25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੀ . ਏ . ਯੂ . ਦੇ ਚਾਰ ਵਿਗਿਆਨੀਆਂ ਨੇ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਪੇਪਰ ਪੇਸ਼ਕਾਰੀ ਲਈ ਪੁਰਸਕਾਰ ਜਿੱਤੇ

ਲੁਧਿਆਣਾ, 25 ਨਵੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਨਦੀਨ ਪ੍ਰਬੰਧਨ ਸਬੰਧੀ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਯੂਨੀਵਰਸਿਟੀ ਦੇ ਚਾਰ ਵਿਗਿਆਨੀਆਂ ਨੇ ਬਿਹਤਰੀਨ ਪੇਪਰ ਪੇਸ਼ਕਾਰੀ ਪੁਰਸਕਾਰ ਹਾਸਲ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਇਸ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਦੇਸ਼-ਵਿਦੇਸ਼ ਤੋਂ ਲਗਭਗ 500 ਪ੍ਰਤੀਨਿਧੀਆਂ, ਖੋਜਾਰਥੀਆਂ, ਨੀਤੀ-ਘਾੜਿਆਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ ।

Ad Position 21
No active advertisement
ਅਜੀਤ ਡੈਸਕ 26-11-2026
ਲੁਧਿਆਣਾ, 25 ਨਵੰਬਰ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਲੋਂ ਨਦੀਨ ਪ੍ਰਬੰਧਨ ਸਬੰਧੀ ਆਯੋਜਿਤ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਯੂਨੀਵਰਸਿਟੀ ਦੇ ਚਾਰ ਵਿਗਿਆਨੀਆਂ ਨੇ ਬਿਹਤਰੀਨ ਪੇਪਰ ਪੇਸ਼ਕਾਰੀ ਪੁਰਸਕਾਰ ਹਾਸਲ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਇਸ ਅੰਤਰਰਾਸ਼ਟਰੀ ਕਾਨਫ਼ਰੰਸ ਵਿਚ ਦੇਸ਼-ਵਿਦੇਸ਼ ਤੋਂ ਲਗਭਗ 500 ਪ੍ਰਤੀਨਿਧੀਆਂ, ਖੋਜਾਰਥੀਆਂ, ਨੀਤੀ-ਘਾੜਿਆਂ ਅਤੇ ਉਦਯੋਗਿਕ ਖੇਤਰ ਦੇ ਮਾਹਿਰਾਂ ਨੇ ਸ਼ਮੂਲੀਅਤ ਕੀਤੀ । ਇਸ ਕਾਨਫ਼ਰੰਸ ਦੌਰਾਨ ਡਾ. ਅਮਨਦੀਪ ਸਿੰਘ ਸਿੱਧੂ, ਸੀਨੀਅਰ ਖੇਤੀ ਵਿਗਿਆਨੀ, ਸਕੂਲ ਆਫ਼ ਆਰਗੈਨਿਕ ਐਂਡ ਫਾਰਮਿੰਗ ਨੂੰ ਜੈਵਿਕ ਖੇਤੀ ਸਬੰਧੀ ਖੋਜ ਲਈ ਕੰਜ਼ਰਵੇਸ਼ਨ ਐਗਰੀਕਲਚਰ, ਰੀਜਨਰੇਟਿਵ ਫਾਰਮਿੰਗ ਅਤੇ ਸੰਯੁਕਤ ਫ਼ਸਲੀ ਪ੍ਰਣਾਲੀਆਂ ਬਾਰੇ ਪੇਪਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾ. ਪਰਮਿੰਦਰ ਸਿੰਘ ਸੰਧੂ, ਜ਼ਿਲ੍ਹਾ ਪਸਾਰ ਮਾਹਿਰ, ਫ਼ਸਲ ਵਿਗਿਆਨੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੂੰ ਸੰਯੁਕਤ ਨਦੀਨ ਪ੍ਰਬੰਧਨ, ਕੰਜ਼ਰਵੇਸ਼ਨ ਐਗਰੀਕਲਚਰ ਅਤੇ ਸਮਾਜਿਕ-ਆਰਥਿਕ ਪੱਖ ਵਿਚ ਬਿਹਤਰੀਨ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਤੋਂ ਇਲਾਵਾ ਡਾ. ਪੁਨੀਤ ਕੁਮਾਰ ਛੋਕਰ ਅਤੇ ਡਾ. ਗੁਰਪ੍ਰੀਤ ਸਿੰਘ ਨੂੰ ਵੀ ਕਾਨਫ਼ਰੰਸ ਦੌਰਾਨ ਬਿਹਤਰੀਨ ਪੋਸਟਰ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤੇ ਗਏ। ਇਹ ਪੁਰਸਕਾਰ ਕਾਨਫ਼ਰੰਸ ਦੇ ਸਮਾਪਤੀ ਸਮਾਰੋਹ ਦੌਰਾਨ ਦਿੱਤੇ ਗਏ। ਉਘੇ ਨਦੀਨ ਵਿਗਿਆਨੀ ਅਤੇ ਪੀ. ਏ. ਯੂ ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਐਲ.ਐਸ. ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਡਾ. ਮੱਖਣ ਸਿੰਘ ਭੁੱਲਰ, ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਹਰੀ ਰਾਮ, ਮੁਖੀ, ਫ਼ਸਲ ਵਿਗਿਆਨ ਵਿਭਾਗ, ਪੀ.ਏ.ਯੂ., ਡਾ. ਐਨ. ਟੀ. ਯਾਦੂਰਾਜੂ, ਡਾ. ਟੀ. ਕੇ. ਦਾਸ ਅਤੇ ਡਾ. ਵੀ. ਕੇ. ਚੌਧਰੀ ਨੇ ਸਾਰੇ ਸਨਮਾਨਿਤ ਸਾਇੰਸਦਾਨਾਂ ਨੂੰ ਵਧਾਈ ਦਿੱਤੀ। ਇਨ੍ਹਾਂ ਵਿਗਿਆਨੀਆਂ ਦੀ ਪ੍ਰਾਪਤੀ ਪੀ.ਏ.ਯੂ. ਵਲੋਂ ਖੇਤੀਬਾੜੀ ਖੋਜ, ਨਵੀਨ ਤਕਨੀਕਾਂ ਦੇ ਵਿਕਾਸ ਅਤੇ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਮਹੱਤਵਪੂਰਨ ਪ੍ਰਾਪਤੀ ਹੈ।
Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਦੇ ਪ੍ਰਸਿੱਧ ਮਾਹਿਰ ਪ੍ਰੋ . ਜੌਨ ਬਲੈਕਵੈਲ ਵਲੋਂ ਪੀ . ਏ . ਯੂ . ਦਾ ਦੌਰਾ ਅਗਲੀ ਖ਼ਬਰ ਲੰਗਰ ਪ੍ਰਥਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ - ਜਥੇ : ਭਿੰਦਾ ਆਲਮਗੀਰ
Ad Position 24