25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿਚ ਮਹਿਲਾ ਉਦਮਤਾ ਸਬੰਧੀ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ

ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ ਵਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿਚ ਮਹਿਲਾ ਉਦਮਤਾ”ਵਿਸ਼ੇ ‘ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ 24 ਭਾਗੀਦਾਰਾਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 25-09-2026
ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਮੈਨੇਜਮੈਂਟ ਐਂਡ ਐਕਸਟੈਨਸ਼ਨ ਟਰੇਨਿੰਗ ਇੰਸਟੀਚਿਊਟ ਵਲੋਂ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿਚ ਮਹਿਲਾ ਉਦਮਤਾ”ਵਿਸ਼ੇ ‘ਤੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ 24 ਭਾਗੀਦਾਰਾਂ ਨੇ ਹਿੱਸਾ ਲਿਆ। ਸਿਖਲਾਈ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਵਿਚ ਉਦਮ ਸਥਾਪਤ ਕਰਨ ਦੇ ਮੌਕਿਆਂ, ਆਰਥਿਕ ਪੱਖ ਅਤੇ ਕਾਰੋਬਾਰੀ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਪ੍ਰੋਗਰਾਮ ਦੌਰਾਨ ਮਧੂ ਮੱਖੀ ਪਾਲਣ, ਖੁੰਬ ਉਤਪਾਦਨ, ਬਾਇਓ-ਐਂਜ਼ਾਈਮ ਤਿਆਰ ਕਰਨਾ, ਸਾਈਡਰ ਸਿਰਕਾ ਅਤੇ ਕੋਮਬੂਚਾ ਤਿਆਰ ਕਰਨਾ ਆਦਿ ਵੱਖ-ਵੱਖ ਉਦਮਾਂ ਦੇ ਆਰਥਿਕ ਪੱਖਾਂ ਅਤੇ ਸੰਭਾਵਨਾਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਪ੍ਰੋਗਰਾਮ ਦੀ ਇਕ ਵਿਸ਼ੇਸ਼ ਵਿਸ਼ੇਸ਼ਤਾ ਪਾਮੇਟੀ ਵਲੋਂ ਪਹਿਲਾਂ ਸਿਖਲਾਈ ਪ੍ਰਾਪਤ ਪੰਜ ਮਹਿਲਾ ਉਦਮੀਆਂ ਦੀ ਸ਼ਮੂਲੀਅਤ ਰਹੀ।ਇਸ ਮੌਕੇ ਡਾ. ਕੇ.ਬੀ. ਸਿੰਘ ਨੇ ਮਹਿਲਾਵਾਂ ਵਿਚ ਉਦਮਤਾ ਨੂੰ ਉਤਸ਼ਾਹਿਤ ਕਰਨ ਅਤੇ ਖੇਤੀਬਾੜੀ ਨਾਲ ਜੁੜੇ ਸਰੋਤਾਂ ਅਤੇ ਹੁਨਰਾਂ ਨੂੰ ਆਮਦਨ ਪੈਦਾ ਕਰਨ ਵਾਲੇ ਉੱਦਮਾਂ ਵਿਚ ਤਬਦੀਲ ਕਰਨ ਲਈ ਮੌਕੇ ਪੈਦਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਪ੍ਰੋਗਰਾਮ ਦਾ ਸਮਾਪਨ ਇਸ ਸੰਦੇਸ਼ ਨਾਲ ਹੋਇਆ ਕਿ ਖੇਤੀਬਾੜੀ ਆਧਾਰਿਤ ਉਦਮਤਾ ਮਹਿਲਾਵਾਂ ਲਈ ਆਮਦਨ ਵਧਾਉਣ, ਰੋਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਆਰਥਿਕ ਸਵੈ-ਨਿਰਭਰਤਾ ਵੱਲ ਵਧਣ ਦਾ ਪ੍ਰਭਾਵਸ਼ਾਲੀ ਸਾਧਨ ਬਣ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਗਿੱਲ ਰੋਡ ਦੀ ਟੁੱਟੀ ਸੜਕ ’ ਤੇ ਆਖਰ ਗੂੰਜੀ ਕਾਰਵਾਈ ਦੀ ਆਵਾਜ਼ ਅਗਲੀ ਖ਼ਬਰ ਸ਼ਾਲੀਮਾਰ ਸਕੂਲ , ਲੁਧਿਆਣਾ ਵਿਖੇ ‘ ਵਿਸ਼ਵ ਪੰਜਾਬੀ ਦਿਵਸ ’ ਉਤਸ਼ਾਹ ਨਾਲ ਮਨਾਇਆ
Ad Position 24