18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿਚ ਟਰੈਫ਼ਿਕ ਪੁਲਿਸ ਬੁਰੀ ਤਰ੍ਹਾਂ ਅਸਫਲ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ’ਤੇ ਲੱਗ ਰਹੇ ਨੇ ਜਾਮ

ਡਾਬਾ/ਲੁਹਾਰਾ, 17 ਅਕਤੂਬਰ (ਕੁਲਵੰਤ ਸਿੰਘ ਸੱਪਲ)-ਮਹਾਂਨਗਰ ਬਣਨ ਵੱਲ ਤੇਜ਼ੀ ਨਾਲ ਪੈਰ ਪਸਾਰ ਰਹੇ ਸਨਅੱਤੀ ਸ਼ਹਿਰ ਲੁਧਿਆਣਾ ਦੇ ਹਰ ਇਲਾਕੇ ਅੰਦਰ ਆਵਾਜਾਈ ਵਿਚ ਰੁਕਾਵਟ ਬਣਨੀ ਆਮ ਗੱਲ ਹੋ ਚੁੱਕੀ ਹੈ। ਭਾਵੇਂ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਸ਼ਹਿਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਡਿਊਟੀ ਕਰ ਰਹੇ ਹਨ, ਪਰ ਉਨ੍ਹਾਂ ’ਚੋਂ ਜ਼ਿਆਦਾਤਰ ਮੁਲਾਜ਼ਮਾਂ ਦਾ ਧਿਆਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਵੱਲ ਨਾ ਹੋ ਕੇ ਛੋਟੀਆਂ-ਛੋਟੀਆਂ ਗੱਲਾਂ ’ਤੇ ਵਾਹਨ ਚਾਲਕਾਂ ਦੇ ਚਾਲਾਨ ਕਰਨ ਜਾਂ ਕਥਿਤ ਤੌਰ ’ਤੇ ਆਪਣੀ ਨਿੱਜੀ ਕਮਾਈ ਵੱਲ ਹੀ ਰਹਿੰਦਾ ਹੈ।

Ad Position 21
No active advertisement
ਮਹਾਂਨਗਰ ਦੀ ਇਕ ਸੜਕ ’ਤੇ ਲੱਗੇ ਟ੍ਰੈਫ਼ਿਕ ਜਾਮ ਦਾ ਦ੍ਰਿਸ਼ ਤਸਵੀਰ। 18-10-2026
ਡਾਬਾ/ਲੁਹਾਰਾ, 17 ਅਕਤੂਬਰ (ਕੁਲਵੰਤ ਸਿੰਘ ਸੱਪਲ)-ਮਹਾਂਨਗਰ ਬਣਨ ਵੱਲ ਤੇਜ਼ੀ ਨਾਲ ਪੈਰ ਪਸਾਰ ਰਹੇ ਸਨਅੱਤੀ ਸ਼ਹਿਰ ਲੁਧਿਆਣਾ ਦੇ ਹਰ ਇਲਾਕੇ ਅੰਦਰ ਆਵਾਜਾਈ ਵਿਚ ਰੁਕਾਵਟ ਬਣਨੀ ਆਮ ਗੱਲ ਹੋ ਚੁੱਕੀ ਹੈ। ਭਾਵੇਂ ਕਿ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਸ਼ਹਿਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਡਿਊਟੀ ਕਰ ਰਹੇ ਹਨ, ਪਰ ਉਨ੍ਹਾਂ ’ਚੋਂ ਜ਼ਿਆਦਾਤਰ ਮੁਲਾਜ਼ਮਾਂ ਦਾ ਧਿਆਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਵੱਲ ਨਾ ਹੋ ਕੇ ਛੋਟੀਆਂ-ਛੋਟੀਆਂ ਗੱਲਾਂ ’ਤੇ ਵਾਹਨ ਚਾਲਕਾਂ ਦੇ ਚਾਲਾਨ ਕਰਨ ਜਾਂ ਕਥਿਤ ਤੌਰ ’ਤੇ ਆਪਣੀ ਨਿੱਜੀ ਕਮਾਈ ਵੱਲ ਹੀ ਰਹਿੰਦਾ ਹੈ। ਟਰੈਫ਼ਿਕ ਜਾਮ ਹੋਣ ਦੀ ਸੂਰਤ ਵਿਚ ਵੀ ਵੱਖ ਵੱਖ ਚੌਕਾਂ ’ਤੇ ਡਿਊਟੀ ਦੇ ਰਹੇ ਟਰੈਫ਼ਿਕ ਮੁਲਾਜ਼ਮ ਵਾਹਨਾਂ ਨੂੰ ਘੇਰ ਕੇ ਚਾਲਾਨ ਕਰਨ ਜਾਂ ਆਪਣੀ ਜੇਬ ਗਰਮ ਕਰਨ ਲਈ ਵਾਹਨ ਚਾਲਕਾਂ ਨੂੰ ਸਾਈਡ ’ਤੇ ਲਿਜਾ ਕੇ ਪਰੇਸ਼ਾਨ ਕਰਦੇ ਹਨ ਅਤੇ ਕੁੱਝ ਹਾਸਲ ਕਰਨ ਉਪਰੰਤ ਹੀ ਉਕਤ ਵਾਹਨ ਚਾਲਕਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਫ਼ੀਲਡ ਵਿਚ ਕੰਮ ਕਰਨ ਵਾਲੇ ਟਰੈਫ਼ਿਕ ਮੁਲਾਜ਼ਮ ਤਾਂ ਉਕਤ ਕੰਮਾਂ ਪ੍ਰਤੀ ਅਣਗਹਿਲੀ ਵਰਤਦੇ ਹੀ ਹਨ, ਉਥੇ ਹੀ ਟਰੈਫ਼ਿਕ ਵਿਭਾਗ ਦੇ ਉਚ ਅਧਿਕਾਰੀ ਵੀ ਆਪਣੇ ਫ਼ਰਜ਼ਾਂ ਦੀ ਪੂਰਤੀ ਪ੍ਰਤੀ ਮੁਸਤੈਦੀ ਨਾਲ ਕੰਮ ਨਹੀਂ ਕਰ ਰਹੇ ਕਿਉਂਕਿ ਹਰ ਇਕ ਚੌਕ ਵਿਚ ਸਮਾਰਟ ਸਿਟੀ ਅਧੀਨ ਸੀ.ਸੀ. ਟੀਵੀ ਕੈਮਰੇ ਲੱਗੇ ਹਨ ਅਤੇ ਉਚ ਅਧਿਕਾਰੀ ਉਕਤ ਕੈਮਰਿਆਂ ਦੀ ਫੁਟੇਜ ਤੋਂ ਗਰਾਊਂਡ ਪੱਧਰ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ ਕਿ ਫ਼ੀਲਡ ਵਿਚਲੇ ਟਰੈਫ਼ਿਕ ਮੁਲਾਜ਼ਮ ਆਪਣੀ ਡਿਊਟੀ ਤਨਦੇਹੀ ਨਾਲ ਦੇ ਰਹੇ ਹਨ ਜਾਂ ਸਿਰਫ਼ ਸਮਾਂ ਹੀ ਪਾਸ ਕਰ ਰਹੇ ਹਨ। ਸ਼ਹਿਰ ਦੀਆਂ ਸੜਕਾਂ ‘ਤੇ ਨਿਤ ਦਿਨ ਲੱਗਣ ਵਾਲੇ ਜਾਮਾਂ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਟਰੈਫ਼ਿਕ ਵਿਭਾਗ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਵਿਚ ਕਿਨਾਂ ਕੁ ਸਫ਼ਲ ਹੋ ਰਿਹਾ ਹ। ਥਾਂ-ਥਾਂ ‘ਤੇ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਤਿਉਹਾਰੀ ਸੀਜ਼ਨ ਹੋਣ ਕਾਰਨ ਇਹ ਸਥਿਤੀ ਹੋਰ ਵੀ ਵਿਕਰਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਖ਼ਰੀਦੋ-ਫ਼ਰੋਖਤ ਕਰਨ ਵਾਲੇ ਲੋਕਾਂ ਦੀ ਗਿਣਤੀ ਵੀ ਬਾਜ਼ਾਰਾਂ ’ਚ ਆਮ ਦਿਨਾਂ ਨਾਲੋਂ ਵੱਧ ਜਾਂਦੀ ਹੈ। ਇਸ ਲਈ ਟਰੈਫ਼ਿਕ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਨਿਤ ਲੱਗਣ ਵਾਲੇ ਜਾਮਾਂ ਤੋਂ ਰਾਹਤ ਮਿਲ ਸਕੇ।
Ad Position 22
No active advertisement
ਪਿਛਲੀ ਖ਼ਬਰ ਮਾਣਹਾਨੀ ਦੇ ਮਾਮਲੇ ਵਿਚ ਸਾਬਕਾ ਅਕਾਲੀ ਵਿਧਾਇਕ ਸਮੇਤ ਛੇ ਬਰੀ ਅਗਲੀ ਖ਼ਬਰ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਪਿਓ-ਪੁੱਤਰ ਗ੍ਰਿਫ਼ਤਾਰ ਜ਼ਮੀਨੀ ਵਿਵਾਦ ਬਣਿਆ ਕਤਲ ਦਾ ਕਾਰਨ
Ad Position 24