17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਐਸ.ਪੀ.ਐਸ. ਹਸਪਤਾਲ ਵਿਖੇ ਬੇਬੀ ਜੋਏ ਆਈ.ਵੀ.ਐਫ. ਫਰਟਿਲਿਟੀ ਕੇਂਦਰ ਦੀ ਸਥਾਪਨਾ

ਲੁਧਿਆਣਾ, 17 ਸਤੰਬਰ (ਡਾ. ਤਰਲੋਚਨ ਸਿੰਘ)-ਐਸ.

Ad Position 21
No active advertisement
ਅਜੀਤ ਡੈਸਕ 17-09-2026
ਲੁਧਿਆਣਾ, 17 ਸਤੰਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲਜ਼, ਲੁਧਿਆਣਾ ਵਿਖੇ ਬੇਬੀ ਜੋਏ ਆਈ.ਵੀ.ਐਫ. ਫਰਟਿਲਿਟੀ ਸੈਂਟਰ ਦਾ ਉਦਘਾਟਨ ਸਤਿਗੁਰੂ ਉਦੇ ਸਿੰਘ ਜੀ ਦੀ ਪਾਵਨ ਹਾਜ਼ਰੀ ਵਿਚ ਕੀਤਾ ਗਿਆ। ਇਹ ਸੈਂਟਰ ਰੀਪ੍ਰੋਡਕਟਿਵ ਮੈਡੀਸਨ ਅਤੇ ਐਡਵਾਂਸਡ ਫਰਟਿਲਿਟੀ ਕੇਅਰ ਸੇਵਾਵਾਂ ਦਾ ਵਿਸਤਾਰ ਕਰੇਗਾ। ਇੱਥੇ ਆਈ.ਵੀ.ਐਫ., ਆਈ. ਸੀ. ਐਸ. ਆਈ., ਆਈ. ਯੂ. ਆਈ. ਪੁਰਸ਼ ਅਤੇ ਮਹਿਲਾ ਬਾਂਝਪਨ ਦਾ ਇਲਾਜ, ਅੰਡਾ ਅਤੇ ਐਂਬ੍ਰਿਓ ਫ੍ਰੀਜ਼ਿੰਗ, ਫਰਟਿਲਿਟੀ ਇਵੈਲੂਏਸ਼ਨ ਅਤੇ ਕਾਊਂਸਲਿੰਗ ਵਰਗੀਆਂ ਸੇਵਾਵਾਂ ਉਪਲਬਧ ਹੋਣਗੀਆਂ। ਉਕਤ ਜਾਣਕਾਰੀ ਦਿੰਦਿਆਂ ਬੇਬੀ ਜੋਏ ਆਈ.ਵੀ.ਐਫ. ਦੇ ਡਾਇਰੈਕਟਰ ਵਿਵੇਕ ਕੋਹਲੀ ਅਤੇ ਜਗਤਜੀਤ ਸਿੰਘ ਨੇ ਲੈਬ ਡਾਇਰੈਕਟਰ ਡਾ. ਗੁਰਪ੍ਰੀਤ ਕੌਰ ਕੋਹਲੀ ਦੇ ਨਾਲ ਕਿਹਾ ਕਿ ਹਰ ਦੰਪਤੀ ਦੀ ਫਰਟਿਲਿਟੀ ਯਾਤਰਾ ਵੱਖਰੀ ਹੁੰਦੀ ਹੈ। ਸਾਡਾ ਧਿਆਨ ਵਿਅਕਤੀਗਤ, ਨੈਤਿਕ ਅਤੇ ਵਿਗਿਆਨਕ ਸਬੂਤਾਂ ’ਤੇ ਆਧਾਰਿਤ ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਹਰ ਪੜਾਅ ‘ਤੇ ਸਹੀ ਜਾਣਕਾਰੀ, ਪਾਰਦਰਸ਼ੀ ਸੰਚਾਰ ਅਤੇ ਕਾਊਂਸਲਿੰਗ ਮੁਹੱਈਆ ਕਰਵਾਉਣ ‘ਤੇ ਰਹੇਗਾ। ਐਸ.ਪੀ.ਐਸ. ਹਸਪਤਾਲਜ਼ ਦੇ ਸੀ.ਓ.ਓ. ਯੋਗੇਂਦਰ ਨਾਥ ਅਵਧਿਆ ਨੇ ਕਿਹਾ ਕਿ ਫਰਟਿਲਿਟੀ ਇਲਾਜ ਵਿਚ ਡਾਇਗਨੋਸਟਿਕਸ, ਗਾਇਨੀਕੋਲੋਜੀ, ਨਿਓਨੇਟੋਲੋਜੀ ਅਤੇ ਹੋਰ ਵਿਸ਼ੇਸ਼ ਸੇਵਾਵਾਂ ਦੇ ਬਿਹਤਰ ਸਹਿਯੋਗ ਦੀ ਲੋੜ ਹੁੰਦੀ ਹੈ। ਇਹ ਸੈਂਟਰ ਮਰੀਜ਼ਾਂ ਨੂੰ ਇਕੋ ਛੱਤ ਹੇਠ ਸਮੂਹਿਕ ਅਤੇ ਸੁਚੱਜੀ ਦੇਖਭਾਲ ਪ੍ਰਦਾਨ ਕਰਨ ਵਿਚ ਮਦਦਗਾਰ ਹੋਵੇਗਾ। ਐਸ.ਪੀ.ਐਸ. ਹਸਪਤਾਲਜ਼ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਸੰਧੂ ਨੇ ਕਿਹਾ ਕਿ ਬੇਬੀ ਜੋਏ ਆਈ.ਵੀ.ਐਫ. ਦੀ ਸ਼ੁਰੂਆਤ ਸਾਡੀਆਂ ਵਿਸ਼ੇਸ਼ ਸਿਹਤ ਸੇਵਾਵਾਂ ਵਿਚ ਇਕ ਮਹੱਤਵਪੂਰਨ ਵਾਧਾ ਹੈ। ਸਾਡਾ ਉਦੇਸ਼ ਦੰਪਤੀਆਂ ਨੂੰ ਤਜਰਬੇਕਾਰ ਮਾਹਿਰਾਂ, ਆਧੁਨਿਕ ਤਕਨਾਲੋਜੀ ਅਤੇ ਭਰੋਸੇਯੋਗ ਹਸਪਤਾਲੀ ਮਾਹੌਲ ਵਿਚ ਉਚ ਪੱਧਰੀ ਫਰਟਿਲਿਟੀ ਇਲਾਜ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲਜ਼ 350 ਬੈੱਡਾਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਹੈ, ਜੋ 21 ਸਾਲਾਂ ਤੋਂ ਵੱਧ ਸਮੇਂ ਤੋਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਹਸਪਤਾਲ ਵਿਚ 150 ਤੋਂ ਵੱਧ ਡਾਕਟਰ ਅਤੇ 100 ਤੋਂ ਵੱਧ ਆਈ.ਸੀ. ਯੂ ਬੈੱਡ ਹਨ, ਜਿਨ੍ਹਾਂ ਵਿਚ ਮੈਡੀਕਲ, ਸਰਜੀਕਲ, ਨਿਊਰੋ, ਕਾਰਡੀਅਕ, ਪੀ.ਆਈ.ਸੀ.ਯੂ. ਅਤੇ ਐਨ. ਆਈ.ਸੀ.ਯੂ. ਸਹੂਲਤਾਂ ਸ਼ਾਮਿਲ ਹਨ। ਹਸਪਤਾਲ ਵਿਚ ਐਮਰਜੈਂਸੀ ਅਤੇ ਕ੍ਰਿਟਿਕਲ ਕੇਅਰ ਸੇਵਾਵਾਂ ਵੀ ਉਪਲਬਧ ਹਨ। ਉਨ੍ਹਾਂ ਕਿਹਾ ਕਿ ਬੇਬੀ ਜੋਏ ਆਈ.ਵੀ.ਐਫ. ਫਰਟਿਲਿਟੀ ਸੈਂਟਰ ਦੀ ਸ਼ੁਰੂਆਤ ਨਾਲ ਐਸ.ਪੀ.ਐਸ. ਹਸਪਤਾਲਜ਼ ਨੇ ਮਹਿਲਾ ਸਿਹਤ, ਮਾਤਰਤਵ ਅਤੇ ਪ੍ਰਜਨਨ ਸਿਹਤ ਨਾਲ ਜੁੜੀਆਂ ਆਪਣੀਆਂ ਵਿਸ਼ੇਸ਼ ਸੇਵਾਵਾਂ ਦਾ ਹੋਰ ਵਿਸਤਾਰ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਸੁਖਜੀਤ ਪਾਲ ਸਿੰਘ ਨੇ ਸੰਭਾਲਿਆ ਪੀ . ਏ . ਯੂ . ਦੇ ਨਵੇਂ ਰਜਿਸਟਰਾਰ ਦਾ ਅਹੁਦਾ ਅਗਲੀ ਖ਼ਬਰ ਠੇਕੇਦਾਰ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Ad Position 24