06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਮੈਂਬਰ ਗੁਰਦੁਆਰਾ ਨਾਨਕ ਝੀਰਾ ਬਿਦਰ ਵਿਖੇ ਹੋਏ ਨਤਮਸਤਕ

ਲੁਧਿਆਣਾ, 5 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਲਿਆ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜਥਾ, ਜੋ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਡਾ. ਸਵਰਾਜ ਸਿੰਘ ਉਘੇ ਇਤਿਹਾਸਕਾਰ, ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕਨਵੀਨਰ ਬਲਦੇਵ ਬਾਵਾ, ਕਨਵੀਨਰ ਯਾਤਰਾ ਜਸਵੰਤ ਸਿੰਘ ਛਾਪਾ, ਤਰਲੋਚਨ ਸਿੰਘ ਬਿਲਾਸਪੁਰ, ਸਰਪ੍ਰਸਤ ਬੀਬੀ ਸਰਬਜੀਤ ਕੌਰ ਮਾਂਗਟ, ਸਿੱਖ ਪ੍ਰਚਾਰਕ ਜਗਜੀਵਨ ਸਿੰਘ ਸਫ਼ਰੀ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਤਰਲੋਚਨ ਸਿੰਘ ਸਫ਼ਰੀ, ਮਹਿਲਾ ਪ੍ਰਧਾਨ ਕਰਮਜੀਤ ਕੌਰ ਛੰਦੜਾਂ ਦੀ ਸਰਪ੍ਰਸਤੀ ਹੇਠ 30 ਅਗਸਤ ਨੂੰ ਰਵਾਨਾ ਹੋਇਆ ਸੀ, ਅੱਜ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ 318ਵਾਂ ਮਿਲਾਪ ਦਿਹਾੜਾ ਮਨਾਉਣ ਤੋਂ ਬਾਅਦ ਗੁਰਦੁਆਰਾ ਨਾਨਕ ਝੀਰਾ ਬਿਦਰ ਪਹੁੰਚਿਆ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਲੁਧਿਆਣਾ, 5 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਚੱਲਿਆ ਅੰਤਰਰਾਸ਼ਟਰੀ ਫਾਊਂਡੇਸ਼ਨ ਦਾ ਜਥਾ, ਜੋ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ ਮਲਕੀਤ ਸਿੰਘ ਦਾਖਾ, ਡਾ. ਸਵਰਾਜ ਸਿੰਘ ਉਘੇ ਇਤਿਹਾਸਕਾਰ, ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕਨਵੀਨਰ ਬਲਦੇਵ ਬਾਵਾ, ਕਨਵੀਨਰ ਯਾਤਰਾ ਜਸਵੰਤ ਸਿੰਘ ਛਾਪਾ, ਤਰਲੋਚਨ ਸਿੰਘ ਬਿਲਾਸਪੁਰ, ਸਰਪ੍ਰਸਤ ਬੀਬੀ ਸਰਬਜੀਤ ਕੌਰ ਮਾਂਗਟ, ਸਿੱਖ ਪ੍ਰਚਾਰਕ ਜਗਜੀਵਨ ਸਿੰਘ ਸਫ਼ਰੀ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਵਾਈਸ ਪ੍ਰਧਾਨ ਤਰਲੋਚਨ ਸਿੰਘ ਸਫ਼ਰੀ, ਮਹਿਲਾ ਪ੍ਰਧਾਨ ਕਰਮਜੀਤ ਕੌਰ ਛੰਦੜਾਂ ਦੀ ਸਰਪ੍ਰਸਤੀ ਹੇਠ 30 ਅਗਸਤ ਨੂੰ ਰਵਾਨਾ ਹੋਇਆ ਸੀ, ਅੱਜ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ 318ਵਾਂ ਮਿਲਾਪ ਦਿਹਾੜਾ ਮਨਾਉਣ ਤੋਂ ਬਾਅਦ ਗੁਰਦੁਆਰਾ ਨਾਨਕ ਝੀਰਾ ਬਿਦਰ ਪਹੁੰਚਿਆ। ਇਸ ਸਮੇਂ ਗੁਰੂ ਘਰ ਵਿਖੇ ਦੀਵਾਨ ਸਜਾਏ ਗਏ। ਬਲਦੇਵ ਸਿੰਘ ਦੇ ਢਾਡੀ ਜਥੇ ਨੇ ਬਾਬੇ ਨਾਨਕ ਦੀ ਧਰਤੀ ਦਾ ਗੁਣਗਾਨ ਕੀਤਾ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਨੇ ਖਾਰੇ ਪਾਣੀ ਦੇ ਚਸ਼ਮੇ ਨੂੰ ਮਿੱਠੇ ਪਾਣੀ ਦੇ ਚਸ਼ਮੇ ਵਿਚ ਬਦਲ ਦਿੱਤਾ। ਇਸ ਸਮੇਂ ਬਲਵੀਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਨਾਨਕ ਝੀਰਾ ਨੇ ਦੱਸਿਆ ਕਿ ਬਿਦਰ ਦੀ ਧਰਤੀ ਨੇ ਹੀ ਪੰਜ ਪਿਆਰਿਆਂ ਵਿਚੋਂ ਇਕ ਪਿਆਰੇ ਭਾਈ ਸਾਹਿਬ ਨੂੰ ਜਨਮ ਦਿੱਤਾ। ਇਸ ਸਮੇਂ ਸ਼੍ਰੀ ਬਾਵਾ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਖ਼ੁਸ਼ਕਿਸਮਤ ਹਾਂ ਜੋ ਇਸ ਪਵਿੱਤਰ ਇਤਿਹਾਸਿਕ ਗੁਰੂਆਂ ਦੀ ਚਰਨਛੋਹ ਪ੍ਰਾਪਤ ਧਰਤੀ ’ਤੇ ਪਹੁੰਚੇ ਅਤੇ ਇਸ ਇਤਿਹਾਸਿਕ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ। ਜਥੇ ਦੀਆਂ ਸਮੂਹ ਸੰਗਤਾਂ ਨੂੰ ਲੰਗਰ ਛਕਾਉਣ ਵਾਲੇ ਅ ਤੇ ਸਨਮਾਨ ਦੇਣ ਵਾਲੇ ਗੁਰਦੀਪ ਸਿੰਘ, ਜੋ ਆਰਮੀ ਦੇ ਇੰਜ. ਵਿੰਗ (ਐਮ.ਈ.ਐਸ.) ਦੇ ਜੀ.ਈ. ਹਨ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ, ਜੋ ਮਲਕੀਤ ਸਿੰਘ ਦਾਖਾ ਸਾਬਕਾ ਮੰਤਰੀ ਦੇ ਕਰੀਬੀ ਰਿਸ਼ਤੇਦਾਰ ਵੀ ਹਨ। ਇਸ ਸਮੇਂ ਜਥੇ ਵਿਚ ਸੋਨੀਆ ਅਰੋੜਾ ਪ੍ਰਦੀਪ ਭੋਲਾ ਗਵਾਲੀਅਰ, ਮਨੀ ਦਾਖਾ, ਬਲਜਿੰਦਰ ਸਿੰਘ, ਨਿਰਮਲ ਪੰਡੋਰੀ, ਡਾਇਰੈਕਟਰ ਪਰਮਜੀਤ ਸਿੰਘ ਮੋਗਾ, ਦੀਪਾ ਬਾਵਾ, ਤਜਿੰਦਰਪਾਲ ਰਾਜੂ ਧੀਰ, ਧਰਮਪਾਲ ਮੰਨਾ, ਬਲਦੇਵ ਸਿੰਘ ਮੋਗਾ, ਨਿਰਮਲ ਸਿੰਘ ਲਾਪਰਾਂ, ਰਣਜੀਤ ਸਿੰਘ ਸਾਹਨੇਵਾਲ, ਸਾਧੂ ਰਾਮ ਭੱਟ ਮਾਜਰਾ, ਬੇਅੰਤ ਸਿੰਘ ਬਿਲਾਸਪੁਰ, ਤਰਲੋਚਨ ਸਿੰਘ ਬਿਲਾਸਪੁਰ, ਸਾਧੂ ਸਿੰਘ ਪਟਵਾਰੀ, ਦਿਆਲ ਸਿੰਘ ਦੋਰਾਹਾ, ਗੁਰਵਿੰਦਰ ਕੌਰ, ਅਮਨਦੀਪ ਬਾਵਾ, ਬਲਜਿੰਦਰ ਸਿੰਘ, ਜੁਗਰਾਜ ਸਿੰਘ, ਪ੍ਰਦੀਪ ਕੁਮਾਰ, ਗੁਰਿੰਦਰ ਕੌਰ ਖਹਿਰਾ, ਸੰਤੋਖ ਸਿੰਘ, ਮਨਵਿੰਦਰ ਸਿੰਘ ਮਨੀ, ਹਰਜੀਤ ਸਿੰਘ ਖਾਲਸਾ, ਢਾਡੀ ਬਲਦੇਵ ਸਿੰਘ, ਸੁਸ਼ੀਲ ਕੁਮਾਰ ਸ਼ੀਲਾ, ਸ਼੍ਰੀਮਤੀ ਸ਼ੀਲਾ ਰਾਣੀ, ਪਰਮਜੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਇੰਦਰਜੀਤ ਕੌਰ, ਪ੍ਰਿੰਸੀਪਲ ਦਲਜੀਤ ਕੌਰ, ਕਮਲਜੀਤ ਕੌਰ, ਇੰਦਰਜੀਤ ਕੌਰ, ਦਲਜੀਤ ਕੌਰ, ਸੰਤੋਖ ਸਿੰਘ, ਸਤਨਾਮ ਸਿੰਘ, ਚਾਨਣ ਸਿੰਘ ਆਦਿ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਮੁਫ਼ਤ ਅਲਾਟ ਕੀਤੇ ਅਨਾਜ ਦੀ ਵੰਡ ’ਚ ਵਾਧਾ ਵਿਭਾਗ ਨੂੰ ਹੁਣ 15 ਸਤੰਬਰ ਤੱਕ ਅਨਾਜ ਦੀ ਵੰਡ ਯਕੀਨੀ ਬ... ਅਗਲੀ ਖ਼ਬਰ ਕਰਮਜੀਤ ਸਿੰਘ ਗਰੇਵਾਲ ਨੇ ਸਰਕਾਰੀ ਸਕੂਲ ਖਾਸੀ ਕਲਾਂ ਵਿਖੇ ਨਿੱਜੀ ਖਰਚੇ ’ਤੇ ਕੀਤੀ ਅਧਿਆਪਕਾਂ ਦੀ ਨਿਯੁਕਤੀ
Ad Position 24