31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਯਾਤਰਾ ਦਾ ਲੁਧਿਆਣਾ ਸਮੇਤ ਕਈ ਥਾਵਾਂ ’ ਤੇ ਸਵਾਗਤ

ਖੰਨਾ, 30 ਅਗਸਤ (ਸ. ਰ.)

Ad Position 21
No active advertisement
ਮਾਤਾ ਜਸਵੰਤ ਕੌਰ ਨਮਿਤ ਅੰਤਿਮ ਅਰਦਾਸ 6 ਸਤੰਬਰ ਨੂੰ ਪਿੰਡ ਰਾਜੇਵਾਲ ਵਿਚ 31-08-2026
ਖੰਨਾ, 30 ਅਗਸਤ (ਸ. ਰ.)-ਅਜੀਤ ਦੇ ਜੌੜੇਪੁਲ ਜਰਗ ਤੋਂ ਪੱਤਰਕਾਰ ਅਤੇ ਪੰਜਾਬ ਦੇ ਪ੍ਰਸਿੱਧ ਗੀਤ ਲੇਖਕ ਪ੍ਰਗਟ ਸਿੰਘ ਪਾਲਾ ਰਾਜੇਵਾਲੀਆ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਮਾਤਾ ਜਸਵੰਤ ਕੌਰ ਕੱਲ 90 ਸਾਲ ਦੀ ਉਮਰ ਵਿੱਚ ਗੁਰੂ ਚਰਨਾਂ ਵਿਚ ਜਾ ਬਿਰਾਜੇ। ਮਾਤਾ ਜਸਵੰਤ ਕੌਰ ਬਹੁਤ ਹੀ ਧਾਰਮਿਕ ਰੁਚੀ ਵਾਲੇ ਬਜੁਰਗ ਔਰਤ ਸਨ। ਉਹ ਆਪਣੇ ਪਿੱਛੇ ਇਕ ਬੇਟਾ, ਤਿੰਨ ਬੇਟੀਆਂ ਅਤੇ ਦੋਹਤੇ ਦੋਹਤੀਆਂ ਤੋਂ ਇਲਾਵਾ ਇਕ ਪੋਤੀ ਮਹਿਕਪ੍ਰੀਤ ਕੌਰ ਕੈਨੇਡਾ ਵੀ ਛੱਡ ਗਏ ਹਨ। ਪਾਲਾ ਰਾਜੇਵਾਲੀਆ ਨਾਲ ਅਫ਼ਸੋਸ ਪ੍ਰਗਟ ਕਰਨ ਵਾਲਿਆਂ ਵਿਚ ਅਜੀਤ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ, ਪੰਜਾਬ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਪੰਜਾਬ ਦੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਤੇਜ ਪ੍ਰਕਾਸ਼ ਸਿੰਘ ਕੋਟਲੀ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ, ਅਜੀਤ ਦੇ ਬਿਊਰੋ ਇੰਚਾਰਜ ਅਤੇ ਪੰਜਾਬ ਯੂਨੀਅਨ ਆਫ਼ ਜਰਨਾਲਿਸਟਸ ਦੇ ਪ੍ਰਧਾਨ ਹਰਜਿੰਦਰ ਸਿੰਘ ਲਾਲ, ਸਾਬਕ ਮੰਤਰੀ ਮਲਕੀਤ ਸਿੰਘ ਦਾਖਾ, ਜਿਲ੍ਹਾ ਕਾਂਗਰਸ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ, ਸੀ. ਕਾਂਗਰਸੀ ਨੇਤਾ ਰਜਿੰਦਰ ਸਿੰਘ ਲੱਖਾ ਰੌਣੀ, ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਅਕਾਲੀ ਦਲ ਦੇ ਸੀ. ਮੀਤ ਪ੍ਰਧਾਨ ਇੰਜੀ. ਜਗਦੇਵ ਸਿੰਘ ਬੋਪਾਰਾਏ, ਮਨਜੀਤ ਸਿੰਘ ਮਦਨੀਪੁਰ, ਹਰਪਾਲ ਸਿੰਘ ਜੱਲ੍ਹਾ, ਦਵਿੰਦਰ ਸਿੰਘ ਖੱਟੜਾ, ਨਵਤੇਜ ਸਿੰਘ ਖੱਟੜਾ ਆਦਿ ਸ਼ਾਮਿਲ ਹਨ। ਮਾਤਾ ਜਸਵੰਤ ਕੌਰ ਨਮਿਤ ਅੰਤਿਮ ਅਰਦਾਸ 6 ਸਤੰਬਰ ਦਿਨ ਐਤਵਾਰ ਨੂੰ 12 ਤੋਂ 1.30 ਵਜੇ ਤੱਕ ਪਿੰਡ ਰਾਜੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। 30 ਖੰਨਾ07 ਸਵ. ਮਾਤਾ ਜਸਵੰਤ ਕੌਰ
Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਪੀ. ਕਾਲਜ ਦੀ ਮੈਨੇਜਮੈਂਟ ਅਤੇ ਪ੍ਰਿੰਸੀਪਲ ਰੰਜਨਾ ਸੂਦ ਵਲੋਂ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿਚ ਪਾਏ ਜਾ ਰਹੇ ਯੋਗਦ... ਅਗਲੀ ਖ਼ਬਰ ਅਗਾਂਹਵਧੂ ਕਿਸਾਨ ਤੇ ਪੰਜਾਬੀ ਲੇਖਕ ਮਹਿੰਦਰ ਦੋਸਾਂਝ ਦੇ ਸਦੀਵੀ ਵਿਛੋੜੇ ’ਤੇ ਪ੍ਰੋ. ਗਿੱਲ ਤੇ ਸ਼ਖ਼ਸੀਅਤਾਂ ਵਲੋਂ ਅਫ਼ਸੋਸ ਪ੍...
Ad Position 24