29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਵ. ਮਾਤਾ ਹਰਜਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ

ਮੱਖੂ, 29 ਸਤੰਬਰ (ਕੁਲਵਿੰਦਰ ਸਿੰਘ)- ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਸਾਬਕਾ ਸਰਪੰਚ ਤਲਵੰਡੀ ਅਤੇ ਗੁਰਵਿੰਦਰ ਸਿੰਘ ਤਲਵੰਡੀ ਦੇ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਸੁਪਤਨੀ ਸਵ: ਅਮਰੀਕ ਸਿੰਘ ਵਾਸੀ ਪਿੰਡ ਤਲਵੰਡੀ ਨਿਪਾਲਾਂ ਬੀਤੇ ਦਿਨੀਂ ਆਸਟਰੇਲੀਆ ਦੀ ਧਰਤੀ ’ਤੇ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਅੱਜ ਉਨ੍ਹਾਂ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗ੍ਰਹਿ ਵਿਖੇ ਸੰਪੂਰਨ ਹੋਣ ਤੋਂ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 30-09-2026
ਮੱਖੂ, 29 ਸਤੰਬਰ (ਕੁਲਵਿੰਦਰ ਸਿੰਘ)- ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਸਾਬਕਾ ਸਰਪੰਚ ਤਲਵੰਡੀ ਅਤੇ ਗੁਰਵਿੰਦਰ ਸਿੰਘ ਤਲਵੰਡੀ ਦੇ ਸਤਿਕਾਰਯੋਗ ਮਾਤਾ ਹਰਜਿੰਦਰ ਕੌਰ ਸੁਪਤਨੀ ਸਵ: ਅਮਰੀਕ ਸਿੰਘ ਵਾਸੀ ਪਿੰਡ ਤਲਵੰਡੀ ਨਿਪਾਲਾਂ ਬੀਤੇ ਦਿਨੀਂ ਆਸਟਰੇਲੀਆ ਦੀ ਧਰਤੀ ’ਤੇ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਅੱਜ ਉਨ੍ਹਾਂ ਦੇ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਗ੍ਰਹਿ ਵਿਖੇ ਸੰਪੂਰਨ ਹੋਣ ਤੋਂ ਉਪਰੰਤ ਅੰਤਿਮ ਅਰਦਾਸ ਸਮਾਗਮ ਗੁਰਦੁਆਰਾ ਬਾਬਾ ਬਾਠਾਂ ਵਾਲਾ ਮੱਖੂ ਵਿਖੇ ਕਰਵਾਇਆ ਗਿਆ। ਜਿਸ ਦੌਰਾਨ ਬਾਬਾ ਬਾਠਾਂ ਵਾਲਾ ਦੇ ਹਜੂਰੀ ਰਾਗੀ ਜਥੇ ਵਲੋਂ ਕੀਰਤਨ ਦੀ ਹਾਜ਼ਰੀ ਅਤੇ ਸੰਤ ਬਾਬਾ ਭੁਪਿੰਦਰ ਸਿੰਘ ਦਮਦਮੀ ਟਕਸਾਲ ਵਾਲਿਆਂ ਵਲੋਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਵਿਸ਼ੇਸ ਉਪਰਾਲਾ ਕੀਤਾ। ਮਾਤਾ ਹਰਜਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹਰਪ੍ਰੀਤ ਸਿੰਘ ਹੀਰੋ ਜ਼ੀਰਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਮਹਿੰਦਰ ਸਿੰਘ ਲਹਿਰਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਮਾਂ ਦਾ ਕਰਜ਼ ਅਸੀਂ ਸਾਰੀ ਜ਼ਿੰਦਗੀ ਨਹੀਂ ਉਤਾਰ ਸਕਦੇ ਅਤੇ ਸਾਨੂੰ ਹਮੇਸ਼ਾ ਆਪਣੇ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣਾ ਜੀਵਨ ਸਫਲ ਬਣਾ ਸਕੀਏ। ਪਰਗਟ ਸਿੰਘ ਤਲਵੰਡੀ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਬਖੂਬੀ ਨਾਲ ਨਿਭਾਈ ਗਈ। ਇਸ ਅੰਤਿਮ ਅਰਦਾਸ ਸਮਾਗਮ ’ਚ ਮਾਤਾ ਹਰਜਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ’ਚ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ ਸੀਨੀਅਰ ਅਕਾਲੀ ਆਗੂ, ਫੁਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਪੰਜਾਬ, ਕੁਲਦੀਪ ਸਿੰਘ ਬੰਬ ਸਾਬਕਾ ਚੇਅਰਮੈਨ, ਜਸਵੰਤ ਸਿੰਘ ਸ਼ੋਭਾ ਰਸੂਲਪੁਰ ਸਰਕਲ ਪ੍ਰਧਾਨ ਮੱਖੂ, ਪਿਆਰਾ ਸਿੰਘ ਸਭਰਾ ਸਾਬਕਾ ਚੇਅਰਮੈਨ, ਨਛੱਤਰ ਸਿੰਘ ਸੰਧੂ ਮੱਲਾਂਵਾਲਾ ਸੀਨੀਅਰ ਅਕਾਲੀ ਆਗੂ, ਸਾਰਜ ਸਿੰਘ ਸਭਰਾ ਸਰਕਲ ਪ੍ਰਧਾਨ ਫਤਿਹਗੜ੍ਹ ਸਭਰਾ, ਤਰਸੇਮ ਸਿੰਘ ਲਾਲੀ ਜੀ ਕੇ, ਖੜਕ ਸਿੰਘ ਪੱਲੂ ਵਾਲਾ ਸਾਬਕਾ ਸਰਪੰਚ, ਸਰਬਜੀਤ ਸਿੰਘ ਬੂਹ ਸਾਬਕਾ ਸਰਪੰਚ, ਤਰਲੋਕ ਸਿੰਘ ਸੰਧੂ ਤਲਵੰਡੀ ਰਿਟਾਇਰ ਥਾਣੇਦਾਰ, ਸਰਪੰਚ ਜਸਵੰਤ ਸਿੰਘ ਤਲਵੰਡੀ, ਡਾਕਟਰ ਤਰਸੇਮ ਸਿੰਘ ਮਰਹਾਣਾ ਸਾਬਕਾ ਸਰਪੰਚ, ਗੁਰਮੀਤ ਸਿੰਘ ਨਿਜਾਮਦੀਨ ਵਾਲਾ ਸਰਪੰਚ, ਨੰਬਰਦਾਰ ਗੁਰਜੰਟ ਸਿੰਘ ਮੱਖੂ, ਲਛਮਣ ਸਿੰਘ ਅਮੀ ਵਾਲਾ ਸਾਬਕਾ ਸਰਪੰਚ, ਅਮਨਦੀਪ ਸਿੰਘ ਇਸਲਾਮਾਬਾਦ, ਬਲਵੀਰ ਸਿੰਘ ਸਾਬਕਾ ਸਰਪੰਚ ਵਸਤੀ ਵਸਾਵਾ ਸਿੰਘ, ਕੇਵਲ ਧਵਨ ਮੱਖੂ, ਜਥੇਦਾਰ ਸੁਖਮਿੰਦਰ ਸਿੰਘ ਲਹਿਰਾ, ਕਸ਼ਮੀਰ ਸਿੰਘ ਸਰਪੰਚ ਵਸਤੀ ਰਾਜ ਸਿੰਘ, ਗੁਰਦੇਵ ਸਿੰਘ ਤਲਵੰਡੀ, ਸੂਰਤ ਸਿੰਘ ਤਲਵੰਡੀ, ਗੁਰਮੇਲ ਸਿੰਘ,ਜੱਗਾ ਸਿੰਘ ਨੰਗਲ, ਨਿਸ਼ਾਨ ਸਿੰਘ ਤਲਵੰਡੀ ਨੰਬਰਦਾਰ, ਗੁਰਪ੍ਰੀਤ ਸਿੰਘ ਤਲਵੰਡੀ, ਰਾਜ ਸਿੰਘ ਝੰਡਾ ਬੱਗਾ, ਮੁਖਤਿਆਰ ਸਿੰਘ ਕੀਮੇਵਾਲੀ, ਹਰਜਿੰਦਰ ਸਿੰਘ ਅਕਬਰ ਵਾਲਾ, ਰਣਜੀਤ ਸਿੰਘ ਨੂਰਪੁਰ, ਹਰਚੰਦ ਸਿੰਘ ਸੰਧੂ ਰਸੂਲਪੁਰ, ਵੀਨੂ ਸ਼ਾਹ ਕੌਂਸਲਰ ਮੱਖੂ, ਲਖਵੀਰ ਸਿੰਘ ਕਿਲੀ ਗੁੱਦੇ, ਗੁਰਮੇਲ ਸਿੰਘ ਬੁਰਜ,ਬਲਵੀਰ ਸਿੰਘ ਤਲਵੰਡੀ, ਬਾਜ ਸਿੰਘ ਤਲਵੰਡੀ, ਪੰਜਾਬ ਸਿੰਘ ਵਸਤੀ ਰਾਜ ਸਿੰਘ ਆਦਿ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨੀਲੇਵਾਲਾ ’ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਮੁੜ ਬੁਲੰਦੀਆਂ ਛੂਹੇਗਾ : ਸੰਧੂ, ਭੁੱਲਰ
Ad Position 24