ਲੋੜਵੰਦ ਪਰਿਵਾਰਾਂ ਦੀਆਂ 25 ਲੜਕੀਆਂ ਦੇ ਕਰਵਾਏ ਆਨੰਦ ਕਾਰਜ - ਸੰਤ ਆਲੋਵਾਲ
ਲਾਡੋਵਾਲ, 17 ਅਕਤੂਬਰ (ਬਲਬੀਰ ਸਿੰਘ ਰਾਣਾ)-ਗੁਰਦੁਆਰਾ ਸਿੰਘਾਂ ਸ਼ਹੀਦਾਂ, ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਅਕਤੂਬਰ ਗੁਰਦੁਆਰਾ ਸਾਹਿਬ ਬੰਬ ਨਗਰ, ਨਜ਼ਦੀਕ ਨੇਪਾਲ ਬਾਰਡਰ ਵਿਖੇ 25 ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਗੁਰੂ ਘਰ ਵਲੋਂ ਆਨੰਦ ਕਾਰਜ ਕਰਵਾਏ ਜਾ ਰਹੇ ਹਨ, ਜਿਸ ਦੀਆਂ ਗੁਰੂ ਘਰ ਦੀਆਂ ਸੰਗਤਾਂ ਵਲੋਂ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਸੰਤ ਬਾਬਾ ਆਲੋਵਾਲ ਨੇ ਦੱਸਿਆ ਕਿ ਵਿਆਹ ਕਰਵਾਉਣ ਵਾਲੀਆਂ 2 5 ਲੜਕੀਆਂ ਨੂੰ ਸ਼ਗਨਾਂ ਦੇ ਚੂੜੇ ਅਤੇ ਪਹਿਨਣ ਵਾਸਤੇ ਕੱਪੜਿਆਂ ਦੇ ਜੋੜੇ ਭੇਟ ਕਰਕੇ ਅਸ਼ੀਰਵਾਦ ਦਿੱਤਾ ਗਿਆ, ਤਾਂ ਜੋ ਵਿਆਹ ਵਾਲੇ ਦਿਨ ਬੱਚੀਆਂ ਇਨ੍ਹਾਂ ਚੀਜ਼ਾਂ ਵਸਤਾਂ ਦੀ ਯੋਗ ਵਰਤੋਂ ਕਰ ਸਕਣ।
ਲਾਡੋਵਾਲ, 17 ਅਕਤੂਬਰ (ਬਲਬੀਰ ਸਿੰਘ ਰਾਣਾ)-ਗੁਰਦੁਆਰਾ ਸਿੰਘਾਂ ਸ਼ਹੀਦਾਂ, ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 30 ਅਕਤੂਬਰ ਗੁਰਦੁਆਰਾ ਸਾਹਿਬ ਬੰਬ ਨਗਰ, ਨਜ਼ਦੀਕ ਨੇਪਾਲ ਬਾਰਡਰ ਵਿਖੇ 25 ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਗੁਰੂ ਘਰ ਵਲੋਂ ਆਨੰਦ ਕਾਰਜ ਕਰਵਾਏ ਜਾ ਰਹੇ ਹਨ, ਜਿਸ ਦੀਆਂ ਗੁਰੂ ਘਰ ਦੀਆਂ ਸੰਗਤਾਂ ਵਲੋਂ ਤਿਆਰੀਆਂ ਜ਼ੋਰਾਂ ’ਤੇ ਕੀਤੀਆਂ ਜਾ ਰਹੀਆਂ ਹਨ। ਸੰਤ ਬਾਬਾ ਆਲੋਵਾਲ ਨੇ ਦੱਸਿਆ ਕਿ ਵਿਆਹ ਕਰਵਾਉਣ ਵਾਲੀਆਂ 2 5 ਲੜਕੀਆਂ ਨੂੰ ਸ਼ਗਨਾਂ ਦੇ ਚੂੜੇ ਅਤੇ ਪਹਿਨਣ ਵਾਸਤੇ ਕੱਪੜਿਆਂ ਦੇ ਜੋੜੇ ਭੇਟ ਕਰਕੇ ਅਸ਼ੀਰਵਾਦ ਦਿੱਤਾ ਗਿਆ, ਤਾਂ ਜੋ ਵਿਆਹ ਵਾਲੇ ਦਿਨ ਬੱਚੀਆਂ ਇਨ੍ਹਾਂ ਚੀਜ਼ਾਂ ਵਸਤਾਂ ਦੀ ਯੋਗ ਵਰਤੋਂ ਕਰ ਸਕਣ। ਸੰਤ ਬਾਬਾ ਆਲੋਵਾਲ ਨੇ ਕਿਹਾ ਕਿ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦਾ ਵਿਆਹ ਕਰਨਾ ਅਤੇ ਉਨ੍ਹਾਂ ਨੂੰ ਲੋੜੀਂਦਾ ਸਾਮਾਨ ਦੇਣਾ ਇਕ ਬਹੁਤ ਵੱਡਾ ਪੁੰਨ ਤਾਂ ਇਕ ਨੇਕੀ ਵਾਲਾ ਕੰਮ ਹੈ, ਜਿਸ ਨਾਲ ਮਾਪਿਆਂ ਨੂੰ ਸਹਾਰਾ ਮਿਲ ਜਾਂਦਾ ਹੈ, ਉਹ ਆਪਣੇ ਬੱਚਿਆਂ ਦੇ ਆਨੰਦ ਕਾਰਜ ਕਰਵਾ ਕੇ ਖ਼ੁਸ਼ੀ ਦਾ ਇਜ਼ਹਾਰ ਸਾਂਝਾ ਕਰਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਜਿੱਥੇ ਜਾਤ-ਪਾਤ, ਭੇਦ-ਭਾਵ ਨੂੰ ਖ਼ਤਮ ਕਰਦੇ ਹਨ, ਉਥੇ ਲੋਕਾਂ ਵਿਚ ਆਪਸੀ ਮਿਲਵਰਤਨ ਦੀ ਭਾਵਨਾ ਹੋਰ ਪੱਕੀ ਹੋ ਜਾਂਦੀ, ਜਿਸ ਨਾਲ ਸਮਾਜ ਦੇ ਲੋਕਾਂ ਅੰਦਰ ਹੋਰ ਨੇੜਤਾ ਵੱਧ ਜਾਂਦੀ ਹੈ। ਸੰਤ ਬਾਬਾ ਆਲੋਵਾਲ ਨੇ ਇਸ ਮਹਾਨ ਕਾਰਜ ਵਿਚ ਵੱਧ ਚੜ ਕੇ ਸਹਿਯੋਗ ਕਰਨ ਵਾਲੀਆਂ ਸੰਗਤਾਂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਦੇ ਲੋੜਵੰਦ ਅਤੇ ਗ਼ਰੀਬ ਪਰਿਵਾਰਾਂ ਦੀ ਅੱਗੇ ਹੋ ਕੇ ਮਦਦ ਕਰਨੀ ਚਾਹੀਦੀ ਹੈ ਅਤੇ ਅਜਿਹੇ ਮਹਾਨ ਕਾਰਜਾਂ ਵਿਚ ਮਦਦ ਕਰਨ ਵਾਲਿਆਂ ਨੂੰ ਗੁਰੂ ਘਰ ਦੀ ਅਸੀਸ ਪ੍ਰਾਪਤ ਹੁੰਦੀ ਹੈ।