04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸਰਕਾਰ ਜੀ ਕੌਣ ਸਾਰ ਲਵੇਗਾ ਹਲਕਾ ਦੱਖਣੀ ਦੀਆਂ ਖਸਤਾ ਹਾਲ ਸੜਕਾਂ ਦੀ

ਡਾਬਾ/ਲੁਹਾਰਾ, 3 ਅਕਤੂਬਰ-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਸਥਾਨਕ ਵਾਰਡ ਨੰਬਰ 37 ਦੀ ਬਰੋਟਾ ਰੋਡ ਨਹਿਰ ਤੋਂ ਜੈਡ ਮੋੜ ਤੱਕ, ਵਾਰਡ ਨੰਬਰ 38 ਪਿੰਡ ਲੁਹਾਰਾ ਦੀ ਫਿਰਨੀ, ਸਟਾਰ ਰੋਡ ਤੋਂ ਲੁਹਾਰਾ ਤੱਕ ਨਹਿਰ ਕਿਨਾਰੇ ਬਣੀ ਸੜਕ, ਵਾਰਡ ਨੰਬਰ 35 ਪਿੰਡ ਡਾਬਾ ਦੀ ਫਿਰਨੀ ਵਾਲੀ ਸੜਕ ਅਤੇ ਇੰਡਸਟਰੀ ਏਰੀਆ ਸੀ ਅਧੀਨ ਆਉਂਦੀਆਂ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਨਾ ਬਣੀਆਂ ਹੋਣ ਕਾਰਨ ਖਸਤਾ ਹਾਲ ਵਿਚ ਪਹੁੰਚ ਚੁੱਕੀਆਂ ਹਨ। ਬਰੋਟਾ ਰੋਡ ਸ਼ਿਮਲਾਪੁਰੀ ਨਿਵਾਸੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਕਤ ਸੜਕ ਦਾ ਨਵੇਂ ਸਿਰੇ ਤੋਂ ਨਿਰਮਾਣ ਤਾਂ ਕੀ ਹੋਣਾ ਸੀ ਬਲਕਿ ਇਸ ਸੜਕ ਨੂੰ ਰਿਪੇਅਰ ਵੀ ਨਹੀਂ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 04-10-2026


ਕੁਲਵੰਤ ਸਿੰਘ ਸੱਪਲ

 

ਡਾਬਾ/ਲੁਹਾਰਾ, 3 ਅਕਤੂਬਰ-ਵਿਧਾਨ ਸਭਾ ਹਲਕਾ ਦੱਖਣੀ ਅਧੀਨ ਆਉਂਦੀ ਸਥਾਨਕ ਵਾਰਡ ਨੰਬਰ 37 ਦੀ ਬਰੋਟਾ ਰੋਡ ਨਹਿਰ ਤੋਂ ਜੈਡ ਮੋੜ ਤੱਕ, ਵਾਰਡ ਨੰਬਰ 38 ਪਿੰਡ ਲੁਹਾਰਾ ਦੀ ਫਿਰਨੀ, ਸਟਾਰ ਰੋਡ ਤੋਂ ਲੁਹਾਰਾ ਤੱਕ ਨਹਿਰ ਕਿਨਾਰੇ ਬਣੀ ਸੜਕ, ਵਾਰਡ ਨੰਬਰ 35 ਪਿੰਡ ਡਾਬਾ ਦੀ ਫਿਰਨੀ ਵਾਲੀ ਸੜਕ ਅਤੇ ਇੰਡਸਟਰੀ ਏਰੀਆ ਸੀ ਅਧੀਨ ਆਉਂਦੀਆਂ ਸੜਕਾਂ ਪਿਛਲੇ ਲੰਬੇ ਸਮੇਂ ਤੋਂ ਨਾ ਬਣੀਆਂ ਹੋਣ ਕਾਰਨ ਖਸਤਾ ਹਾਲ ਵਿਚ ਪਹੁੰਚ ਚੁੱਕੀਆਂ ਹਨ। ਬਰੋਟਾ ਰੋਡ ਸ਼ਿਮਲਾਪੁਰੀ ਨਿਵਾਸੀਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਉਕਤ ਸੜਕ ਦਾ ਨਵੇਂ ਸਿਰੇ ਤੋਂ ਨਿਰਮਾਣ ਤਾਂ ਕੀ ਹੋਣਾ ਸੀ ਬਲਕਿ ਇਸ ਸੜਕ ਨੂੰ ਰਿਪੇਅਰ ਵੀ ਨਹੀਂ ਕੀਤਾ ਗਿਆ ਹੈ। ਉਕਤ ਸੜਕਾਂ ਵਿਚ ਕਈ ਜਗ੍ਹਾ ਵੱਡੇ ਵੱਡੇ ਖੱਡੇ ਬਣੇ ਹੋਣ ਕਾਰਨ ਦੋ ਪਹੀਆ ਵਾਹਨ ਚਾਲਕਾਂ ਦਾ ਡਿਗਣਾ ਆਮ ਗੱਲ ਹੋ ਚੁੱਕੀ ਹੈ ਅਤੇ ਇਲਾਕੇ ਦੇ ਚੁਣੇ ਹੋਏ ਨੁਮਾਇੰਦੇ ਉਕਤ ਸੜਕਾਂ ਤੋਂ ਦਿਨ ਵਿਚ ਕਈ ਵਾਰ ਲੰਘਦੇ ਹਨ, ਪਰ ਉਨ੍ਹਾਂ ਨੂੰ ਸੜਕ ਵਿਚ ਬਣੇ ਹੋਏ ਟੋਏ ਪਤਾ ਨਹੀਂ ਦਿਖਾਈ ਨਹੀਂ ਦਿੰਦੇ ਹਨ ਜਾਂ ਉਕਤ ਨੁਮਾਇੰਦੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਹੀ ਨਹੀਂ ਕਰਨਾ ਚਾਹੁੰਦੇ। ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਸੜਕਾਂ ਨੂੰ ਬਿਨਾਂ ਕਿਸੇ ਦੇਰੀ ਦੇ ਤੁਰੰਤ ਨਵੇਂ ਸਿਰੇ ਤੋਂ ਬਣਾਇਆ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਦੀਆਂ ਪਰੇਸ਼ਾਨੀਆਂ ਘੱਟ ਹੋ ਸਕਣ।

Ad Position 22
No active advertisement
ਪਿਛਲੀ ਖ਼ਬਰ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਵਾਲੀ ਲੜਕੀ ਖ਼ਿਲਾਫ਼ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਕੇਸ ਦਰਜ ਅਗਲੀ ਖ਼ਬਰ ਸਰਾਭਾ ਨਗਰ ਵਿਚ ਚੋਰਾਂ ਦਾ ਕਹਿਰ ਚੋਰਾਂ ਵਲੋਂ ਤਿੰਨ ਰੈਸਟੋਰੈਂਟਾਂ ਦੇ ਜਨਰੇਟਰਾਂ ਵਿਚੋਂ ਬੈਟਰੀਆਂ ਚੋਰੀ
Ad Position 24