05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜਵੱਦੀ ਪੁਲ ਨੇੜੇ ਪੰਚਮ ਹਸਪਤਾਲ ਦੇ ਬਾਹਰ ਕਬਜ਼ਿਆਂ ਤੇ ਪਾਰਕਿੰਗ ਪ੍ਰਬੰਧ ’ਤੇ ਉੱਠੇ ਸਵਾਲ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਕਾਰਨ ਟ੍ਰੈਫਿਕ ਪ੍ਰਭਾਵਿਤ ਹੋਣ ਦਾ ਦਾਅਵਾ

ਲੁਧਿਆਣਾ, 5 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਜਵੱਦੀ ਪੁਲ ਨੇੜੇ ਕੈਨਾਲ ਰੋਡ ’ਤੇ ਸਥਿਤ ਪੰਚਮ ਹਸਪਤਾਲ ਦੇ ਬਾਹਰ ਪਾਰਕਿੰਗ ਅਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਥਾਨਕ ਪੱਧਰ ’ਤੇ ਸਵਾਲ ਉਠਣ ਲੱਗ ਪਏ ਹਨ। ਹਸਪਤਾਲ ਦੇ ਬਾਹਰੀ ਹਿੱਸੇ ਵਿਚ ਜਗ੍ਹਾ ਦੀ ਵਰਤੋ ਅਤੇ ਪਾਰਕਿੰਗ ਪ੍ਰਬੰਧ ਨੂੰ ਲੈ ਕੇ ਇਹ ਚਰਚਾ ਹੈ ਕਿ ਜੇਕਰ ਵਾਹਨਾਂ ਲਈ ਉਪਲਬਧ ਜਗ੍ਹਾ ਨਹੀਂ ਪੈਂਦੀ ਤਾਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਗੱਡੀਆਂ ਸੜਕ ਦੇ ਕਿਨਾਰੇ ਖੜ੍ਹੀਆਂ ਹੋਣ ਨਾਲ ਆਵਾਜਾਈ ’ਤੇ ਅਸਰ ਪੈ ਸਕਦਾ ਹੈ।

Ad Position 21
No active advertisement
ਜਵੱਦੀ ਪੁਲ ਨੇੜੇ ਕੈਨਾਲ ਰੋਡ ’ਤੇ ਪੰਚਮ ਹਸਪਤਾਲ ਦੇ ਬਾਹਰ ਖੜ੍ਹੇ ਵਾਹਨ ਤੇ ਪਾਏ ਹੋਏ ਸ਼ੈੱਡ ਦਾ ਦ੍ਰਿਸ਼। ਤਸਵੀਰ-ਸੇਵਕ ਸਿੰਘ 06-10-2026
ਲੁਧਿਆਣਾ, 5 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਜਵੱਦੀ ਪੁਲ ਨੇੜੇ ਕੈਨਾਲ ਰੋਡ ’ਤੇ ਸਥਿਤ ਪੰਚਮ ਹਸਪਤਾਲ ਦੇ ਬਾਹਰ ਪਾਰਕਿੰਗ ਅਤੇ ਕਥਿਤ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਥਾਨਕ ਪੱਧਰ ’ਤੇ ਸਵਾਲ ਉਠਣ ਲੱਗ ਪਏ ਹਨ। ਹਸਪਤਾਲ ਦੇ ਬਾਹਰੀ ਹਿੱਸੇ ਵਿਚ ਜਗ੍ਹਾ ਦੀ ਵਰਤੋ ਅਤੇ ਪਾਰਕਿੰਗ ਪ੍ਰਬੰਧ ਨੂੰ ਲੈ ਕੇ ਇਹ ਚਰਚਾ ਹੈ ਕਿ ਜੇਕਰ ਵਾਹਨਾਂ ਲਈ ਉਪਲਬਧ ਜਗ੍ਹਾ ਨਹੀਂ ਪੈਂਦੀ ਤਾਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਗੱਡੀਆਂ ਸੜਕ ਦੇ ਕਿਨਾਰੇ ਖੜ੍ਹੀਆਂ ਹੋਣ ਨਾਲ ਆਵਾਜਾਈ ’ਤੇ ਅਸਰ ਪੈ ਸਕਦਾ ਹੈ। ਸਥਾਨਕ ਲੋਕਾਂ ਵਲੋਂ ਇਹ ਵੀ ਸਵਾਲ ਉਠਾਇਆ ਗਿਆ ਹੈ ਕਿ ਹਸਪਤਾਲ ਦੇ ਬਾਹਰ ਜੇਕਰ ਸਰਕਾਰੀ ਜਾਂ ਜਨਤਕ ਜਗ੍ਹਾ ’ਤੇ ਕਿਸੇ ਤਰ੍ਹਾਂ ਦਾ ਕਬਜ਼ਾ ਜਾਂ ਪਾਰਕਿੰਗ ਲਈ ਬੇਨਿਯਮ ਵਰਤੋਂ ਹੋ ਰਹੀ ਹੈ ਤਾਂ ਨਗਰ ਨਿਗਮ ਵਲੋਂ ਇਸ ਦੀ ਮੌਕੇ ‘ਤੇ ਜਾਂਚ ਕਿਉਂ ਨਹੀਂ ਕੀਤੀ ਜਾ ਰਹੀ। ਖ਼ਾਸ ਕਰਕੇ ਹਸਪਤਾਲ ਵਰਗੀ ਸੰਵੇਦਨਸ਼ੀਲ ਥਾਂ ਦੇ ਬਾਹਰ ਐਂਬੂਲੈਂਸਾਂ ਅਤੇ ਐਮਰਜੈਂਸੀ ਵਾਹਨਾਂ ਲਈ ਰਸਤਾ ਹਰ ਸਮੇਂ ਖੁੱਲ੍ਹਾ ਰਹਿਣਾ ਮਹੱਤਵਪੂਰਨ ਹੈ। ਮਾਮਲੇ ਦਾ ਇਕ ਹੋਰ ਪੱਖ ਹਸਪਤਾਲ ਦੀ ਇਮਾਰਤ ਦੇ ਮਨਜ਼ੂਰਸ਼ੁਦਾ ਨਕਸ਼ੇ ਅਤੇ ਉਸ ਵਿਚ ਦਰਸਾਈ ਗਈ ਪਾਰਕਿੰਗ ਸਮਰੱਥਾ ਨਾਲ ਜੁੜਿਆ ਹੈ। ਜੇਕਰ ਇਮਾਰਤ ਦਾ ਨਕਸ਼ਾ ਨਗਰ ਨਿਗਮ ਵਲੋਂ ਮਨਜ਼ੂਰ ਕੀਤਾ ਗਿਆ ਹੈ ਤਾਂ ਇਹ ਸਪਸ਼ਟ ਹੋਣਾ ਚਾਹੀਦਾ ਹੈ ਕਿ ਮਨਜ਼ੂਰਸ਼ੁਦਾ ਪਾਰਕਿੰਗ ਸਪੇਸ ਕਿੰਨੀ ਹੈ ਅਤੇ ਮੌਜੂਦਾ ਸਮੇਂ ਵਿਚ ਹਸਪਤਾਲ ਆਉਣ ਵਾਲੀਆਂ ਗੱਡੀਆਂ ਲਈ ਅਸਲ ਵਿਚ ਕਿੰਨੀ ਜਗ੍ਹਾ ਉਪਲਬਧ ਹੈ। ਸਵਾਲ ਇਹ ਵੀ ਹੈ ਕਿ ਮੌਕੇ ਦੀ ਮੌਜੂਦਾ ਸਥਿਤੀ ਮਨਜ਼ੂਰਸ਼ੁਦਾ ਨਕਸ਼ੇ ਅਤੇ ਬਿਲਡਿੰਗ ਪਲਾਨ ਦੇ ਅਨੁਸਾਰ ਹੈ ਜਾਂ ਨਹੀਂ? ਇਸ ਦੀ ਨਿਰਪੱਖ ਜਾਂਚ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵਲੋਂ ਕੀਤੀ ਜਾ ਸਕਦੀ ਹੈ। ਹਸਪਤਾਲ ਹੋਣ ਕਰਕੇ ਫਾਇਰ ਸੇਫ਼ਟੀ ਪ੍ਰਬੰਧ ਵੀ ਬੇਹੱਦ ਮਹੱਤਵਪੂਰਨ ਹਨ। ਇਸ ਲਈ ਮੰਗ ਕੀਤੀ ਜਾ ਰਹੀ ਹੈ ਕਿ ਸਬੰਧਿਤ ਵਿਭਾਗ ਇਹ ਵੀ ਜਾਂਚ ਕਰੇ ਕਿ ਹਸਪਤਾਲ ਦੀ ਮੌਜੂਦਾ ਫਾਇਰ ਐਨ.ਓ.ਸੀ. ਵੈਧ ਹੈ ਜਾਂ ਨਹੀਂ। ਫਾਇਰ ਸੇਫ਼ਟੀ ਪਲਾਨ ਅਨੁਸਾਰ ਸਾਰੇ ਪ੍ਰਬੰਧ ਮੌਕੇ ’ਤੇ ਮੌਜੂਦ ਹਨ ਜਾਂ ਨਹੀਂ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਫਾਇਰ ਟੈਂਡਰ ਲਈ ਲੋੜੀਂਦਾ ਰਸਤਾ ਪੂਰੀ ਤਰ੍ਹਾਂ ਖੁੱਲ੍ਹਾ ਰਹਿੰਦਾ ਜਾਂ ਨਹੀਂ। ਲੋਕਾਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਕਿਸੇ ਵਿਅਕਤੀ ਜਾਂ ਸੰਸਥਾ ਵਿਰੁੱਧ ਦੋਸ਼ ਵਜੋਂ ਦੇਖਣ ਦੀ ਬਜਾਏ ਨਗਰ ਨਿਗਮ ਅਤੇ ਸਬੰਧਿਤ ਵਿਭਾਗ ਨੂੰ ਮੌਕੇ ਦੀ ਨਿਰਪੱਖ ਜਾਂਚ ਕਰਕੇ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਜੇਕਰ ਕੋਈ ਕਬਜ਼ਾ, ਪਾਰਕਿੰਗ ਸਬੰਧੀ ਉਲੰਘਣਾ ਜਾਂ ਫਾਇਰ ਸੇਫ਼ਟੀ ਦੀ ਕਮੀ ਲੱਗਦੀ ਹੈ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਸਭ ਕੁੱਝ ਨਿਯਮਾਂ ਮੁਤਾਬਿਕ ਹੈ ਤਾਂ ਇਸ ਸਬੰਧੀ ਵੀ ਜਨਤਕ ਤੌਰ ’ਤੇ ਸਪਸ਼ਟਤਾ ਦਿੱਤੀ ਜਾਵੇ। ਜਦ ਇਸ ਸਬੰਧੀ ਹਸਪਤਾਲ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਨੇ ਤੋੜਿਆ ਆਮ ਲੋਕਾਂ ਦਾ ਲੱਕ, ਸਬਜ਼ੀਆਂ ਤੇ ਫਲਾਂ ਦੇ ਭਾਅ ਅਸਮਾਨੀ ਚੜ੍ਹੇ ਅਗਲੀ ਖ਼ਬਰ ਸੀ.ਟੀ. ਯੂਨੀਵਰਸਿਟੀ ਵਲੋਂ ਐਮਰਜੈਂਸੀ ਚਿਤਾਵਨੀ ਤਕਨਾਲੋਜੀ ਨਾਲ ਲੈਸ ਸਮਾਰਟ ਸੁਰੱਖਿਆ ਜੁੱਤੇ ਤਿਆਰ
Ad Position 24