀ ਨਾਲ ਅਧਿਆਪਨ ਅਤੇ ਖੋਜ ਸਹਿਯੋਗ ਲਈ ਕੀਤੀ ਵਿਚਾਰ ਚਰਚਾ

ਲੁਧਿਆਣਾ, 22 ਅਕਤੂਬਰ (ਜਸਵਿੰਦਰ ਸਿੰਘ)-ਮੈਨੀਟੋਬਾ (ਕੈਨੇਡਾ) ਸਰਕਾਰ ਦੇ ਤਿੰਨ ਮੈਂਬਰੀ ਵਫ਼ਦ ਨੇ ਅਧਿਆਪਨ ਅਤੇ ਖੋਜ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਇਸ ਵਫ਼ਦ ਦੀ ਅਗਵਾਈ ਮੈਨੀਟੋਬਾ ਦੇ ‘ਪਬਲਿਕ ਸਰਵਿਸ ਡਿਲੀਵਰੀ’ ਜਨਤਕ ਸੇਵਾ ਪ੍ਰਦਾਨ ਕਰਨ ਵਾਲੇ ਵਿਭਾਗ ਦੇ ਮੰਤਰੀ ਸੁਖਜਿੰਦਰਪਾਲ ਸਿੰਘ ਸੰਧੂ ਨੇ ਕੀਤੀ।

Ad Position 21
No active advertisement
ਅਜੀਤ ਡੈਸਕ 23-10-2026
ਲੁਧਿਆਣਾ, 22 ਅਕਤੂਬਰ (ਜਸਵਿੰਦਰ ਸਿੰਘ)-ਮੈਨੀਟੋਬਾ (ਕੈਨੇਡਾ) ਸਰਕਾਰ ਦੇ ਤਿੰਨ ਮੈਂਬਰੀ ਵਫ਼ਦ ਨੇ ਅਧਿਆਪਨ ਅਤੇ ਖੋਜ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਇਸ ਵਫ਼ਦ ਦੀ ਅਗਵਾਈ ਮੈਨੀਟੋਬਾ ਦੇ ‘ਪਬਲਿਕ ਸਰਵਿਸ ਡਿਲੀਵਰੀ’ ਜਨਤਕ ਸੇਵਾ ਪ੍ਰਦਾਨ ਕਰਨ ਵਾਲੇ ਵਿਭਾਗ ਦੇ ਮੰਤਰੀ ਸੁਖਜਿੰਦਰਪਾਲ ਸਿੰਘ ਸੰਧੂ ਨੇ ਕੀਤੀ। ਉਨ੍ਹਾਂ ਦੇ ਨਾਲ ਮੈਨੀਟੋਬਾ ਦੇ ਅੰਤਰਰਾਸ਼ਟਰੀ ਸੰਬੰਧਾਂ ਦੇ ਡਾਇਰੈਕਟਰ ਸੀਨ ਹੋਗਨ ਵੀ ਮੌਜੂਦ ਸਨ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਉੱਚ-ਪੱਧਰੀ ਵਿਚਾਰ-ਵਟਾਂਦਰੇ ਵਿਚ ਹਿੱਸਾ ਲਿਆ। ਡਾ. ਸਵਰਨ ਸਿੰਘ ਰੰਧਾਵਾ, ਖੋਜ ਨਿਰਦੇਸ਼ਕ ਨੇ ਵਫ਼ਦ ਦੇ ਮੈਂਬਰਾਂ ਦਾ ਸਵਾਗਤ ਕੀਤਾ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਈ ਕੈਨੇਡੀਅਨ ਯੂਨੀਵਰਸਿਟੀਆਂ, ਜਿਵੇਂ ਕਿ ਯੂਨੀਵਰਸਿਟੀ ਆਫ਼ ਸਸਕੈਚਵਨ, ਕੈਲਗਰੀ, ਮੈਕਗਿਲ ਅਤੇ ਗਲੇਫ ਨਾਲ ਅਕਾਦਮਿਕ ਅਤੇ ਖੋਜ ਸਹਿਯੋਗ ਚੱਲ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਯੂਨੀਵਰਸਿਟੀ ਦੇ 2000 ਤੋਂ ਵੱਧ ਸਾਬਕਾ ਵਿਦਿਆਰਥੀ ਉੱਤਰੀ ਅਮਰੀਕਾ ਵਿਚ ਵੈਟਰਨਰੀ ਡਾਕਟਰਾਂ ਵਜੋਂ ਸੇਵਾਵਾਂ ਨਿਭਾ ਰਹੇ ਹਨ। ਸੁਖਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੈਨੀਟੋਬਾ ਸਰਕਾਰ ਪਸ਼ੂ ਸਿਹਤ ਅਤੇ ਭਲਾਈ, ਜਨਤਕ ਸਿਹਤ, ਖੇਤੀਬਾੜੀ ਉਤਪਾਦਕਤਾ ਅਤੇ ਆਰਥਿਕ ਵਿਕਾਸ ਵਿਚ ਵੈਟਰਨਰੀ ਡਾਕਟਰਾਂ ਦੁਆਰਾ ਨਿਭਾਈ ਜਾਂਦੀ ਮਹੱਤਵਪੂਰਨ ਭੂਮਿਕਾ ਨੂੰ ਮਾਨਤਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਉੱਥੇ ਵੈਟਰਨਰੀ ਪੇਸ਼ੇਵਰਾਂ ਦੀ ਪੇਂਡੂ, ਉੱਤਰੀ ਅਤੇ ਖੇਤੀਬਾੜੀ ਭਾਈਚਾਰਿਆਂ ਵਿਚ ਲਗਾਤਾਰ ਮੰਗ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਨੀਟੋਬਾ ਸਰਕਾਰ ਕਰਮਚਾਰੀਆਂ ਦੇ ਵਿਕਾਸ, ਸਿੱਖਿਆ, ਸਿਖਲਾਈ ਅਤੇ ਭਰਤੀ ਲਈ ਨਵੀਨਕਾਰੀ ਤਰੀਕੇ ਲੱਭਣ ਲਈ ਵਚਨਬੱਧ ਹੈ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਕਿ ਵੈਟਰਨਰੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਕਈ ਵਿਦਿਆਰਥੀ ਮੈਨੀਟੋਬਾ ਵਿਖੇ ਕਾਰਜਸ਼ੀਲ ਹਨ। ਡਾ. ਗਿੱਲ ਨੇ ਕਿਹਾ ਕਿ ਮੈਨੀਟੋਬਾ ਅਤੇ ਯੂਨੀਵਰਸਿਟੀ ਵੈਟਰਨਰੀ ਸਿੱਖਿਆ, ਪੇਸ਼ੇਵਰ ਵਿਕਾਸ, ਖੋਜ ਸਹਿਯੋਗ, ਵਿਦਿਆਰਥੀ ਅਤੇ ਅਧਿਆਪਕਾਂ ਦੇ ਆਦਾਨ-ਪ੍ਰਦਾਨ ਅਤੇ ਵੈਟਰਨਰੀ ਵਿਗਿਆਨ ਵਿਚ ਅੰਤਰਰਾਸ਼ਟਰੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਵਿਚ ਸਾਂਝੀ ਦਿਲਚਸਪੀ ਰੱਖਦੇ ਹਨ।
Ad Position 22
No active advertisement
ਪਿਛਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦਾ ਸਰਗਣਾ ਮੋਬਾਈਲਾਂ ਸਮੇਤ ਕਾਬੂ ਅਗਲੀ ਖ਼ਬਰ ਖੇਡ ਵਿਭਾਗ ਵਲੋਂ ਸਕਾਲਰਸ਼ਿਪ ਸਕੀਮ ਲਈ ਅਰਜ਼ੀਆਂ ਦੀ ਮੰਗ
Ad Position 24