ਰਾਜਸ਼੍ਰੀ 50 ਵੀਕਲੀ ਲਾਟਰੀ ’ ਚ ਦੋ ਹਫ਼ਤਿਆਂ ਦੌਰਾਨ 21-21 ਲੱਖ ਰੁਪਏ ਦੇ ਤਿੰਨ ਜੇਤੂ ਬਣੇ
ਲੁਧਿਆਣਾ, 19 ਅਕਤੂਬਰ (ਅ. ਬ.)
ਲੁਧਿਆਣਾ, 19 ਅਕਤੂਬਰ (ਅ.ਬ.)-ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਇੱਕ ਪਲ ’ਚ ਹੀ ਕਿਸਮਤ ਬਦਲ ਜਾਂਦੀ ਹੈ। ਅਜਿਹਾ ਹੀ ਕੁਝ ਸ੍ਰੀ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਹੇਮਰਾਜ ਨਾਲ ਹੋਇਆ, ਜੋ ਕੜੇ ਵੇਚਣ ਦੀ ਫੜੀ ਲਗਾਉਂਦੇ ਹਨ। 4 ਅਕਤੂਬਰ 2026 ਨੂੰ ਹੋਏ ਰਾਜਸ਼੍ਰੀ 50 ਰਵੀ ਵੀਕਲੀ ਲਾਟਰੀ ਦੇ ਡਰਾਅ ’ਚ ਹੇਮਰਾਜ ਦੀ 21 ਲੱਖ ਰੁਪਏ ਦੀ ਪਹਿਲੀ ਇਨਾਮੀ ਲਾਟਰੀ ਨਿਕਲੀ। ਇਹ ਟਿਕਟ ਆਨੰਦਪੁਰ ਸਾਹਿਬ ਦੀ ਮਨਰਾਜ ਲਾਟਰੀ ਤੋਂ ਖਰੀਦੀ ਗਈ ਸੀ। ਜਿਵੇਂ ਹੀ ਹੇਮਰਾਜ ਨੂੰ ਇਨਾਮ ਨਿਕਲਣ ਦੀ ਖ਼ਬਰ ਮਿਲੀ, ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਤੋਂ ਅਗਲੇ ਹੀ ਦਿਨ, 5 ਅਕਤੂਬਰ 2026 ਨੂੰ, ਜੀਰਕਪੁਰ ਦੀ ਮਨਚੰਦਾ ਲਾਟਰੀ ਵਲੋਂ ਵੇਚੀ ਗਈ ਟਿਕਟ ’ਤੇ ਵੀ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ। ਇਸ ਤੋਂ ਬਾਅਦ 17 ਅਕਤੂਬਰ 2026 ਨੂੰ ਨਾਗਪੁਰ ਵਿੱਚ ਵੀ 21 ਲੱਖ ਰੁਪਏ ਦਾ ਪਹਿਲਾ ਇਨਾਮ ਨਿਕਲਿਆ। 21 ਲੱਖ ਰੁਪਏ ਦੇ ਪਹਿਲੇ ਇਨਾਮ ਜਿੱਤਣ ਵਾਲਿਆਂ ਦੀ ਖ਼ੁਸ਼ੀ ’ਚ ਕੰਪਨੀ ਦੇ ਅਧਿਕਾਰੀਆਂ ਰਾਜਕੁਮਾਰ ਵਰਮਾ, ਨਿਲੇਸ਼ ਵੋਰਾ ਅਤੇ ਅਰਵਿੰਦ ਜੈਸਵਾਲ ਨੇ ਜੇਤੂ ਹੇਮਰਾਜ, ਮਨਰਾਜ ਲਾਟਰੀ ਦੇ ਬਲਬੀਰ ਕੁਮਾਰ ਤੇ ਮਨਚੰਦਾ ਲਾਟਰੀ ਦੇ ਮਾਲਕ ਰਾਕੇਸ਼ ਕੁਮਾਰ ਤੇ ਹਰਸ਼ ਨੂੰ ਸਨਮਾਨਿਤ ਕੀਤਾ।