ਗਿੱਲ ਰੋਡ ਦੀ ਟੁੱਟੀ ਸੜਕ ’ ਤੇ ਆਖਰ ਗੂੰਜੀ ਕਾਰਵਾਈ ਦੀ ਆਵਾਜ਼
ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਗਿੱਲ ਰੋਡ ਦੀ ਖਸਤਾ ਹਾਲਤ ਨੂੰ ਲੈਕੇ ਲੋਕਾਂ ਦੀ ਪਰੇਸ਼ਾਨੀ ਸੰਬੰਧੀ ਅਜੀਤ ‘ਚ ਖਬਰ ਪ੍ਰਕਾਸ਼ਿਤ ਹੋਣ ਤੋ ਬਾਅਦ ਹੁਣ ਸੜਕ ਦੀ ਮੁਰੰਮਤ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਲੰਮੇ ਸਮੇਂ ਤੋ ਖਰਾਬ ਪਈ ਸੜਕ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਲੁਧਿਆਣਾ, 24 ਸਤੰਬਰ (ਭੁਪਿੰਦਰ ਸਿੰਘ ਬੈਂਸ)-ਗਿੱਲ ਰੋਡ ਦੀ ਖਸਤਾ ਹਾਲਤ ਨੂੰ ਲੈਕੇ ਲੋਕਾਂ ਦੀ ਪਰੇਸ਼ਾਨੀ ਸੰਬੰਧੀ ਅਜੀਤ ‘ਚ ਖਬਰ ਪ੍ਰਕਾਸ਼ਿਤ ਹੋਣ ਤੋ ਬਾਅਦ ਹੁਣ ਸੜਕ ਦੀ ਮੁਰੰਮਤ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਲੰਮੇ ਸਮੇਂ ਤੋ ਖਰਾਬ ਪਈ ਸੜਕ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਆਉਣ ਜਾਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਾਮਲਾ ਸਾਹਮਣੇ ਆਉਣ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਖੁਦ ਮੌਕੇ ਤੇ ਪੁੱਜੇ ਅਤੇ ਗਿੱਲ ਰੋਡ ਦੀ ਸਥਿਤੀ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਵਲੋਂ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਵੀ ਕਾਰਵਾਈ ਗਈ। ਕੰਮ ਸ਼ੁਰੂ ਹੋਣ ਨਾਲ ਇਲਾਕਾ ਵਾਸੀਆਂ ਨੂੰ ਰਾਹਤ ਦੀ ਉਮੀਦ ਬਣੀ ਹੈ। ਖਰਾਬ ਸੜਕ ’ਤੇ ਦੋ ਪਹੀਆ ਵਾਹਨਾਂ ਤੇ ਸਫਰ ਕਰਨ ਸਮੇਂ ਮੁਸ਼ਕਲ ਆ ਰਹੀ ਸੀ। ਆਵਾਜਾਈ ਵਾਲੇ ਇਸ ਰਸਤੇ ਦੀ ਸੜਕ ਬਣਾਉਣ ਨੂੰ ਲੈਕੇ ਇਲਾਕਾ ਵਾਸੀਆਂ ਵਲੋਂ ਵੀ ਲਗਾਤਾਰ ਧਿਆਨ ਦਿਵਾਇਆ ਜਾ ਰਿਹਾ ਸੀ। ਖਬਰ ਪ੍ਰਕਾਸ਼ਿਤ ਹੋਣ ਤੋ ਬਾਅਦ ਮਾਮਲਾ ਮੁੜ ਚਰਚਾ ਵਿਚ ਆਇਆ ਅਤੇ ਇਸ ਤੋਂ ਬਾਅਦ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਮੌਕੇ ਤੇ ਪੁੱਜਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਇਸ ਕਾਰਵਾਈ ਨਾਲ ਇਹ ਉਮੀਦ ਜਾਗੀ ਹੈ ਕਿ ਲੋਕਾਂ ਨੂੰ ਲੰਮੇ ਸਮੇਂ ਤੋ ਆ ਰਹੀ ਆਵਾਜਾਈ ਦੀ ਸਮੱਸਿਆ ਤੋਂ ਹੁਣ ਰਾਹਤ ਮਿਲੇਗੀ। ਹਾਲਾਂਕਿ ਹੁਣ ਸਥਾਨਕ ਲੋਕਾਂ ਦੀ ਨਜਰ ਕੰਮ ਦੀ ਗੁਣਵੱਤਾ ਅਤੇ ਇਸ ਦੇ ਮੁਕੰਮਲ ਹੋਣ ਦੇ ਸਮੇਂ ਤੇ ਰਹੇਗੀ। ਲੋਕਾਂ ਦੀ ਮੰਗ ਹੈ ਕਿ ਸੜਕ ਦਾ ਕੰਮ ਨਿਰਧਾਰਤ ਮਾਪਦੰਡਾਂ ਅਨੁਸਾਰ ਜਲਦ ਪੂਰਾ ਕੀਤਾ ਜਾਵੇ, ਤਾਂ ਜੋ ਸੜਕ ਬਣਨ ਤੋਂ ਬਾਅਦ ਇਸਦੀ ਹਾਲਤ ਮੁੜ ਖਰਾਬ ਨਾ ਹੋ ਸਕੇ।