31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲਾਡੋਵਾਲ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਕੀਤਾ ਸਾਬਕਾ ਸਰਪੰਚ ਦਿਓਲ ਖ਼ਿਲਾਫ਼ ਰੋਸ ਪ੍ਰਦਰਸ਼ਨ

ਲਾਡੋਵਾਲ, 30 ਅਗਸਤ (ਬਲਬੀਰ ਸਿੰਘ ਰਾਣਾ)-ਲਾਡੋਵਾਲ ਦੇ ਸਰਪੰਚ ਬੀਰ ਚੰਦ ਕਲਿਆਣ, ਪੰਚਾਇਤ ਮੈਂਬਰ ਅਤੇ ਨਗਰ ਨਿਵਾਸੀਆਂ ਵਲੋਂ ਪਿੰਡ ਦੇ ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ ’ਤੇ ਪੁਲਿਸ ਥਾਣਾ ਲਾਡੋਵਾਲ ਨੂੰ ਲਿਖਤੀ ਸ਼ਿਕਾਇਤ ਦੇਣ ਉਪਰੰਤ ਥਾਣੇ ਦੇ ਗੇਟ ਬਾਹਰ ਹੀ ਸਾਬਕਾ ਸਰਪੰਚ ਦਿਓਲ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਲਾਡੋਵਾਲ ਦੇ ਸਰਪੰਚ ਬੀਰ ਚੰਦ ਕਲਿਆਣ ਨੇ ਦੱਸਿਆ ਕਿ ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ ਵਲੋਂ ਪਿੰਡ ਵਿਚ 20-25 ਘਰ ਨਸ਼ਾ ਵੇਚ ਰਹੇ ਹਨ, ਦੇ ਝੂਠ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਠੇਸ ਪਹੁੰਚਾਈ ਹੈ, ਜਦਕਿ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਨਹੀਂ ਵੇਚ ਰਿਹਾ।

Ad Position 21
No active advertisement
ਅਜੀਤ ਡੈਸਕ 31-08-2026
ਲਾਡੋਵਾਲ, 30 ਅਗਸਤ (ਬਲਬੀਰ ਸਿੰਘ ਰਾਣਾ)-ਲਾਡੋਵਾਲ ਦੇ ਸਰਪੰਚ ਬੀਰ ਚੰਦ ਕਲਿਆਣ, ਪੰਚਾਇਤ ਮੈਂਬਰ ਅਤੇ ਨਗਰ ਨਿਵਾਸੀਆਂ ਵਲੋਂ ਪਿੰਡ ਦੇ ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ ’ਤੇ ਪੁਲਿਸ ਥਾਣਾ ਲਾਡੋਵਾਲ ਨੂੰ ਲਿਖਤੀ ਸ਼ਿਕਾਇਤ ਦੇਣ ਉਪਰੰਤ ਥਾਣੇ ਦੇ ਗੇਟ ਬਾਹਰ ਹੀ ਸਾਬਕਾ ਸਰਪੰਚ ਦਿਓਲ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਲਾਡੋਵਾਲ ਦੇ ਸਰਪੰਚ ਬੀਰ ਚੰਦ ਕਲਿਆਣ ਨੇ ਦੱਸਿਆ ਕਿ ਸਾਬਕਾ ਸਰਪੰਚ ਬਾਦਸ਼ਾਹ ਸਿੰਘ ਦਿਓਲ ਵਲੋਂ ਪਿੰਡ ਵਿਚ 20-25 ਘਰ ਨਸ਼ਾ ਵੇਚ ਰਹੇ ਹਨ, ਦੇ ਝੂਠ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਠੇਸ ਪਹੁੰਚਾਈ ਹੈ, ਜਦਕਿ ਪਿੰਡ ਦਾ ਕੋਈ ਵੀ ਵਿਅਕਤੀ ਨਸ਼ਾ ਨਹੀਂ ਵੇਚ ਰਿਹਾ। ਸਰਪੰਚ ਬੀਰ ਚੰਦ ਨੇ ਕਿਹਾ ਕਿ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਸਾਬਕਾ ਸਰਪੰਚ ਦਿਓਲ ਪਿੰਡ ਬਾਰੇ ਗ਼ਲਤ ਟਿੱਪਣੀਆਂ ਕਰ ਰਿਹਾ ਹੈ, ਜਦਕਿ ਪਿੰਡ ਦੇ ਲੋਕ ਮਿਹਨਤ ਮਸ਼ੱਕਤ ਕਰਕੇ ਆਪਣਾ ਰੋਟੀ ਪਾਣੀ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਘਰਾਂ ਵਿਚ ਨਸ਼ਾ ਵੇਚਿਆ ਜਾ ਰਿਹਾ ਹੈ, ਸਾਬਕਾ ਸਰਪੰਚ ਦਿਓਲ ਸਾਡੇ ਨਾਲ ਚੱਲ ਕੇ ਦੱਸੇ, ਪੰਚਾਇਤ ਮੋਹਰੀ ਹੋ ਕੇ ਤੁਰੇਗੀ, ਅਸੀਂ ਇਕੱਲੇ ਨਹੀਂ ਸਗੋਂ ਲਾਡੋਵਾਲ ਪੁਲਿਸ ਨੂੰ ਨਾਲ ਲੈ ਕੇ ਉਨ੍ਹਾਂ ਘਰਾਂ ਵਿਚ ਜਾਵਾਂਗੇ, ਕੱਲੇ ਕੱਲੇ ਘਰ ਦੀ ਤਲਾਸ਼ੀ ਲਈ ਜਾਵੇਗੀ, ਜਿਸ ਘਰ ਵਿਚੋਂ ਨਸ਼ਾ ਮਿਲਿਆ, ਉਸ ਨੂੰ ਪੁਲਿਸ ਹਵਾਲੇ ਕਰਕੇ ਤੁਰੰਤ ਲੋੜੀਂਦੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਜ ਅਸੀਂ ਥਾਣਾ ਲਾਡੋਵਾਲ ਦੇ ਐਸ.ਐਚ.ਓ. ਇੰਸਪੈਕਟਰ ਸੁਖਵਿੰਦਰ ਸਿੰਘ ਕਾਹਲੋਂ ਨੂੰ ਸਾਬਕਾ ਸਰਪੰਚ ਦਿਓਲ ਖ਼ਿਲਾਫ਼ ਦਰਖਾਸਤ ਦਿੱਤੀ ਹੈ, ਜੋ ਪਿੰਡ ਦੇ ਲੋਕਾਂ ’ਤੇ ਗ਼ਲਤ ਟਿੱਪਣੀਆਂ ਕਰ ਰਿਹਾ ਹੈ, ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਅਗਰ ਸਾਡੇ ਪਿੰਡ ਵਿਚ ਨਸ਼ਾ ਵਿਕਦਾ ਹੈ ਤਾਂ ਨਸ਼ਾ ਵੇਚਣ ਵਾਲਿਆਂ ’ਤੇ ਵੀ ਲੋੜੀਂਦੀ ਕਾਰਵਾਈ ਕੀਤੀ ਜਾਵੇ, ਅਸੀਂ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਖੁਦ ਪੁਲਿਸ ਦੇ ਹਵਾਲੇ ਕਰਾਂਗੇ। ਇਸ ਮੌਕੇ ਸਰਪੰਚ ਬੀਰ ਚੰਦ ਕਲਿਆਣ, ਪੰਚ ਬਲਬੀਰ ਬਿੱਲਾ ਤੋਂ ਇਲਾਵਾ ਹੋਰ ਪੰਚਾਇਤ ਮੈਂਬਰ ਅਤੇ ਨਗਰ ਨਿਵਾਸੀ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਮਾਡਲ ਟਾਊਨ ਐਕਸਟੈਨਸ਼ਨ ਸੜਕ ’ਤੇ ਬਣਿਆ ਵੱਡਾ ਡੂੰਘਾ ਖੱਡਾ ਅਗਲੀ ਖ਼ਬਰ ਸੈਂਟਰ ਪੱਧਰੀ ਖੇਡਾਂ ’ਚ ਪ੍ਰਾਇਮਰੀ ਸਕੂਲ 7-ਬੀ ਦੀ ਝੰਡੀ
Ad Position 24