06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਵਿਚ ਦੋ ਦਿਨਾਂ ਖੇਡਾਂ ਕਰਵਾਈਆਂ

ਡਾਬਾ/ਲੁਹਾਰਾ, 5 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੋਹਾਰਾ ਵਿਖੇ ਦੋ ਦਿਨ ਸਾਲਾਨਾ ਖੇਡ ਦਿਵਸ 2026 ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਨਿਰਮਲ ਸਿੰਘ ਐੱਸ.

Ad Position 21
No active advertisement
ਅਜੀਤ ਡੈਸਕ 06-10-2026
ਡਾਬਾ/ਲੁਹਾਰਾ, 5 ਅਕਤੂਬਰ (ਕੁਲਵੰਤ ਸਿੰਘ ਸੱਪਲ)-ਸ਼ਹੀਦ ਮੋਤੀ ਰਾਮ ਮਹਿਰਾ ਮੈਮੋਰੀਅਲ ਹਾਈ ਸਕੂਲ ਢਿੱਲੋਂ ਨਗਰ ਲੋਹਾਰਾ ਵਿਖੇ ਦੋ ਦਿਨ ਸਾਲਾਨਾ ਖੇਡ ਦਿਵਸ 2026 ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਚੇਅਰਮੈਨ ਨਿਰਮਲ ਸਿੰਘ ਐੱਸ. ਐੱਸ. ਨੇ ਸ਼ਿਰਕਤ ਕੀਤੀ। ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਕਸ਼ਯਪ ਰਾਜਪੂਤ ਸੋਸ਼ਲ ਵੈੱਲਫੇਅਰ ਸੁਸਾਇਟੀ ਲੁਧਿਆਣਾ ਵਲੋਂ ਸਕੂਲ ਦੇ ਖੇਡ ਕੰਪਲੈਕਸ ਵਿਚ ਸਾਲਾਨਾ ਖੇਡ ਦਿਵਸ 2026 ਦੀ ਸ਼ੁਰੂਆਤ ਦਾ ਉਦਘਾਟਨ ਰੰਗ-ਬਰੰਗੇ ਗੁਬਾਰੇ ਉਡਾ ਕੇ ਕੀਤਾ। ਇਸ ਸਾਲਾਨਾ ਖੇਡ ਸੰਬੰਧੀ ਸਕੂਲ ਦੇ ਪ੍ਰਧਾਨ ਬਲਦੇਵ ਸਿੰਘ ਦੋਸਾਂਝ ਨੇ ਦੱਸਿਆ ਕੇ ਇਨ੍ਹਾਂ ਸਾਲਾਨਾ ਖੇਡਾਂ ‘ਚ ਖੋ-ਖੋ, ਕਬੱਡੀ, ਉੱਚੀ ਛਾਲ, ਲੰਬੀ ਛਾਲ, ਸ਼ਾਟ ਪੁੱਟ ਵੱਖ-ਵੱਖ ਤਰ੍ਹਾਂ ਦੀਆਂ ਦੌੜਾਂ, 100 ਮੀਟਰ, 200 ਮੀਟਰ ਤੇ 400 ਮੀਟਰ, ਰੱਸਾਕਸ਼ੀ, ਰਿਲੇਅ ਦੌੜ, ਹਰਡਲ ਦੌੜ, ਤਿੰਨ ਲੱਤ ਦੌੜ ਵਰਗੀਆਂ ਮਨੋਰੰਜਨ ਖੇਡਾਂ, ਬੋਰੀ ਦੌੜ, ਮਟਕਾ ਦੌੜ, ਨਿੰਬੂ ਦੌੜ, ਡੱਕ ਦੌੜ ਤੇ ਡੱਡੂ ਦੌੜ ਆਦਿ ਖੇਡਾਂ ਕਰਵਾਈਆਂ ਗਈਆਂ ਤੇ ਖ਼ਾਸ ਤੌਰ ‘ਤੇ ਸਕੂਲ ਦੇ ਜ਼ੋਨਲ, ਜ਼ਿਲ੍ਹਾ ਪੱਧਰ ਦੇ ਜੇਤੂ ਰਹੇ ਹਾਕੀ ਅਤੇ ਵਾਲੀਬਾਲ ਖਿਡਾਰੀਆਂ ਦੇ ਮੈਚ ਵੀ ਕਰਵਾਏ ਗਏ। ਇਨ੍ਹਾਂ ਖੇਡਾਂ ਵਿਚ ਸਕੂਲ ਦੀ ਨਰਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹ ਸਾਲਾਨਾ ਖੇਡਾਂ (2026) ਦੀ ਸ਼ੁਰੂਆਤ ਪ੍ਰਿੰਸੀਪਲ ਸਰਬਜੀਤ ਕੌਰ ਦੀ ਰਹਿਨੁਮਾਈ ਤੇ ਅਗਵਾਈ ਸਦਕਾ ਸਕੂਲ ਦੇ ਡੀ. ਪੀ. ਗੁਰਪ੍ਰੀਤ ਸਿੰਘ ਸੰਗੋਵਾਲ ਨੇ ਖੇਡਾਂ ਨੂੰ ਸਤਿਕਾਰ ਦੀ ਭਾਵਨਾ ਨੂੰ ਅਹਿਮੀਅਤ ਦਿੰਦੇ ਹੋਏ ਖ਼ਾਸ ਤੌਰ ‘ਤੇ ਮਸ਼ਾਲ ਜਗਾ ਕੇ ਕੀਤੀ। ਇਸ ਮੌਕੇ ਜੇਤੂ ਬੱਚਿਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਮੂਹ ਸਕੂਲ ਦੀ ਸਮੁੱਚੀ ਪ੍ਰਬੰਧਕ ਕਮੇਟੀ ਕਸ਼ਯਪ ਰਾਜਪੂਤ ਸੋਸ਼ਲ ਵੈੱਲਫੇਅਰ ਸੁਸਾਇਟੀ ਲੁਧਿਆਣਾ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਨਗਰ ਗਿੱਲ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ - ਸਰਪੰਚ ਜੋਗਿੰਦਰ ਸਿੰਘ ਅਗਲੀ ਖ਼ਬਰ ਵੱਖ - ਵੱਖ ਥਾਵਾਂ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ
Ad Position 24