03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਾਮਾਨ ਲੈਣ ਉਪਰੰਤ ਬਿੱਲਾਂ ਦੀ ਪੈਮੇਂਟ ਨਾ ਕਰਨ ਤੇ ਰਘੂਨਾਥ ਹਸਪਤਾਲ ਦੀ ਮੈਨੇਜਮੈਂਟ ਖ਼ਿ ਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਬਾਹਰ ਰੋਸ ਪ੍ਰਦਰਸ਼ਨ

ਲੁਧਿਆਣਾ, 3 ਸਤੰਬਰ (ਡਾ. ਤਰਲੋਚਨ ਸਿੰਘ)-ਰਘੂਨਾਥ ਹਸਪਤਾਲ ਦੀ ਮੈਨੇਜਮੈਂਟ ਖਿਲਾਫ਼ ਟੀਟੂ ਬਾਣੀਆ ਦੀ ਅਗਵਾਈ ਹੇਠ ਲੋਕਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਲੁਧਿਆਣਾ, 3 ਸਤੰਬਰ (ਡਾ. ਤਰਲੋਚਨ ਸਿੰਘ)-ਰਘੂਨਾਥ ਹਸਪਤਾਲ ਦੀ ਮੈਨੇਜਮੈਂਟ ਖਿਲਾਫ਼ ਟੀਟੂ ਬਾਣੀਆ ਦੀ ਅਗਵਾਈ ਹੇਠ ਲੋਕਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਟੀਟੂ ਬਾਣੀਆ ਬੈਂਡ ਵਾਜਿਆਂ ਨਾਲ ਪਹੁੰਚੇ ਅਤੇ ਸੁੱਤੇ ਪਏ ਪੁਲਿਸ ਪ੍ਰਸ਼ਾਸਨ ਨੂੰ ਜਗਾਉਣ ਦਾ ਯਤਨ ਕੀਤਾ। ਪ੍ਰਦਰਸ਼ਨਕਾਰੀਆਂ ’ਚ ਸ਼ਾਮਿਲ ਪੀੜਤ ਅਨਿਲ ਕੁਮਾਰ ਜੈਨ ਨੇ ਦੱਸਿਆ ਕਿ ਉਨ੍ਹਾਂ ਦਾ ਜੈਨ ਸੈਨਟਰੀ ਐਂਡ ਹਾਰਡਵੇਅਰ ਸਟੋਰ ਹੰਬੜਾਂ ਵਿਖੇ ਹੈ। ਉਨ੍ਹਾਂ ਕਥਿਤ ਤੌਰ ’ਤੇ ਦੋਸ਼ ਲਗਾਇਆ ਕਿ ਰਘੂਨਾਥ ਹਸਪਤਾਲ ਦੀ ਮੈਨੇਜਮੈਂਟ ਵਲੋਂ ਤਿੰਨ ਸਾਲ ਪਹਿਲਾਂ ਉਨ੍ਹਾਂ ਦੇ ਸਟੋਰ ਤੋਂ ਸਮਾਨ ਖਰੀਦਿਆ ਸੀ, ਜਿਸਦੀ ਕੁਝ ਪੈਮੇਂਟ ਉਨ੍ਹਾਂ ਵਲੋਂ ਪਹਿਲਾਂ ਦੇ ਦਿੱਤੀ ਗਈ ਸੀ ਅਤੇ ਬਾਕੀ ਰਕਮ 1 ਲੱਖ 7 ਹਜ਼ਾਰ ਰੁਪਏ ਬਾਅਦ ਵਿਚ ਦੇਣ ਬਾਰੇ ਕਿ ਹਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਮੈਨੇਜਮੈਂਟ ਨਾਲ ਵਾਰ ਵਾਰ ਗੱਲ ਕਰਨ ਦੇ ਬਾਵਜੂਦ ਵੀ ਉਨਾਂ ਨੂੰ ਰਕਮ ਨਹੀਂ ਦਿੱਤੀ ਗਈ, ਉਲਟਾ ਉਨ੍ਹਾਂ ਵਿਰੁੱਧ ਹੀ ਪ ੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਕਿ ਇਨਾਂ ਨੇ ਜਾਅਲੀ ਬਿੱਲ ਲਗਾਏ ਹਨ, ਜਦ ਕਿ ਸਾਡੇ ਕੋਲ ਅਸਲ ਬਿੱਲ ਅਤੇ ਰਸੀਦਾਂ ਵੀ ਮੌਜੂਦ ਹਨ, ਜਿਨਾਂ ਉਪਰ ਮੈਨੇਜਮੈਂਟ ਕਮੇਟੀ ਦੇ ਦਸਤਖ਼ਤ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਉਨਾਂ ਨੂੰ ਇਨਸਾਫ਼ ਲਈ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਧਰਨਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਟੀਟੂ ਬਾਣੀਆ ਨੇ ਪੁਲਿਸ ਕਮਿਸ਼ਨਰ ਤੋਂ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਦੁਕਾਨਦਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ 1 ਸਾਲ ਤੋਂ ਦੁਕਾਨਦਾਰ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਠੱਗੀ ਮਾਰਨ ਵਾਲੇ ਹਸਪਤਾਲ ਦੀ ਮੈਨੇਜਮੈਂਟ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਧਰਨੇ ਦੇਣ ਲਈ ਮਜ਼ਬੂਰ ਨਾ ਹੋਣਾ ਪਵੇ। ਜਦੋਂ ਇਸ ਸਬੰਧੀ ਰਘੁਨਾਥ ਹਸਪਤਾਲ ਮੈਨੇਜਮੈਂਟ ਕਮੇਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।
Ad Position 22
No active advertisement
ਪਿਛਲੀ ਖ਼ਬਰ ਮੈੜ ਦੀ ਚੱਕੀ ਤੋਂ ਡਾਬਾ ਪਿੰਡ ਨੂੰ ਜਾਂਦੀ ਸੜਕ ਦਾ ਕੰਮ ਰੁਕਣ ਕਾਰਨ ਇਲਾਕਾ ਵਾਸੀਆਂ ’ ਚ ਭਾਰੀ ਰੋਸ ਅਗਲੀ ਖ਼ਬਰ ਡੀ.ਐਮ.ਸੀ. ਕਾਲਜ ਅਤੇ ਹਸਪਤਾਲ ਲੁਧਿਆਣਾ ਨੇ ਨੂਰਪੁਰ ਬੇਟ ਨੂੰ ਦਿੱਤਾ 1000 ਬੂਟਾ
Ad Position 24