18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਵੈਟਰਨਰੀ ਯੂਨੀਵਰਸਿਟੀ ਵਲੋਂ ਚਾਰੇ ਬਾਰੇ ਵਿਚਾਰ-ਚਰਚਾ ਸੈਸ਼ਨ ਦਾ ਆਯੋਜਨ

ਲੁਧਿਆਣਾ, 17 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਚਾਰਾ ਉਤਪਾਦਨ: ਸਥਿਤੀ, ਚੁਣੌਤੀਆਂ ਅਤੇ ਭਵਿੱਖੀ ਰਣਨੀਤੀ ਵਿਸ਼ੇ ‘ਤੇ ਵਿਚਾਰ-ਚਰਚਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿਚ 86 ਪ੍ਰਤੀਭਾਗੀਆ ਨੇ ਹਿੱਸਾ ਲਿਆ, ਜਿਸ ਵਿਚ ਪੰਜਾਬ ਵਿਚ ਚਾਰਾ ਉਤਪਾਦਨ ਦੀ ਮੌਜੂਦਾ ਸਥਿਤੀ, ਦਰਪੇਸ਼ ਚੁਣੌਤੀਆਂ ਅਤੇ ਪਸ਼ੂ ਪਾਲਣ ਨੂੰ ਟਿਕਾਊ ਬਣਾਉਣ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਗਈ।

Ad Position 21
No active advertisement
ਚਾਰੇ ਬਾਰੇ ਵਿਚਾਰ ਚਰਚਾ ਸੈਸ਼ਨ ਵਿਚ ਭਾਗ ਲੈਣ ਵਾਲਿਆਂ ਦੇ ਨਾਲ ਪ੍ਰਬੰਧਕ ਅਤੇ ਵੱਖ-ਵੱਖ ਮਾਹਿਰ। ਅਜੀਤ ਤਸਵੀਰ 18-10-2026
ਲੁਧਿਆਣਾ, 17 ਅਕਤੂਬਰ (ਜਸਵਿੰਦਰ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਚਾਰਾ ਉਤਪਾਦਨ: ਸਥਿਤੀ, ਚੁਣੌਤੀਆਂ ਅਤੇ ਭਵਿੱਖੀ ਰਣਨੀਤੀ ਵਿਸ਼ੇ ‘ਤੇ ਵਿਚਾਰ-ਚਰਚਾ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸੈਸ਼ਨ ਵਿਚ 86 ਪ੍ਰਤੀਭਾਗੀਆ ਨੇ ਹਿੱਸਾ ਲਿਆ, ਜਿਸ ਵਿਚ ਪੰਜਾਬ ਵਿਚ ਚਾਰਾ ਉਤਪਾਦਨ ਦੀ ਮੌਜੂਦਾ ਸਥਿਤੀ, ਦਰਪੇਸ਼ ਚੁਣੌਤੀਆਂ ਅਤੇ ਪਸ਼ੂ ਪਾਲਣ ਨੂੰ ਟਿਕਾਊ ਬਣਾਉਣ ਲਈ ਰਣਨੀਤੀਆਂ ‘ਤੇ ਚਰਚਾ ਕੀਤੀ ਗਈ। ਉਦਘਾਟਨੀ ਸੈਸ਼ਨ ਦੌਰਾਨ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ ਕੁਲਪਤੀ ਨੇ ਟਿਕਾਊ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਅਤੇ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਲਈ ਮਿਆਰੀ ਚਾਰੇ, ਖੇਤੀ ਦੀਆਂ ਬਿਹਤਰ ਤਕਨੀਕਾਂ ਅਤੇ ਸੰਸਥਾਗਤ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਚਾਰਾ ਉਤਪਾਦਨ ਵਿਚ ਉਤਮਤਾ ਕੇਂਦਰ਼ ਸਥਾਪਤ ਕਰਨ ਦੀ ਯੂਨੀਵਰਸਿਟੀ ਦੀ ਯੋਜਨਾ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਰਾ ਸਾਲ ਮਿਆਰੀ ਚਾਰੇ ਦੀ ਨਿਰੰਤਰ ਉਪਲਬਧਤਾ ਯਕੀਨੀ ਬਣਾਉਣ ਲਈ ਚਾਰਾ ਉਤਪਾਦਨ ਵਿਚ ਮਸ਼ੀਨੀਕਰਨ, ਸਾਈਲੇਜ ਤਿਆਰ ਕਰਨ ਅਤੇ ਜਲਵਾਯੂ ਪਰਿਵਰਤਨ ਨੂੰ ਸਹਿਣ ਕਰਨ ਵਾਲੀਆਂ ਕਿਸਮਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ। ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ, ਪੀ.ਏ.ਯੂ. ਨੇ ਚਾਰੇ ਦੀ ਵਿਗਿਆਨਕ ਢੰਗ ਨਾਲ ਕਾਸ਼ਤ ਕਰਨ ਅਤੇ ਕਿਸਾਨ - ਕੇਂਦਰਿਤ ਪਸਾਰ ਪਹਿਲਕਦਮੀਆਂ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਜਸਪਾਲ ਸਿੰਘ ਹੁੰਦਲ, ਮੁਖੀ ਪਸ਼ੂ ਆਹਾਰ ਵਿਭਾਗ ਨੇ ਚਾਰਾ ਉਤਪਾਦਨ ਅਤੇ ਪਸ਼ੂ ਪਾਲਣ ਵਿਚ ਆ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨੂੰ ਸ਼ਾਮਿਲ ਕਰਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਐਨੀਮਲ ਬਾਇਓ ਟੈਕਨਾਲੋਜੀ ਕਾਲਜ ਦੇ ਡੀਨ, ਡਾ. ਰਾਮ ਸਰਨ ਸੇਠੀ ਨੇ ਨਵੀਨਤਾ, ਉਦਮਤਾ ਅਤੇ ਵਿਹਾਰਕ ਕਾਰੋਬਾਰੀ ਮਾਡਲਾਂ ਦੀ ਭੂਮਿਕਾ ਅਤੇ ਖੋਜ ਨੂੰ ਵਪਾਰਕ ਤਕਨਾਲੋਜੀਆਂ ਵਿਚ ਬਦਲਣ ਬਾਰੇ ਚਾਨਣਾ ਪਾਇਆ। ਅਟਾਰੀ, ਜ਼ੋਨ-1, ਲੁਧਿਆਣਾ ਦੇ ਡਾ. ਆਰ. ਕੇ. ਰਾਣਾ ਨੇ ਚਾਰਾ ਉਤਪਾਦਨ ਦੀਆਂ ਬਿਹਤਰ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਵਿਚ ਖੇਤੀਬਾੜੀ ਖੋਜ ਅਤੇ ਪਸਾਰ ਢਾਂਚੇ ਦੀ ਭੂਮਿਕਾ ’ਤੇ ਜ਼ੋਰ ਦਿੱਤਾ। ਪੀ.ਏ.ਯੂ. ਦੇ ਡਾ. ਆਰ. ਐੱਸ. ਸੋਹੂ ਨੇ ਚਾਰੇ ਦੀ ਉਤਪਾਦਕਤਾ ਅਤੇ ਪੌਸ਼ਟਿਕ ਮੁੱਲ ਨੂੰ ਵਧਾਉਣ ਵਿਚ ਚਾਰੇ ਦੀਆਂ ਸੁਧਰੀਆਂ ਕਿਸਮਾਂ ਅਤੇ ਮਿਆਰੀ ਬੀਜਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਵੈਟ ਓ.ਟੀ.ਐਸ. ਸਕੀਮ 30 ਨਵੰਬਰ ਤੱਕ ਵਧਾਉਣ ਦਾ ਸਵਾਗਤ, ਪਰ ਰਿਫੰਡ ਦੇ ਮਸਲੇ ’ਤੇ ਵੀ ਤੁਰੰਤ ਕਾਰਵਾਈ... ਅਗਲੀ ਖ਼ਬਰ ਐਚ.ਵੀ.ਐਮ. ਗਲੋਬਲ ਸਕੂਲ ’ਚ ਵਿਦਿਆਰਥੀ ਆਗੂਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ
Ad Position 24