ਸੀਸੂ ਨੇ ਵਿਸ਼ਵ ਮਿਆਰ ਦਿਵਸ ’ਤੇ ਖੇਤੀਬਾੜੀ ਉਪਕਰਨ ਉਦਯੋਗ ਲਈ ਐਮ.ਐਸ.ਐਮ.ਈ. ਨਾਲ ਕੀਤੀ ਮੀਟਿੰਗ
ਲੁਧਿਆਣਾ, 16 ਸਤੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ. ਆਈ.
ਲੁਧਿਆਣਾ, 16 ਸਤੰਬਰ (ਜਤਿੰਦਰ ਭੰਬੀ)-ਚੈਂਬਰ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀਸੂ) ਨੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ.) ਚੰਡੀਗੜ੍ਹ ਬਰਾਂਚ ਦਫ਼ਤਰ ਦੇ ਸਹਿਯੋਗ ਨਾਲ, ਵਿਸ਼ਵ ਮਿਆਰ ਦਿਵਸ ਦੇ ਮੌਕੇ ’ਤੇ ਸੀਸੂ ਦੇ ਦਫ਼ਤਰ ਵਿਖੇ ਖੇਤੀਬਾੜੀ ਉਪਕਰਨ ਉਦਯੋਗ ਲਈ ਐਮ.ਐਸ.ਐਮ.ਈ. ਨਾਲ ਮੀਟਿੰਗ ਕੀਤੀ। ਸੀਸੂ ਮੈਂਬਰਾਂ ਨੇ ਦੱਸਿਆ ਕਿ ਇਸ ਮੀਟਿੰਗ ਦਾ ਮਕਸਦ ਇਕ ਸਥਾਈ ਭਵਿੱਖ ਲਈ ਮਿਆਰ-ਸਤਤ ਭਵਿੱਖ ਦੇ ਲਈ ਮਿਆਰ ਵਿਸ਼ੇ ਤਹਿਤ ਖੇਤੀਬਾੜੀ ਉਪਕਰਨ ਨਿਰਮਾਤਾਵਾਂ, ਉਦਯੋਗ ਪ੍ਰਤੀਨਿਧੀਆਂ ਅਤੇ ਹਿੱਸੇਦਾਰਾਂ ਨੂੰ ਸੈਕਟਰ ਨੂੰ ਪ੍ਰਭਾਵਿਤ ਕਰਨ ਵਾਲੇ ਗੁਣਵੱਤਾ ਮਾਪਦੰਡਾਂ ਅਤੇ ਪਾਲਣਾ ਦੀਆਂ ਜ਼ਰੂਰਤਾਂ ’ਤੇ ਚਰਚਾ ਕਰਨਾ ਸੀ। ਬੀ.ਆਈ.ਐਸ. ਚੰਡੀਗੜ੍ਹ ਬਰਾਂਚ ਦਫ਼ਤਰ ਦੀ ਡਾਇਰੈਕਟਰ ਅਤੇ ਮੁਖੀ ਸ਼ਾਲੂ ਵਰਸ਼ਨੀ ਨੇ ਸੰਬੰਧਿਤ ਭਾਰਤੀ ਮਿਆਰਾਂ ਬੀ.ਆਈ.ਐਸ. ਗੁਣਵੱਤਾ ਨਿਯੰਤਰਨ ਆਦੇਸ਼ਾਂ, ਜ਼ਰੂਰਤਾਂ ਅਤੇ ਟੈਸਟਿੰਗ ਪ੍ਰਕਿਰਿਆਵਾਂ ’ਤੇ ਇਕ ਸੂਝਵਾਨ ਸੈਸ਼ਨ ਦਿੱਤਾ। ਐਮ.ਐਸ.ਐਮ.ਈ. ਡੀ.ਐਫ.ਓ. ਲੁਧਿਆਣਾ ਦੇ ਡਿ ਪਟੀ ਡਾਇਰੈਕਟਰ ਪੰਕਜ ਝਾਅ ਨੇ ਵੀ ਭਾਗੀਦਾਰਾਂ ਨੂੰ ਸੰਬੋਧਨ ਕੀਤਾ ਅਤੇ ਐਮ.ਐਸ.ਐਮ.ਈ. ਲਈ ਗੁਣਵੱਤਾ, ਮਾਨਕੀਕਰਨ ਅਤੇ ਸਰਕਾਰੀ ਸਹਾਇਤਾ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਇਸ ਮੌਕੇ ਸੀਸੂ ਦੇ ਸੰਯੁਕਤ ਸਕੱਤਰ ਡਾ. ਐਸ.ਬੀ. ਸਿੰਘ ਨੇ ਚਰਚਾਵਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਉਦਯੋਗ ਨਾਲ ਸਬੰਧਿਤ ਚਿੰਤਾਵਾਂ ਅਤੇ ਸੁਝਾਅ ਉਠਾਏ। ਇਸ ਲਈ ਸੀਸੂ ਨੇ ਬੀ.ਆਈ.ਐਸ. ਅਤੇ ਐਮ.ਐਸ.ਐਮ.ਈ. ਡੀ.ਐਫ.ਓ. ਲੁਧਿਆਣਾ ਦੀ ਸ਼ਲਾਘਾ ਕੀਤੀ।